channel punjabi
Canada International News North America

ਵੱਡਾ ਖ਼ੁਲਾਸਾ : ਕੈਨੇਡਾ ‘ਚ ਵੱਸਦੇ ਆਪਣੇ ਨਾਗਰਿਕਾਂ ਨੂੰ ਧਮਕਾ ਰਿਹਾ ਹੈ ਚੀਨ ! ਚੀਨ ਨੇ ਚਲਾਇਆ ਹੋਇਆ ਹੈ ਖ਼ੁਫ਼ੀਆ ਅਪ੍ਰੇਸ਼ਨ

ਟੋਰਾਂਟੋ : ਮੌਲਿਕ ਅਧਿਕਾਰਾਂ ਦਾ ਦਮਨ ਚੀਨ ਦੀ ਜ਼ਮੀਨ ‘ਤੇ ਰਹਿਣ ਵਾਲੇ ਨਾਗਰਿਕਾਂ ਦਾ ਹੀ ਨਹੀਂ ਸਗੋਂ ਹੋਰਨਾਂ ਦੇਸ਼ਾਂ ਵਿਚ ਰਹਿਣ ਵਾਲੇ ਚੀਨੀ ਪ੍ਰਵਾਸੀਆਂ ਦਾ ਵੀ ਹੋ ਰਿਹਾ ਹੈ। ਚੀਨ ਕੈਨੇਡਾ ਵਿਚ ਆਪਣੇ ਪ੍ਰਵਾਸੀਆਂ ਨੂੰ ਧਮਕਾ ਰਿਹਾ ਹੈ। ਉਹ ਆਪਣੇ ਦੇਸ਼ ਦੇ ਉਨ੍ਹਾਂ ਨਾਗਰਿਕਾਂ ਵਿਰੁੱਧ ਖੁਫੀਆ ਢੰਗ ਨਾਲ ਆਪ੍ਰੇਸ਼ਨ ‘ਫਾਕਸ ਹੰਟ’ ਚਲਾ ਰਿਹਾ ਹੈ, ਜੋ ਵਿਦੇਸ਼ਾਂ ਵਿਚ ਰਹਿੰਦੇ ਹੋਏ ਉਸਦੀ ਵਿਚਾਰਧਾਰਾ ਦਾ ਵਿਰੋਧ ਕਰਦੇ ਹਨ।

ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਖੁਫੀਆ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਥੇ ਰਹਿਣ ਵਾਲੇ ਚੀਨੀ ਪ੍ਰਵਾਸੀਆਂ ਅਤੇ ਗਰੀਨ ਕਾਰਡ ਹੋਲਡਰਜ਼ ਨੂੰ ਉਹ ਆਪਣੇ ਏਜੰਟਾਂ ਰਾਹੀਂ ਤੰਗ ਪ੍ਰੇਸ਼ਾਨ ਕਰਦਾ ਹੈ। ਸਿੱਧੇ ਤੌਰ ‘ਤੇ ਇਹ ਕੈਨੇਡਾ ਦੇ ਨਾਗਰਿਕਾਂ ਦੇ ਅਧਿਕਾਰਾਂ ਵਿਚ ਦਖਲ ਅਤੇ ਦੇਸ਼ ਦੀ ਪ੍ਰਭੂਸੱਤਾ ਨੂੰ ਧਮਕੀ ਹੈ। ਕੈਨੇਡਾ ਦੀ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀ.ਐੱਸ.ਆਈ.ਸੀ.) ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਇੱਥੇ ਰਹਿਣ ਵਾਲੇ ਚੀਨੀ ਮੂਲ ਦੇ ਲੋਕਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ ਅਤੇ ਵਿੱਤੀ ਸੋਮਿਆਂ ਵਿਚ ਕੰਮ ਕਰ ਰਹੇ ਏਜੰਟਾਂ ਰਾਹੀਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਅਮਰੀਕਾ ਦੇ ਨਿਆਂ ਵਿਭਾਗ ਨੇ ਵੀ ਆਪਣੇ ਦੇਸ਼ ਵਿਚ ਅਜਿਹੇ ਹੀ ਖੁਫੀਆ ਢੰਗ ਨਾਲ ਚੱਲ ਰਹੇ ‘ਫਾਕਸ ਹੰਟ’ ਆਪ੍ਰੇਸ਼ਨ ਦੌਰਾਨ 8 ਵਿਅਕਤੀਆਂ ਨੂੰ ਦੋਸ਼ੀ ਪਾਇਆ ਹੈ। ਫਿਲਹਾਲ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (CSIS) ਪੂਰੀ ਸਥਿਤੀ ‘ਤੇ ਨਜ਼ਰ ਬਣਾਏ ਹੋਏ ਹੈ।

Related News

ਕੋਰੋਨਾ ਵੈਕਸੀਨ ਦੀ ਜਲਦ ਸਪਲਾਈ ਵਾਸਤੇ ਸਿਹਤ ਵਿਭਾਗ ਦਵਾ ਕੰਪਨੀਆਂ ਦੇ ਲਗਾਤਾਰ ਸੰਪਰਕ ਵਿੱਚ : ਅਨੀਤਾ ਆਨੰਦ

Vivek Sharma

ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਿਹਨਤ ਦੇ ਝੂਲੇ ਝੰਡੇ,ਬ੍ਰਿਟਿਸ਼ ਨਾਗਰਿਕਾਂ ਨਾਲੋਂ ਵੱਧ ਕਮਾਉਣ ਲੱਗੇ ‘ਭਾਰਤੀ ਲੋਕ’

Rajneet Kaur

2026 ਤੱਕ 98 ਫੀਸਦੀ ਕੈਨੇਡੀਅਨਾਂ ਨੂੰ ਹਾਈ-ਸਪੀਡ ਇੰਟਰਨੈੱਟ ਨਾਲ ਜੋੜਿਆ ਜਾਵੇਗਾ : PM ਟਰੂਡੋ

Vivek Sharma

Leave a Comment