channel punjabi
Canada News North America

ਵੈਨਕੂਵਰ ਦੇ ਹੈਲਥ ਫੂਡ ਸਟੋਰ ਦੇ ਇੱਕ ਕਰਮਚਾਰੀ ਨੇ ਸਾਰੇ ਸਟਾਫ ਨੂੰ ਪਾਈਆਂ ਭਾਜੜਾਂ !

ਕੈਨੇਡਾ ਵਿੱਚ ਕੋਰੋਨਾ ਦੀ ਮਾਰ ਲਗਾਤਾਰ ਜਾਰੀ, ਵਧ ਰਹੇ ਨੇ ਕੋਰੋਨਾ ਦੇ ਅੰਕੜੇ

ਵਿਕਟੋਰੀਆ ਦੇ ਹੈਲਥ ਫੂਡ ਸਟੋਰ ਦੇ ਇੱਕ ਕਾਮੇ ਦੀ ਰਿਪੋਰਟ ਆਈ ਪਾਜ਼ਿਟਿਵ

ਰਿਪੋਰਟ ਤੋਂ ਬਾਅਦ ਸਟੋਰ ਦੇ ਪੂਰੇ ਸਟਾਫ਼ ਨੂੰ ਪਈਆਂ ਭਾਜੜਾਂ

ਚੁੱਕੇ ਅਹਿਤਿਆਤੀ ਕਦਮ,ਸਟਾਫ ਨੂੰ ਕੀਤਾ ਗਿਆ ਕੁਆਰੰਟੀਨ

ਵੈਨਕੂਵਰ : ਉੱਤਰੀ ਵੈਨਕੂਵਰ ਦੇ ਇੱਕ ਹੈਲਥ ਫੂਡ ਸਟੋਰ ਦੇ ਕਾਮੇ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਉਣ ਨਾਲ ਪੂਰੇ ਸਟਾਫ ਨੂੰ ਭਾਜੜ ਪੈ ਗਈ ਹੈ।

ਵਿਕਟੋਰੀਆ ਦੇ ਹੈਲਥ ਫੂਡ ਸਟੋਰ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਸਟਾਫ ਮੈਂਬਰ ਜੋ ਉਸ ਦੇ ਉੱਤਰੀ ਵੈਨਕੂਵਰ ਦੀ ਲੋਕੇਸ਼ਨ ‘ਤੇ ਕੰਮ ਕਰਦਾ ਹੈ, ਦੀ ਰਿਪੋਰਟ ਕੋਵਿਡ-19 ਪਾਜ਼ੀਟਿਵ ਆਈ ਹੈ।

ਹੈਲਥ ਫੂਡ ਬਰਾਂਡ ਨੇ ਕਿਹਾ ਕਿ ਉਸ ਦੇ 1637 ਲਾਂਸਡੇਲ ਐਵੇਨਿਊ ਸਟੋਰ ਵਿਚ ਇਸ ਕਾਮੇ ਨੇ 16 ਅਗਸਤ ਨੂੰ ਆਖਰੀ ਵਾਰ ਕੰਮ ਕੀਤਾ ਸੀ ਤੇ 18 ਅਗਸਤ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ। ਇਸ ਤੋਂ ਬਾਅਦ ਦੇ ਸਾਰੇ ਅਹਿਤਿਆਤੀ ਕਦਮ ਚੁੱਕੇ ਗਏ ਅਤੇ ਉਸਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਅਤੇ ਸਟਾਫ ਮੈਂਬਰਾਂ ਨੂੰ ਕੋਰੋਨਾ ਵਾਇਰਸ ਟੈਸਟ ਕਰਵਾਉਣ ਅਤੇ ਇਕਾਂਤਵਾਸ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਫਿਲਹਾਲ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਭਰ ਵਿਚ ਕੋਰੋਨਾ ਦਾ ਫੈਲਣਾ ਲਗਾਤਾਰ ਜਾਰੀ ਹੈ, ਰੋਜ਼ਾਨਾ ਹੀ ਕੋਰੋਨਾ ਸੰਕ੍ਰਮਣ ਦੇ ਸੈਂਕੜੇ ਮਾਮਲੇ ਸਾਹਮਣੇ ਆ ਰਹੇ ਨੇ। ਹੁਣ ਤੱਕ ਕੁੱਲ ਮਿਲਾ ਕੇ 1,24,585 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 1,10,842 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਹੁਣ ਤਕ ਇੱਥੇ 9,071 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸਮੇਂ 4,660 ਮਾਮਲੇ ਸਰਗਰਮ ਹਨ।

Related News

ਮਹਾਂਮਾਰੀ 80ਵੇਂ ਕ੍ਰਿਸਮਿਸ ਡਿਨਰ ਦੀ ਸੇਵਾ ਕਰਨ ਤੋਂ ਵੈਨਕੂਵਰ ਪਨਾਹ ਨੂੰ ਨਹੀਂ ਰੋਕ ਸਕਦੀ

Rajneet Kaur

ਕੈਨੇਡਾ ‘ਚ ਠੰਢ ਨੇ ਤੋੜਿਆ ਪਿਛਲੇ ਚਾਰ ਸਾਲ ਦਾ ਰਿਕਾਰਡ:ਏਜੰਸੀ

Rajneet Kaur

ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ 19 ਦੇ 446 ਮਾਮਲੇ ਦਰਜ, 9 ਹੋਰ ਮੌਤਾਂ

Rajneet Kaur

Leave a Comment