channel punjabi
Canada International News North America

ਸਨਸਪ੍ਰਾਉਟ ਬ੍ਰਾਂਡ ਮਾਈਕ੍ਰੋ-ਗ੍ਰੀਨਜ਼ ਅਲਫਾਲਫਾ ਨੂੰ ਸੈਲਮੋਨੇਲਾ ਬੀਮਾਰੀ ਕਾਰਨ ਜਾਰੀ ਕੀਤਾ ਰੀਕਾਲ

ਓਟਾਵਾ: ਕੈਨੇਡਾ ਅਤੇ ਅਮਰੀਕਾ ‘ਚ ਲਾਲ ਗੰਢਿਆਂ ਕਾਰਨ ਕਈ ਲੋਕ ਬੀਮਾਰ ਹੋਏ ਹਨ। ਕੈਨੇਡਾ ਸਿਹਤ ਮਹਿਕਮੇ ਨੇ ਲੋਕਾਂ ਨੂੰ ਅਲ਼ਰਟ ਕੀਤਾ ਹੈ ਕਿ ਸਿਰਫ ਲਾਲ ਹੀ ਨਹੀਂ ਪੀਲੇ ਤੇ ਚਿੱਟੇ ਗੰਢੇ ਵੀ ਬੀਮਾਰੀ ਦੀ ਜੜ੍ਹ ਬਣ ਗਏ ਹਨ।

ਸਪਰਾਉਟਸ ਅਲਾਇਵ ਬ੍ਰਾਂਡ ਅਤੇ ਸਨਸਪ੍ਰਾਉਟ ਬ੍ਰਾਂਡ ਮਾਈਕ੍ਰੋ-ਗ੍ਰੀਨਜ਼ ਅਲਫਾਲਫਾ ਨੂੰ ਸੈਲਮੋਨੇਲਾ ਬੀਮਾਰੀ ਕਾਰਨ ਮੁੜ ਰੀਕਾਲ ਜਾਰੀ ਕੀਤਾ ਗਿਆ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦਾ ਕਹਿਣਾ ਹੈ ਕਿ ਉਤਪਾਦਾਂ ਨੂੰ ਓਨਟਾਰੀਓ ਵਿੱਚ ਵੰਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਬਲਿਕ ਹੈਲਥ ਓਨਟਾਰੀਓ ਇਨ੍ਹਾਂ ਉਤਪਾਦਾਂ ਦੀ ਖਪਤ ਨਾਲ ਜੁੜੀ ਮਨੁੱਖਾਂ ‘ਚ ਬਿਮਾਰੀ ਦੇ ਫੈਲਣ ਦੀ ਜਾਂਚ ਕਰ ਰਹੀ ਹੈ।

ਸੀ.ਐੱਫ.ਆਈ.ਏ. ਦਾ ਕਹਿਣਾ ਹੈ ਕਿ ਖਪਤਕਾਰਾਂ ਜਾਂ ਕਾਰੋਬਾਰਾਂ ਜਿਨ੍ਹਾਂ ਕੋਲ ਉਤਪਾਦ ਹਨ ਉਨ੍ਹਾਂ ਨੂੰ ਬਾਹਰ ਸੁੱਟ ਦੇਣਾ ਚਾਹੀਦਾ ਹੈ ਜਾਂ ਜਿਥੋਂ ਗੰਢੇ ਖਰੀਦੇ ਸਨ ਉਥੇ ਵਾਪਿਸ ਕਰ ਦੇਣੇ ਚਾਹੀਦੇ ਹਨ।

ਵੱਡੇ ਸਟੋਰਾਂ ਵਲੋਂ ਵੇਚੇ ਗਏ ਗੰਢੇ ਵਾਪਿਸ ਮੰਗਵਾ ਲਏ ਗਏ ਸਨ ਪਰ ਬਹੁਤੇ ਵਿਕ ਚੁੱਕੇ ਸਨ, ਜਿਸ ਕਾਰਨ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਅਮਰੀਕਾ ਤੋਂ ਆਉਣ ਵਾਲੇ ਗੰਢੇ ਸੈਲਮੋਨੇਲਾ ਬਿਮਾਰੀ ਫੈਲਾ ਰਹੇ ਹਨ ਜਿਸ ਕਾਰਨ ਬੁਖਾਰ,ਸਿਰਦਰਦ ਅਤੇ ਹੋਲੀ-ਹੋਲੀ ਹਾਲਤ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਉਸਨੂੰ ਹਸਪਤਾਲ ਲਿਜਾਣਾ ਪੈਂਦਾ ਹੈ। ਇਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ।

Related News

ਬਲਾਕ MP ਨੂੰ ‘ਨਸਲਵਾਦੀ’ ਕਹਿ ਕੇ ਜਗਮੀਤ ਸਿੰਘ ਖੇਡ ਰਹੇ ਨੇ ‘ਸਸਤੀ ਰਾਜਨੀਤੀ’ : ਗਿਲਜ਼ ਡੁਸੇਪੇ

team punjabi

ਉਂਟਾਰੀਓ ਸੂਬੇ ‘ਚ ਕੋਰੋਨਾ ਪ੍ਰਭਾਵਿਤਾਂ ਦੀ ਲ਼ਗਾਤਾਰ ਵਧਦੀ ਗਿਣਤੀ ਨੇ ਵਧਾਈ ਮਾਹਿਰਾਂ ਦੀ ਚਿੰਤਾ

Vivek Sharma

ਨਿਊਟਨ ਖੇਤਰ ਵਿੱਚ ਹੋਏ ਇੱਕ ਕਤਲ ਤੋਂ ਬਾਅਦ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Rajneet Kaur

Leave a Comment