channel punjabi
Canada International News North America

SK ELECTION BIG NEWS : ਸਸਕੈਚਵਨ ਪਾਰਟੀ ਨੇ ਸੂਬਾਈ ਚੋਣਾਂ ‘ਚ ਹਾਸਿਲ ਕੀਤੀ ਫੈਸਲਾਕੁੰਨ ਲੀਡ, ਵੋਟਰਾਂ ਨੇ ਲਗਾਤਾਰ ਚੌਥੀ ਵਾਰ ਸਸਕੈਚਵਨ ਪਾਰਟੀ ਦੇ ਹੱਕ ਵਿੱਚ ਦਿੱਤਾ ਫ਼ਤਵਾ

ਰੇਜਿਨਾ : ਸਸਕੈਚਵਨ ਸੂਬਾਈ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਹੁਣ ਸਾਫ ਹੋ ਚੁੱਕੀ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਸਸਕੈਚਵਨ ਪਾਰਟੀ ਇਕ ਵਾਰ ਮੁੜ ਤੋਂ ਫੈਸਲਾਕੁੰਨ ਲੀਡ ਹਾਸਿਲ ਕਰ ਚੁੱਕੀ ਹੈ । ਸਸਕੈਚਵਨ ਪਾਰਟੀ ਦੀ ਅਗਵਾਈ ਕਰ ਰਹੇ ਸਕਾਟ ਮੌਅ ਦੇ ਹੱਕ ਵਿਚ ਲੋਕਾਂ ਨੇ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਇਸ ਵਾਰ ਮੁੜ ਸਸਕੈਚਵਨ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਹੈ। ਹਾਲਾਂਕਿ ਅੰਤਿਮ ਅਧਿਕਾਰਿਕ ਨਤੀਜਿਆਂ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ, ਪਰ ਇੱਕ ਗੱਲ ਸਾਫ ਹੈ ਕਿ ਸਕਾਟ ਮੌਅ ਦੇ ਕੀਤੇ ਕੰਮਾਂ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਸਸਕੈਚਵਨ ਸੂਬੇ ਦੀ ਵੱਡੀ ਗਿਣਤੀ ਜਨਤਾ ਨੇ ਆਪਣੀ ਮਨਜ਼ੂਰੀ ਦਿੱਤੀ ਹੈ।

ਇਸ ਵਾਰ ਖਾਸ ਗੱਲ ਇਹ ਰਹੀ ਕਿ ਸਸਕੈਚਵਨ ਦੇ ਵੋਟਰਾਂ ਨੇ ਸਿਰਫ ਦੋ ਪਾਰਟੀਆਂ ਤੇ ਹੀ ਆਪਣਾ ਭਰੋਸਾ ਜਤਾਇਆ। ਕੁੱਲ 61 ਸੀਟਾਂ ਵਿਚੋਂ 49 ਸੀਟਾਂ ਤੇ ਸਸਕੈਚਵਨ ਪਾਰਟੀ ਫੈਸਲਾਕੁੰਨ ਲੀਡ ਪ੍ਰਾਪਤ ਕਰ ਚੁੱਕੀ ਹੈ, ਤਾਂ ਬਾਕੀ ਬਚੀਆਂ 12 ਸੀਟਾਂ ‘ਤੇ ‘ਨਿਊ ਡੈਮੋਕ੍ਰੇਟਸ’ ਪਾਰਟੀ ਨੂੰ ਲੀਡ ਹਾਸਲ ਹੋਈ ਹੈ । ਇਹਨਾਂ ਤੋਂ ਇਲਾਵਾ ਹੋਰ ਕੋਈ ਵੀ ਪਾਰਟੀ ਲੋਕਾਂ ਦੀਆਂ ਉੱਮੀਦਾਂ-ਆਸਾਂ ਤੇ ਖਰਾ ਨਹੀਂ ਉਤਰ ਸਕੀ।

ਕੋਰੋਨਾ ਮਹਾਮਾਰੀ ਵਿਚਾਲੇ ਹੋਈਆਂ ਇਨ੍ਹਾਂ ਚੋਣਾਂ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਆਪਣੀ ਵੋਟ ਅਡਵਾਂਸ ਪੋਲ ਕੀਤੀ ਜਾਂ ਡਾਕ ਰਾਹੀਂ ਭੇਜੀ ਹੈ, ਜਿਨ੍ਹਾਂ ਦੀ ਗਿਣਤੀ ਲਈ ਕਰੀਬ 10 ਦਿਨ ਹੋਰ ਲੱਗ ਸਕਦੇ ਹਨ। ਅੰਤਿਮ ਚੋਣ ਨਤੀਜੇ ਅਧਿਕਾਰਿਕ ਤੌਰ ਤੇ ਇਹਨਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਸਾਹਮਣੇ ਆਉਣਗੇ।

ਸਸਕੈਚਵਨ ਦੇ ਚੋਣ ਨਤੀਜੇ ਵੀ ਬੀਸੀ (ਬ੍ਰਿਟਿਸ਼ ਕੋਲੰਬੀਆ) ਚੋਣਾਂ ਵਾਂਗ ਹੀ ਸਾਹਮਣੇ ਆਏ ਹਨ। ਜਿੱਥੇ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਹੀ ਵੋਟਰਾਂ ਨੇ ਆਪਣਾ ਭਰੋਸਾ ਮੁੜ ਤੋਂ ਜਤਾਇਆ ਹੈ। ਸਸਕੈਚਵਨ ਪਾਰਟੀ ਲਗਾਤਾਰ ਚੌਥੀ ਵਾਰ ਸਸਕੈਚਵਨ ਦੀ ਸੱਤਾ ਤੇ ਕਾਬਜ਼ ਹੋਣ ਵਾਲੀ ਪਾਰਟੀ ਬਣ ਗਈ ਹੈ।

Related News

ਕਾਮੇਡੀ ਕਲਾਕਾਰ ਭਾਰਤੀ ਸਿੰਘ ਨੂੰ ਲੰਮੇਂ ਸਮੇਂ ਤੱਕ ਰਹਿਣਾ ਪੈ ਸਕਦਾ ਹੈ ਜੇਲ੍ਹ ‘ਚ !

Vivek Sharma

ਪਿਛਲੇ 2 ਹਫਤਿਆਂ ‘ਚ COVID-19 ਕੇਸਾਂ ਨਾਲ ਘੱਟੋ-ਘੱਟ 26 ਉਡਾਣਾਂ ਪਹੁੰਚੀਆਂ ਕੈਨੇਡਾ

Rajneet Kaur

ਕੈਨੇਡਾ ‘ਚ ਕੋਵਿਡ 19 ਕੇਸਾਂ ਦਾ ਅੰਕੜਾਂ 6 ਲੱਖ ਤੋਂ ਪਾਰ, 151 ਲੋਕਾਂ ਦੀ ਮੌਤ

Rajneet Kaur

Leave a Comment