channel punjabi
Canada International News North America

ਵੈਸਟਜੈੱਟ ਏਅਰਲਾਈਨਜ਼ ਲਿਮਟਿਡ ਵੱਲੋਂ ਪਾਇਲਟਸ ਦੀ ਕੀਤੀ ਜਾ ਰਹੀ ਹੈ ਛਾਂਗੀ

ਵੈਸਟਜੈੱਟ ਏਅਰਲਾਈਨਜ਼ ਲਿਮਟਿਡ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਣਦੱਸੇ ਕਾਰਨਾਂ ਕਰਕੇ ਕਈ ਪਾਇਲਟਸ ਦੀ ਛਾਂਗੀ ਕੀਤੀ ਜਾ ਰਹੀ ਹੈ।ਇਹ ਖੁਲਾਸਾ ਇਨ੍ਹਾਂ ਪਾਇਲਟਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨਾਲ ਚੱਲ ਰਹੀ ਗੱਲਬਾਤ ਦੌਰਾਨ ਕੀਤਾ ਗਿਆ।

ਏਅਰਲਾਈਨ ਦੀ ਤਰਜ਼ਮਾਨ ਮੌਰਗਨ ਬੈੱਲ ਦਾ ਕਹਿਣਾ ਹੈ ਕਿ 31 ਮਾਰਚ ਨੂੰ ਸਮਝੌਤਾ ਖ਼ਤਮ ਹੋਣ ਤੋਂ ਪਹਿਲਾਂ ਇਹ ਪਾਇਲਟਸ ਨੂੰ ਉਨ੍ਹਾਂ ਦੀ ਛਾਂਗੀ ਸਬੰਧੀ ਨੋਟਿਸ ਭੇਜੇ ਜਾਣਗੇ, ਹਾਲਾਂਕਿ ਅਜੇ ਵੀ ਗੱਲਬਾਤ ਜਾਰੀ ਹੈ।ਬੈੱਲ ਨੇ ਪ੍ਰਭਾਵਿਤ ਪਾਇਲਟਸ ਦੀ ਗਿਣਤੀ ਦਾ ਕੋਈ ਖੁਲਾਸਾ ਨਹੀਂ ਕੀਤਾ। 5 ਫਰਵਰੀ ਨੂੰ ਏਅਰਲਾਈਨ ਨੇ ਇਹ ਐਲਾਨ ਕੀਤਾ ਸੀ ਕਿ ਉਹ 2 ਮਾਰਚ ਤੱਕ 120 ਕੈਬਿਨ ਕ੍ਰਿਊ ਮੈਂਬਰਜ਼ ਦੀ ਛਾਂਗੀ ਕਰੇਗੀ।

ਇਸ ਲਈ ਏਅਰਲਾਈਨ ਵੱਲੋਂ ਮੈਕਸਿਕੋ ਤੇ ਕੈਰੇਬੀਅਨ ਉਡਾਨਾਂ ਵਿੱਚ ਆਈ ਕਮੀ ਨੂੰ ਜਿ਼ੰਮੇਵਾਰ ਦੱਸਿਆ ਗਿਆ ਸੀ।ਫੈਡਰਲ ਸਰਕਾਰ ਦੀ ਬੇਨਤੀ ਉੱਤੇ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਵੈਸਟਜੈੱਟ ਤੇ ਹੋਰ ਕੈਨੇਡੀਅਨ ਕੈਰੀਅਰਜ਼ ਨੇ 30 ਅਪਰੈਲ ਤੱਕ ਮੈਕਸਿਕੋ ਤੇ ਕੈਰੇਬੀਅਨ ਉਡਾਨਾਂ ਨੂੰ ਮੁਲਤਵੀ ਕਰਨ ਲਈ ਸਹਿਮਤੀ ਦਿੱਤੀ ਸੀ।

Related News

ਕੋਰੋਨਾ ਪਾਬੰਦੀਆਂ ਦੀ ਉਲੰਘਣਾ : ਸਰਕਾਰ ਹੁਣ ਸਖਤੀ ਦੇ ਮੂਡ ਵਿੱਚ, 3 ਰੈਸਟੋਰੈਂਟ ਕੀਤੇ ਗਏ ਬੰਦ

Vivek Sharma

ਪੰਜਾਬ ’ਚ ਮੁੜ ਤੋਂ ਲੌਕਡਾਊਨ ਦੀ ਚਰਚਾ ਜ਼ੋਰਾਂ ‘ਤੇ, ਸਰਕਾਰ ਨੇ ਟਵੀਟ ਕਰਕੇ ਕੀਤਾ ਖ਼ਬਰਦਾਰ !

Vivek Sharma

ਸਾਂਤਾ ਰੋਜ਼ਾ ਗੈਂਗ ਦੇ ਨੇਤਾ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਘੱਟ ਜਾਣ ਦੀ ਸੀ ਉਮੀਦ, ਪਰ ਹਿੰਸਾ ਨੇ ਲਿਆ ਨਵਾ ਰੂਪ, 7 ਲੋਕਾਂ ਦੀਆਂ ਮਿਲ਼ੀਆਂ ਲਾਸ਼ਾਂ

Rajneet Kaur

Leave a Comment