channel punjabi
International News USA

ਸ਼ਹੀਦ ਸੰਦੀਪ ਸਿੰਘ ਧਾਲੀਵਾਲ ਇੱਕ ਨਾਇਕ ਅਤੇ ਰਾਹ ਦਸੇਰਾ :ਸੈਨੇਟਰ ਟੈੱਡ ਕਰੂਜ਼

ਵਾਸ਼ਿੰਗਟਨ: ਮਰਹੂਮ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਨਾਇਕ ਅਤੇ ਰਾਹ ਦਸੇਰਾ ਸੀ, ਜਿਸ ਦੀ ਆਪਣੇ ਧਰਮ ਪ੍ਰਤੀ ਵਚਨਬੱਧਤਾ ਸਿੱਖਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਨੂੰ ਕਾਨੂੰਨ ਦੀ ਸੇਵਾ ਲਈ ਪੀੜ੍ਹੀਆਂ ਤੱਕ ਪ੍ਰੇਰਿਤ ਕਰਦੀ ਰਹੇਗੀ, ਇਹ ਕਹਿਣਾ ਹੈ ਅਮਰੀਕੀ ਸੈਨੇਟਰ ਟੈੱਡ ਕਰੂਜ਼ ਦਾ ।

ਸੈਨੇਟਰ ਟੈੱਡ ਕਰੂਜ਼ ਨੇ ਇਹ ਟਿੱਪਣੀਆਂ ਅਮਰੀਕੀ ਸੈਨੇਟ ਵਲੋਂ ਸਰਬਸੰਮਤੀ ਨਾਲ ਹਿਊਸਟਨ ਵਿੱਚ ਇੱਕ ਡਾਕ ਘਰ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ ’ਤੇ ਰੱਖੇ ਜਾਣ ਦਾ ਮਤਾ ਪਾਸ ਕੀਤੇ ਜਾਣ ਮੌਕੇ ਕੀਤੀਆਂ।

ਟੈਕਸਾਸ ਦੇ ਅਮਰੀਕੀ ਸੈਨੇਟਰ ਕਰੂਜ਼ ਨੇ ਕਿਹਾ ਕਿ ਧਾਲੀਵਾਲ ਨੇ ਕਾਨੂੰਨ ਲਾਗੂ ਕਰਨ ਵਾਲੇ ਭਾਈਚਾਰੇ ਦੀ ਡੂੰਘੀ ਵਿਰਾਸਤ ਛੱਡ ਦਿੱਤੀ ਹੈ। ਉਨ੍ਹਾਂ ਕਿਹਾ,’ਧਾਲੀਵਾਲ ਦੀ ਆਪਣੇ ਧਰਮ ਪ੍ਰਤੀ ਵਚਨਬੱਧਤਾ ਸਿੱਖ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀਆਂ ਪੀੜ੍ਹੀਆਂ ਨੂੰ ਕਾਨੂੰਨ ਲਾਗੂ ਕਰਨ ਅਤੇ ਸਾਡੇ ਭਾਈਚਾਰਿਆਂ ਦੀ ਰਾਖੀ ਲਈ ਪ੍ਰੇਰਿਤ ਕਰੇਗੀ।’ ਆਪਣੀ ਟਿੱਪਣੀ ਵਿਚ ਕਰੂਜ਼ ਨੇ ਧਾਲੀਵਾਲ ਦੀ ਪਿਆਰ ਅਤੇ ਸ਼ਾਂਤੀ ਪ੍ਰਤੀ ਵਚਨਬੱਧਤਾ ਨੂੰ ਵੀ ਯਾਦ ਕੀਤਾ।

ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੀ ਜਿਸਨੂੰ ਡਿਊਟੀ ਦੌਰਾਨ ਦਸਤਾਰ ਬੰਨ੍ਹਣ ਅਤੇ ਦਾਹੜੀ ਰੱਖਣ ਦੀ ਇਜਾਜ਼ਤ ਮਿਲੀ ਸੀ। ਸੰਦੀਪ ਹੈਰਿਸ ਕਾਊਂਟੀ, ਟੈਕਸਾਸ ਵਿਚ ਸਥਾਨਕ ਪੁਲਿਸ ਏਜੰਸੀ ਸ਼ੈਰਿਫ ਵਿਖੇ ਡਿਪਟੀ ਪੁਲਿਸ ਅਧਿਕਾਰੀ ਸੀ।

ਦੱਸਣਯੋਗ ਹੈ ਕਿ 27 ਸਤੰਬਰ, 2019 ਨੂੰ 42 ਸਾਲਾ ਪੁਲਿਸ ਅਫਸਰ ਧਾਲੀਵਾਲ ਆਪਣੀ ਡਿਊਟੀ ‘ਤੇ ਸੀ। ਇਸ ਦੌਰਾਨ ਹਿਊਸਟਨ ਵਿੱਚ ਟਰੈਫਿਕ ਨਾਕੇ ’ਤੇ ਡਿਊਟੀ ਕਰਦੇ ਸੰਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਬੇਸ਼ਕ ਸੰਦੀਪ ਸਿੰਘ ਧਾਲੀਵਾਲ ਦੀ ਸ਼ਹਾਦਤ ਨੂੰ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਪਰ ਉਹ ਅੱਜ ਵੀ ਹਿਊਸਟਨ ਵਾਸੀਆਂ ਦੇ ਦਿਲਾਂ ਵਿੱਚ ਵੱਸਦੇ ਹਨ।

Related News

RACISM IN USA : ਅਮਰੀਕਾ ‘ਚ ਹਜ਼ਾਰਾਂ ਲੋਕ ਆਏ ਸੜਕਾਂ ‘ਤੇ, ਨਸਲੀ ਹਿੰਸਾ ਖ਼ਿਲਾਫ਼ ਕੀਤਾ ਮੁਜ਼ਾਹਰਾ

Vivek Sharma

ਬਰੈਂਪਟਨ : ਪੀਲ ਰੀਜਨਲ ਪੁਲਿਸ ਨੇ ਪੰਜ ਪੰਜਾਬੀ ਨੌਜਵਾਨਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

Rajneet Kaur

ਕੋਰੋਨਾ ਵਾਇਰਸ ਹੋਣ ਦੇ ਬਾਵਜੂਦ ਟਰੰਪ ਪਹੁੰਚੇ ਪ੍ਰਸ਼ੰਸਕਾਂ ‘ਚ

Rajneet Kaur

Leave a Comment