channel punjabi
Canada News North America

ਵੈਨਕੂਵਰ ‘ਚ ਮਾਹਿਰਾਂ ਵਲੋਂ ਦੋ ਹਫ਼ਤਿਆਂ ਦੇ ਇਕਾਂਤਵਾਸ ਨੂੰ ਲਾਗੂ ਕਰਨ ਦੀ ਸਿਫਾਰਿਸ਼

ਵਿਕਟੋਰੀਆ : ‘ਚਾਇਨਾ ਵਾਇਰਸ’ ਨੂੰ ਦੁਨੀਆ ਸਾਹਮਣੇ ਆਏ ਪੂਰਾ 1 ਸਾਲ ਬੀਤ ਚੁੱਕਾ ਹੈ, ਪਰ ਇਸਦਾ ਹਾਲੇ ਤੱਕ ਤੋੜ ਨਹੀਂ ਲੱਭਿਆ ਜਾ ਸਕਿਆ ਹੈ। ਕੋਰੋਨਾ ਦੇ ਮਾਮਲੇ ਕੈਨੇਡਾ ਵਿਚ ਲਗਾਤਾਰ ਵਧ ਰਹੇ ਨੇ। ਮਾਹਿਰਾਂ ਵੱਲੋਂ ਕੋਰੋਨਾ ਪਾਬੰਦੀਆਂ ਨੂੰ ਮੁੜ ਤੋਂ ਸਖ਼ਤੀ ਨਾਲ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਤਾਂ ਜੋ ਕੋਰੋਨਾ ਦੀ ਵਧਦੀ ਰਫਤਾਰ ਨੂੰ ਰੋਕਿਆ ਜਾ ਸਕੇ।

ਵੈਂਕੂਵਰ ਆਈਲੈਂਡ ਦੇ ਸੀਨੀਅਰ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਉਨ੍ਹਾਂ ਦਾ ਵਿਚਾਰ ਹੈ ਕਿ ਇੱਥੇ ਆਉਣ ਦੇ ਇਛੁੱਕ ਲੋਕਾਂ ਲਈ ਘੱਟੋ-ਘੱਟ 14 ਦਿਨਾਂ ਲਈ ਇਕਾਂਤਵਾਸ ਨਿਯਮ ਲਾਗੂ ਕੀਤਾ ਜਾਵੇ। ਮਾਹਿਰ ਡਾ. ਰਿਚਰਡ ਸਟਾਨਵਿਕ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲੇ ਇੱਥੇ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਦਾ ਕਾਰਨ ਇੱਥੋਂ ਬਾਹਰ ਜਾਣ ਵਾਲੇ ਤੇ ਇੱਥੇ ਘੁੰਮਣ ਆਉਣ ਵਾਲੇ ਲੋਕ ਹਨ, ਜੋ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ।

ਉਨ੍ਹਾਂ ਕਿਹਾ ਕਿ ਇੱਥੇ ਕੋਰੋਨਾ ਦੇ ਮਾਮਲੇ ਵਧਣ ਦਾ ਦੋਸ਼ ਸਿਰਫ਼ ਬਾਹਰੋਂ ਆਉਣ ਵਾਲੇ ਲੋਕਾਂ ਸਿਰ ਨਹੀਂ ਮੜ੍ਹਿਆ ਜਾ ਸਕਦਾ, ਕਿਉਂਕਿ ਵੱਡੀ ਗਿਣਤੀ ਵਿਚ ਇੱਥੋਂ ਦੇ ਲੋਕ ਵੀ ਬਾਹਰ ਜਾਂਦੇ ਹਨ ਤੇ ਸੁਭਾਵਿਕ ਹੈ ਕਿ ਲੋਕ ਮਾਸਕ ਲਾਉਣ ਜਾਂ ਸਮਾਜਕ ਦੂਰੀ ਬਣਾ ਕੇ ਰੱਖਣ ਵਰਗੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ, ਜਿਸ ਕਾਰਨ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।
ਸਿਹਤ ਅਧਿਕਾਰੀ ਨੇ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ 20 ਲੋਕ ਲੋਅਰ ਮੇਨਲੈਂਡ ਤੋਂ ਆਪਣੇ ਨਾਲ ਇਸ ਵਾਇਰਸ ਨੂੰ ਲੈ ਕੇ ਆਏ ਤੇ ਜਾਂਦੇ-ਜਾਂਦੇ ਹੋਰ 20 ਲੋਕਾਂ ਨੂੰ ਵਾਇਰਸ ਦਾ ਸ਼ਿਕਾਰ ਬਣਾ ਗਏ। ਇਸ ਦੇ ਬਾਅਦ ਉਨ੍ਹਾਂ ਨੇ 4 ਹੋਰਾਂ ਤੱਕ ਇਹ ਵਾਇਰਸ ਪਹੁੰਚਾ ਦਿੱਤਾ।

ਇਸੇ ਲਈ ਕੋਰੋਨਾ ਮਾਮਲਿਆਂ ਨੂੰ ਘਟਾਉਣ ਲਈ ਇਹ ਜ਼ਰੂਰੀ ਕਦਮ ਚੁੱਕਿਆ ਜਾ ਰਿਹਾ ਹੈ ਕਿ ਜੋ ਵੀ ਕੋਈ ਇੱਥੇ ਆਵੇਗਾ, ਉਸ ਨੂੰ ਪਹਿਲਾਂ 14 ਦਿਨਾਂ ਲਈ ਇਕਾਂਤਵਾਸ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਸਿਹਤ ਮੰਤਰੀ ਡਾ. ਬੋਨੀ ਹੈਨਰੀ ਅੱਗੇ ਇਸ ਮੁੱਦੇ ਨੂੰ ਚੁੱਕਿਆ ਹੈ ਤੇ ਆਸ ਹੈ ਕਿ ਜਲਦੀ ਹੀ ਇਹ ਨਿਯਮ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਜਦ ਤਕ ਕੋਰੋਨਾ ਦਾ ਸਫਲ ਵੈਕਸੀਨ ਲੋਕਾਂ ਤੱਕ ਪੁੱਜ ਨਹੀਂ ਜਾਂਦਾ ਤਦ ਤੱਕ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।
ਹਾਲ ਦੀ ਘੜੀ ਸਿਰਫ ਮਾਸਕ ਹੀ ਕੋਰੋਨਾ ਤੋਂ ਬਚਾਅ ਲਈ ਸਹਾਈ ਸਿੱਧ ਹੋ ਰਿਹਾ ਹੈ, ਜ਼ਰੂਰੀ ਹੈ ਕਿ ਹਰ ਨਾਗਰਿਕ ਮਾਸਕ ਦੀ ਵਰਤੋਂ ਕਰੇ।

Related News

ਹਰ ਰੋਜ਼ 5 ਬ੍ਰਿਟਿਸ਼ ਕੋਲੰਬੀਅਨਸ ਦੀ ਓਵਰਡੋਸ ਨਾਲ ਹੋ ਰਹੀ ਹੈ ਮੌਤ: ਕੋਰੋਨਰ ਰਿਪੋਰਟ

Rajneet Kaur

ਬਲੌਰ ਅਤੇ ਬਾਥਰਸਟ ਸਟ੍ਰੀਟਜ਼ ‘ਤੇ ਇਕ ਵਿਅਕਤੀ ‘ਤੇ ਚਾਕੂ ਨਾਲ ਹਮਲਾ

Rajneet Kaur

ਹਫਤੇ ਪਹਿਲਾਂ ਮੇਪਲ ਰਿਜ ਦੀ ਐਲੂਵੈਟ ਝੀਲ ‘ਚ ਡੁਬਿਆ 37 ਸਾਲਾ ਭਵਜੀਤ ਔਜਲਾ, ਹਾਲੇ ਤੱਕ ਉਸ ਦੀ ਲਾਸ਼ ਨਹੀਂ ਹੋ ਸਕੀ ਬਰਾਮਦ

Rajneet Kaur

Leave a Comment