channel punjabi
Canada International News North America

ਵੈਨਕੂਵਰ ਪੁਲਿਸ ਨੇ ਇਕ ਓਟਿਜ਼ਮ ਵਾਲੇ ਲਾਪਤਾ 21 ਸਾਲਾ ਕੇਨੇਥ ਮੇਨ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਵੈਨਕੂਵਰ ਪੁਲਿਸ ਇਕ ਓਟਿਜ਼ਮ ਵਾਲੇ ਲਾਪਤਾ 21 ਸਾਲਾ ਕੇਨੇਥ ਮੇਨ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੀ ਹੈ।

ਕੇਨੇਥ ਮੇਨ ਨੂੰ ਆਖਰੀ ਵਾਰ ਸ਼ਾਮ 4 ਵਜੇ ਦੇ ਕਰੀਬ ਦੱਖਣੀ ਵੈਨਕੂਵਰ ਵਿਚ SE ਮਰੀਨ ਡਰਾਈਵ ਅਤੇ ਰੀਅਲ ਕੈਨੇਡੀਅਨ ਸੁਪਰਸਟੋਰ ਵਿਚ ਜਾਣ ਤੋਂ ਪਹਿਲਾਂ ਦੇਖਿਆ ਗਿਆ ਸੀ।

ਇੱਕ ਵੀਪੀਡੀ ਰੀਲੀਜ਼ ਦੇ ਅਨੁਸਾਰ ਕੇਨੇਥ ਸ਼ਾਇਦ ਇੱਕ ਜਗ੍ਹਾ ਤੇ ਘੰਟਿਆਂ ਬੱਧੀ ਬੈਠ ਸਕਦਾ ਹੈ ਅਤੇ ਇੱਕ ਟ੍ਰਾਂਜਿਟ ਬੱਸ ਲੈ ਸਕਦਾ ਹੈ ,ਪਰ ਕਿਸੇ ਤੋਂ ਮਦਦ ਦੀ ਮੰਗ ਕਰਨ ਦੀ ਸੰਭਾਵਨਾ ਨਹੀਂ ਹੈ। ਇਕ ਰੀਲੀਜ਼ ਵਿਚ ਕਿਹਾ ਗਿਆ ਹੈ, “ਉਸ ਦਾ ਲਾਪਤਾ ਹੋਣਾ ਚਰਿੱਤਰ ਤੋਂ ਬਾਹਰ ਹੈ ਅਤੇ ਅਸੀਂ ਉਸ ਦੀ ਤੰਦਰੁਸਤੀ ਲਈ ਚਿੰਤਤ ਹਾਂ।

ਪੁਲਿਸ ਨੇ ਕੇਨੇਥ ਦੀ ਪਛਾਣ ਜਾਰੀ ਕੀਤੀ ਹੈ ਤੇ ਦਸਿਆ ਹੈ ਕਿ ਉਸਦਾ ਕੱਦ 5 ਫੁੱਟ 10 ਇੰਚ ਹੈ। ਉਹ ਸਿਹਤ ਤੋਂ ਥੋੜਾ ਭਾਰੀ ਹੈ ਅਤੇ ਉਸਦੇ ਕਾਲੇ ਛੋਟੇ ਵਾਲ ਹਨ। ਉਸਦੇ ਚਹਿਰੇ ‘ਤੇ ਦਾਗ ਹਨ। ਉਨ੍ਹਾਂ ਦਸਿਆ ਕਿ ਕੇਨੇਥ ਨੇ ਆਖਰੀ ਵਾਰ ਡਾਰਕ ਪੈਂਟ ਤੇ ਨਾਈਕ ਸਵੂਸ਼ ਦੇ ਨਾਲ ਗਰੇਅ ਹੂਡਡ ਸਵੈਟਸ਼ਰਟ ਪਹਿਨੀ ਹੋਈ ਸੀ।

ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੇਨੇਥ ਬਾਰੇ ਜਾਣਕਾਰੀ ਹੋਵੇ ਤਾਂ ਉਹ ਵੀਪੀਡੀ ਨਾਲ 911 ‘ਤੇ ਸਪੰਰਕ ਕਰਨ।

Related News

ਬਰੈਂਪਟਨ ‘ਚ  ਦੋ ਗੱਡੀਆਂ ‘ਚ ਜਾ ਰਹੇ ਵਿਅਕਤੀਆਂ ਨੇ ਇਕ-ਦੂਜੇ ‘ਤੇ ਕੀਤੀ ਗੋਲੀਬਾਰੀ , 1 ਵਿਅਕਤੀ ਜ਼ਖਮੀ

Rajneet Kaur

ਵਿਰੋਧੀ ਧਿਰ ਵਲੋਂ ਕੈਨੇਡਾ ਸਰਕਾਰ ਤੋਂ ਸਵਾਲ,ਕੈਨੇਡਾ ਨੂੰ ਇੰਨੀ ਦੇਰ ਬਾਅਦ ਟੀਕਾ ਕਿਉਂ ਮਿਲੇਗਾ? ਕੈਨੇਡਾ ਨੇ ਆਪ ਕੋਰੋਨਾ ਟੀਕਾ ਕਿਉਂ ਨਹੀਂ ਬਣਾਇਆ?

Rajneet Kaur

ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫਲੇ ‘ਤੇ ਹਮਲਾ, ਵਾਲ ਵਾਲ ਬਚੇ ਟਿਕੈਤ

Vivek Sharma

Leave a Comment