channel punjabi
Canada International News

ਵੱਡੀ ਖ਼ਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ‘ਤੇ ਆਧਾਰਿਤ ਕੌਮਿਕ ਬੁੱਕ ਜਲਦੀ ਹੀ ਹੋਵੇਗੀ ਰਿਲੀਜ਼

ਹੁਣ ਕੌਮਿਕ ਬੁੱਕ ਰਾਹੀਂ ਜਾਣੋ ਵੱਡੀਆਂ ਸ਼ਖਸ਼ੀਅਤਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਘਟਨਾਵਾਂ ਨੂੰ

ਉਘੀਆਂ ਸ਼ਖਸੀਅਤਾਂ ਦੀ ਜ਼ਿੰਦਗੀ ਦੀਆਂ ਅਹਿਮ ਘਟਨਾਵਾਂ ਨੂੰ
ਕੀਤਾ ਜਾਵੇਗਾ ਪ੍ਰਕਾਸ਼ਿਤ

ਜਾਣੋਗੇ, ਵੱਡੀਆਂ ਅਤੇ ਸਫ਼ਲ ਸ਼ਖਸੀਅਤਾਂ ਦੇ ਤਜ਼ਰਬਿਆਂ ਨੂੰ

ਜਲਦੀ ਹੀ ਕੈਨੇਡਾ ਦੇ PM ਦੀ ਜ਼ਿੰਦਗੀ ‘ਤੇ ਆਧਾਰਿਤ ਕੌਮਿਕ ਬੁੱਕ ਹੋਵੇਗੀ ਰਿਲੀਜ਼

ਟੋਰਾਂਟੋ/ ਨਿਊਜ਼ ਡੈਸਕ : ਬਚਪਨ ਵਿੱਚ ਕਿਸੇ ਕਾਲਪਨਿਕ ਪਾਤਰ ‘ਤੇ ਆਧਾਰਿਤ ਕੌਮਿਕਸ ਪੜ੍ਹਦੇ ਹੋਏ ਤੁਸੀਂ ਖੁਦ ਨੂੰ ਆਪਣੀ ਕਲਪਨਾ ਦੀ ਇੱਕ ਵੱਖਰੀ ਦੁਨੀਆ ਵਿੱਚ ਪਹੁੰਚੇ ਹੋਏ ਮਹਿਸੂਸ ਜ਼ਰੂਰ ਕੀਤਾ ਹੋਣਾ । ਪਰ ਕੀ ਹੋਵੇਗਾ, ਜੇਕਰ ਤੁਹਾਨੂੰ ਹਕੀਕਤ ਵਿੱਚ ਕਿਸੇ ਸ਼ਖਸੀਅਤ ‘ਤੇ ਅਧਾਰਿਤ ਕੌਮਿਕ ਬੁੱਕ ਪੜ੍ਹਨ ਦਾ ਮੌਕਾ ਮਿਲੇ। ਸ਼ਾਇਦ, ਇਹ ਤੁਹਾਨੂੰ ਰੁਮਾਂਚ
ਦੇ ਨਿਵੇਕਲੇ ਅਹਿਸਾਸ ਨੂੰ ਮਹਿਸੂਸ ਕਰਵਾਏ। ਜੀ ਹਾਂ, ਕੁਝ ਹੀ ਹਫ਼ਤਿਆਂ ਵਿਚ ਅਜਿਹਾ ਹਕੀਕਤ ਵਿੱਚ ਹੋਣ ਜਾ ਰਿਹਾ ਹੈ।
ਸਸਪੈਂਸ ਤੋਂ ਪਰਦਾ ਚੁੱਕਦੇ ਹੋਏ ਤੁਹਾਨੂੰ ਦੱਸਦੇ ਹਾਂ ਕਿ ਅਸਲ ਕਹਾਣੀ ਕੀ ਹੈ ।

ਦਰਅਸਲ ਜਲਦੀ ਹੀ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ‘ਤੇ ਅਧਾਰਿਤ ਇੱਕ ਕੌਮਿਕ ਬੁੱਕ ਪ੍ਰਕਾਸ਼ਿਤ ਹੋਣ ਵਾਲੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਟਰੂਡੋ ਦੇ ਜੀਵਨ ਨਾਲ ਜੁੜੀਆਂ ਖਾਸ ਗੱਲਾਂ ਦਾ ਜ਼ਿਕਰ ਹੋਵੇਗਾ। ਟਾਈਡਲ ਵੇਵ ਪ੍ਰੋਡਕਸ਼ਨਜ਼ ਨੇ ਇਸ ਕਿਤਾਬ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੌਮਿਕ ਬੁੱਕ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਰੇ ਕਈ ਖਾਸ ਗੱਲ਼ਾਂ ਦਾ ਜ਼ਿਕਰ ਕੀਤਾ ਜਾਵੇਗਾ। ਇਸ ਵਿਚ ਉਨ੍ਹਾਂ ਦੇ ਕਾਲਜ ਦੀ ਜ਼ਿੰਦਗੀ ਦੇ ਕਿੱਸਿਆਂ ਨੂੰ ਪ੍ਰਸਤੁੱਤ ਕੀਤਾ ਜਾਵੇਗਾ। ਟਾਈਡਲ ਵੇਵ ਪ੍ਰੋਡਕਸ਼ਨ ਪਾਲੀਟੀਕਲ ਪਾਵਰ ਨਾਂ ਨਾਲ ਗ੍ਰਾਫਕ ਨੋਵਲ ਸੀਰੀਜ਼ ਚਲਾਉਂਦਾ ਹੈ ਤੇ ਇਸ ਵਾਰ ਟਰੂਡੋ ਨੂੰ ਜਗ੍ਹਾ ਦਿੱਤੀ ਗਈ ਹੈ।

25 ਦਸੰਬਰ 1971 ਨੂੰ ਓਟਾਵਾ ਵਿਚ ਪੈਦਾ ਹੋਏ ਟਰੂਡੋ ਨੇ 2015 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ ਸੀ। ਉਹ ਲੋਕਾਂ ਵਿਚਕਾਰ ਕਾਫੀ ਪ੍ਰਸਿੱਧ ਹਨ। ਲਿਹਾਜਾ ਪ੍ਰਕਾਸ਼ਕ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਜੀਵਨ ਨਾਲ ਜੁੜੀ ਕੌਮਿਕ ਬੁੱਕ ਬਾਜ਼ਾਰ ਵਿਚ ਧੁੰਮਾਂ ਪਾ ਦੇਵੇਗੀ।

16 ਸਤੰਬਰ ਨੂੰ ਰਲੀਜ਼ ਹੋਣ ਵਾਲੀ 24 ਪੰਨਿਆਂ ਦੀ ਕਾਮਿਕ ਬੁੱਕ Political Power: Justin Trudea’ ਵਿਚ ਟਰੂਡੋ ਦੀ ਵਿਅਕਤੀਗਤ ਅਤੇ ਪੇਸ਼ੇਵਰ ਉਪਲੱਬਧੀਆਂ ਨੂੰ ਰੇਖਾਂਕਿਤ ਕੀਤਾ ਗਿਆ ਹੈ ।

ਤਿਆਰ ਹੋ ਜਾਵੋ, ਪ੍ਰਧਾਨ ਮੰਤਰੀ TRUDEAU ਦੀ ਜ਼ਿੰਦਗੀ ਨਾਲ ਜੁੜੀ ਨਵੀ ਜਾਣਕਾਰੀ ਨੂੰ ਹਾਸਿਲ ਕਰਨ ਲਈ। ਅਕਤੂਬਰ ਮਹੀਨੇ ਵਿਚ ਉਪਰਾਸ਼ਟਰਪਤੀ ਅਹੁਦੇ ਲਈ ਚੋਣ ਮੈਦਾਨ ਵਿੱਚ ਨਿੱਤਰੇ ਕਮਲਾ ਹੈਰਿਸ ਦੇ ਜੀਵਨ ਤੇ ਅਧਾਰਿਤ ਧਾਰਮਿਕੇ

Related News

ਫਾਰਮ ਕ੍ਰੈਡਿਟ ਕੈਨੇਡਾ ਦੀ ਇਕ ਨਵੀਂ ਰਿਪੋਰਟ ਅਨੁਸਾਰ ਸਸਕੈਚਵਾਨ ਵਿਚ ਖੇਤਾਂ ਦੀਆਂ ਕੀਮਤਾਂ ਵਿਚ ਹੋ ਰਿਹੈ ਵਾਧਾ

Rajneet Kaur

ਓਂਟਾਰੀਓ: 16 ਸਾਲਾ ਲਾਪਤਾ ਲੜਕਾ ਏਟੀਵੀ ਹਾਦਸੇ ਵਾਲੀ ਥਾਂ ‘ਤੋਂ ਮਿਲਿਆ, ਹੋਈ ਮੌਤ

Rajneet Kaur

ਕੇਂਦਰੀ ਬਰੈਂਪਟਨ ‘ਚ ਇਕ ਘਰ ‘ਚ ਭਿਆਨਕ ਅੱਗ ਲੱਗਣ ਕਾਰਨ ਔਰਤ ਦੀ ਹੋਈ ਮੌਤ

Rajneet Kaur

Leave a Comment