channel punjabi
Canada News North America

ਵੱਡੀ ਖ਼ਬਰ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕਲਾਸਾਂ ਮੁਲਤਵੀ ਕਰਨ ਦਾ ਕੀਤਾ ਐਲਾਨ

ਹੁਣ ਆਨਲਾਈਨ ਕਲਾਸਾਂ ਵੀ ਹੋਈਆਂ ਮੁਲਤਵੀ !

ਵਿਦਿਆਰਥੀਆਂ ਦੀ ਗਿਣਤੀ ਦੇਖ TDSB ਤੇ’ਹੱਥ ਹੋਏ ਖੜ੍ਹੇ

ਆਨ ਲਾਈਨ ਕਲਾਸਾਂ ਨੂੰ ਇੱਕ ਹਫਤੇ ਤੱਕ ਲਈ ਕੀਤਾ ਗਿਆ ਮੁਲਤਵੀ

ਵੱਡਾ ਸਵਾਲ ਵਿਦਿਆਰਥੀਆਂ ਦੇ ਪੜ੍ਹਾਈ ਦੇ ਹਰਜਾਨੇ ਲਈ ਕੌਣ ਜ਼ਿੰਮੇਵਾਰ ?

ਟੋਰਾਂਟੋ: ਕੈਨੇਡਾ ਵਿੱਚ ਇਸ ਵਾਰ ਦੇ ਪੜ੍ਹਾਈ ਸੈਸ਼ਨ ਦੀ ਸ਼ੁਰੂਆਤ ਮਾੜੇ ਸਮੇਂ ਵਿੱਚ ਹੋਈ ਪ੍ਰਤੀਤ ਹੋ ਰਹੀ ਹੈ। ਪਹਿਲਾਂ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਿਚ ਸਕੂਲਾਂ ਵਿਚ ਵਿਦਿਆਰਥੀਆਂ ਦੇ ਹਾਜ਼ਰ ਹੋਣ ਨੂੰ ਲੈ ਕੇ ਵਿਵਾਦ ਚੱਲਦਾ ਰਿਹਾ ਹੁਣ ਆਨਲਾਈਨ ਪੜ੍ਹਾਈ ਨੂੰ ਲੈ ਕੇ ਵੀ ਪੰਗਾ ਪੈਂਦਾ ਨਜ਼ਰ ਆ ਰਿਹਾ ਹੈ।

ਕੈਨੇਡਾ ‘ਚ ਆਨਲਾਈਨ ਪੜ੍ਹਾਈ ‘ਤੇ ਰੱਫ਼ੜ ਪੈ ਗਿਆ ਹੈ, ਜਿਸ ਕਾਰਨ ਵਰਚੁਅਲ ਕਲਾਸਾਂ 22 ਸਤੰਬਰ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ ।
ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (TDSB) ਨੇ ਕਲਾਸਾਂ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਵਰਚੁਅਲ ਕਲਾਸਾਂ ਲਈ ਵਿਦਿਆਰਥੀਆਂ ਦੀ ਗਿਣਤੀ ਵੱਧ ਗਈ ਹੈ। 62 ਹਜ਼ਾਰ ਤੋਂ 72 ਹਜ਼ਾਰ ਵਿਦਿਆਰਥੀਆਂ ਨੇ ਵਰਚੁਅਲ ਕਲਾਸਾਂ ਲਈ ਅਪਲਾਈ ਕੀਤਾ ਹੈ। ਜਿਸ ਤੋਂ ਬਾਅਦ ਘੱਟ ਸਟਾਫ ਹੋਣ ਕਾਰਨ TDSB ਨੇ ਇਹ ਫੈਸਲਾ ਲੈਣਾ ਪਿਆ।

ਦਰਅਸਲ ਕੋਰੋਨਾ ਵਾਇਰਸ ਕਾਰਨ ਜਿਆਦਾਤਰ ਸਕੂਲਾਂ ‘ਚ ਆਨਲਾਈਨ ਮਾਧਿਅਮ ਰਾਹੀਂ ਪੜਾਈ ਕਰਾਈ ਜਾ ਰਹੀ ਹੈ। ਪਰ ਟੋਰਾਂਟੋ ਡਿਸਟ੍ਰਿਕ ਸਕੂਲ ਬੋਰਡ ਨੇ ਘੱਟ ਸਟਾਫ ਤੇ ਵੱਧ ਵਿਦਿਆਰਥੀ ਹੋਣ ਦੇ ਹਵਾਲੇ ਨਾਲ ਆਨਲਾਈਨ ਪੜਾਈ ਕਰਵਾਉਣ ਤੋਂ ਪੈਰ ਪਿੱਛੇ ਖਿਚ ਲਏ ਹਨ।


ਹਾਲਾਂਕਿ ਵਿਦਿਆਰਥੀਆਂ ਤੇ ਮਾਪਿਆਂ ਨੇ ਬੋਰਡ ਦੇ ਫੈਸਲਾ ਤੇ ਨਾਖੁਸ਼ੀ ਜਤਾਈ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਡੇ ਸਕੂਲ ਬੋਰਡ ‘ਚ ਸ਼ੁਮਾਰ ਹੈ। ਵੀਰਵਾਰ ਤੋਂ ਆਨਲਾਈਨ ਤਰੀਕੇ ਨਾਲ ਪੜ੍ਹਾਈ ਸ਼ੁਰੂ ਹੋਣੀ ਸੀ ਅਤੇ ਇਨ੍ਹਾਂ ਵਿਦਿਆਰਥੀਆਂ ਲਈ 200 ਵਰਚੁਅਲ ਕਲਾਸਾਂ ਦੀ ਜ਼ਰੂਰਤ ਸੀ। ਪਰ ਬੋਰਡ ਨੇ ਘੱਟ ਸਟਾਫ ਤੇ ਅਧਿਆਪਕ ਹੋਣ ਦਾ ਹਵਾਲਾ ਦਿੰਦਿਆਂ ਵਰਚੂਅਲ ਸਿੱਖਿਆ ਨੂੰ ਫਿਲਹਾਲ ਲਈ ਟਾਲ ਦਿੱਤਾ ਹੈ। ਇਸ ਤੋਂ ਪਹਿਲਾਂ ਓਟਾਰੀਓ ਸਕੂਲ ਬੋਰਡ ਨੇ ਵੀ ਆਨਲਾਈਨ ਪੜ੍ਹਾਈ ਨੂੰ ਮੁਲਤਵੀ ਕਰ ਦਿੱਤਾ ਸੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਕੈਨੇਡਾ ਸਰਕਾਰ ਨੇ ਸੁਰੱਖਿਅਤ ਸਕੂਲ ਖੋਲ੍ਹਣ ਲਈ 2 ਬਿਲੀਅਨ ਡਾਲਰ ਦੀ ਸਹਾਇਤਾ ਦਾ ਵੀ ਐਲਾਨ ਕੀਤਾ ਸੀ। ਜਿਸ ਤਹਿਤ ਸਕੂਲਾਂ ਨੂੰ ਬਦਲਵੇਂ ਪ੍ਰਬੰਧਾਂ ਲਈ ਸਹਾਇਤਾ ਰਾਸ਼ੀ ਦਿੱਤੀ ਗਈ ਤਾਂ ਜੋ ਉਹ ਕਲਾਸਾਂ ਨੂੰ ਇਸ ਤਰੀਕੇ ਨਾਲ ਤਰਤੀਬ ਦੇ ਸਕਣ ਕਿ ਵਿਦਿਆਰਥੀਆਂ ਵਿੱਚ ਫ਼ਾਸਲਾ ਰੱਖਿਆ ਜਾ ਸਕੇ।

ਦੂਜੇ ਪਾਸੇ ਮਾਪਿਆਂ ਨੂੰ ਇਸ ਗੱਲ ਦੀ ਚਿੰਤਾ ਹੈ ਕੋਰੋਨਾ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਚੁੱਕਾ ਹੈ। ਅਜਿਹੇ ਵਿਚ ਆਨਲਾਈਨ ਕਲਾਸਾਂ ਵਿੱਚ ਵੀ ਜੇਕਰ ਦਿੱਕਤ ਆਵੇਗੀ ਤਾਂ ਵਿਦਿਆਰਥੀਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਲਈ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇ । ਸਰਕਾਰ ਨੂੰ ਜਾਂ ਫਿਰ ਸਕੂਲ ਪ੍ਰਬੰਧਕਾਂ ਨੂੰ !
ਫਿਲਹਾਲ ਕੈਨੇਡਾ ਵਿੱਚ ਪੜ੍ਹਾਈ ਦਾ ਇਸ ਵਾਰ ਦਾ ਨਵਾਂ ਸੈਸ਼ਨ
ਉਤਾਰ ਚੜਾਅ ਵਿੱਚੋਂ ਹੀ ਗੁਜ਼ਰਦਾ ਹੋਇਆ ਪ੍ਰਤੀਤ ਹੋ ਰਿਹਾ ਹੈ ।

Related News

ਬੇਰੂਤ: ਧਮਾਕੇ ਦੇ ਮਾਮਲੇ ਵਿੱਚ ਤਿੰਨ ਸੀਨੀਅਰ ਅਧਿਕਾਰੀ ਗ੍ਰਿਫਤਾਰ

Rajneet Kaur

B.C.ELECTIONS 2020: ਜੌਹਨ ਹੋਰਗਨ ਦੀ ਧਮਾਕੇਦਾਰ ਜਿੱਤ, ਐਨਡੀਪੀ ਨੇ ਇਕਲਿਆਂ ਹੀ ਹਾਸਿਲ ਕੀਤਾ ਬਹੁਮਤ

Rajneet Kaur

ਯੋਰਕ ਰੀਜਨਲ ਪੁਲਿਸ ਨੇ ਲਾਪਤਾ 24 ਸਾਲਾ ਵਿਅਕਤੀ ਨੂੰ ਲੱਭਣ ‘ਚ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

Rajneet Kaur

Leave a Comment