channel punjabi
Canada International News North America

ਸਾਬਕਾ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਦਾ ਕੀਤਾ ਐਲਾਨ

ਚੁਣੌਤੀਆਂ ਭਰੇ ਸਮੇਂ ਵਿੱਚ ਸਾਬਕਾ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਦਾ ਐਲਾਨ ਕੀਤਾ ਗਿਆ ਹੈ।ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਮਾਰਕੋ ਈ ਐਲ ਮੈਂਡਿਸੀਨੋ ਨੇ ਇਸ ਸਬੰਧ ਵਿੱਚ ਅੱਜ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਕੈਨੇਡਾ ਦੇ ਅਰਥਚਾਰੇ ਵਿੱਚ ਸਾਲਾਨਾ 21 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾਂਦਾ ਹੈ। ਇਸ ਵਾਰੀ ਮਹਾਂਮਾਰੀ ਕਾਰਨ ਕੌਮਾਂਤਰੀ ਵਿਦਿਆਰਥੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਕਈ ਕੌਮਾਂਤਰੀ ਵਿਦਿਆਰਥੀ, ਜਿਨ੍ਹਾਂ ਕੋਲ ਪਸਟ ਗ੍ਰੈਜੂਏਸ਼ਨ ਵਰਕ ਪਰਮਿਟ (ਪੀਜੀਡਬਲਿਊਪੀ) ਹੈ, ਨੂੰ ਪਰਮਾਨੈੱਟ ਰੈਜ਼ੀਡੈਂਸ ਲਈ ਅਪਲਾਈ ਕਰਨ ਵਾਸਤੇ ਕੰਮ ਦਾ ਤਜਰਬਾ ਹਾਸਲ ਕਰਨ ਵਿੱਚ ਦਿੱਕਤ ਪੇਸ਼ ਆਈ।

ਮੈੱਡਿਸੀਨੋ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਮਹਾਂਮਾਰੀ ਕਾਰਨ ਕੈਨੇਡਾ ਵਿੱਚ ਪ੍ਰਭਾਵਿਤ ਹੋਏ ਵਿਦੇਸ਼ੀ ਨਾਗਰਿਕਾਂ, ਜਿਨ੍ਹਾਂ ਦਾ ਪੀਜੀਡਬਲਿਊਪੀ ਐਕਸਪਾਇਰ ਹੋ ਚੁੱਕਿਆ ਹੈ ਜਾਂ ਐਕਸਪਾਇਰ ਹੋਣ ਵਾਲਾ ਹੈ, ਉਨ੍ਹਾਂ ਨੂੰ ਇੱਕ ਹੋਰ ਓਪਨ ਵਰਕ ਪਰਮਿਟ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਹ 18 ਮਹੀਨਿਆਂ ਲਈ ਵੈਲਿਡ ਰਹੇਗਾ ਤੇ ਇਸ ਨਾਲ ਸਾਬਕਾ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਰਹਿਣ ਦਾ ਮੌਕਾ ਮਿਲੇਗਾ, ਉਹ ਵੀ ਇੱਥੇ ਰੋਜ਼ਗਾਰ ਦੀ ਭਾਲ ਕਰ ਸਕਣਗੇ ਤੇ ਇਸ ਦੇਸ ਵਿੱਚ ਆਪਣਾ ਭਵਿੱਖ ਸੰਵਾਰ ਸਕਣਗੇ।

Related News

ਕੈਨੇਡਾ ‘ਚ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 5 ਲੱਖ ਤੋਂ ਹੋਇਆ ਪਾਰ, ਵੈਕਸੀਨ ਵੰਡ ਦਾ ਕੰਮ ਜਾਰੀ

Vivek Sharma

ਕੈਲੀਫ਼ੋਰਨੀਆ ‘ਚ ਕਾਰੋਬਾਰ ਅਤੇ ਸਕੂਲ ਮੁੜ ਤੋਂ ਬੰਦ, ਕੋਰੋਨਾ ਦੀ ਦਹਿਸ਼ਤ ਬਰਕਰਾਰ

Vivek Sharma

ਕੈਨੇਡਾ ‘ਚ ਐਤਵਾਰ ਨੂੰ ਕੋਵਿਡ 19 ਦੇ 3200 ਨਵੇਂ ਕੇਸਾਂ ਦੀ ਪੁਸ਼ਟੀ, ਕਿਉਬਿਕ ‘ਚ ਹੁਣ ਤੱਕ 10k ਲੋਕਾਂ ਦੀ ਮੌਤ

Rajneet Kaur

Leave a Comment