channel punjabi
Canada News North America

ਵੈਨਕੁਵਰ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਹੁਣ ਕਰਾਉਣਾ ਪਵੇਗਾ ਰੈਪਿਡ ਕੋਰੋਨਾ ਟੈਸਟ

ਰਿਚਮੰਡ : ਕੋਰੋਨਾ ਵਾਇਰਸ ਪੀੜਤਾਂ ਦੀ ਪਛਾਣ ਕਰਨ ਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੈਨਕੁਵਰ ਹਵਾਈ ਅੱਡੇ ਨੇ ਖ਼ਾਸ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਵੈਨਕੁਵਰ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਹੁਣ ਰੈਪਿਡ ਕੋਰੋਨਾ ਟੈਸਟ ਕਰਾਉਣਾ ਪਵੇਗਾ ਭਾਵ ਯਾਤਰੀਆਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਜਲਦੀ ਹੀ ਦੱਸ ਦਿੱਤਾ ਜਾਵੇਗਾ ਕਿ ਉਹ ਕੋਰੋਨਾ ਪਾਜ਼ੀਟਿਵ ਹਨ ਜਾਂ ਨਹੀਂ। ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਵੈਸਟਜੈੱਟ ਦੇ ਘਰੇਲੂ ਚੈਕ-ਇਨ ਖੇਤਰ ਵਿਚ ਜੋ ਅਧਿਐਨ ਸ਼ੁੱਕਰਵਾਰ ਨੂੰ ਕੀਤਾ ਗਿਆ ਸੀ, ਉਹ ਕੈਨੇਡਾ ਵਿਚ ਆਪਣੀ ਕਿਸਮ ਦਾ ਪਹਿਲਾ ਹੈ।

ਵੈਨਕੂਵਰ ਏਅਰਪੋਰਟ (ਵਾਈਵੀਆਰ) ਵਿਖੇ ਇੱਕ ਪਾਇਲਟ ਪ੍ਰਾਜੈਕਟ ਯਾਤਰੀਆਂ ਨੂੰ ਉਨ੍ਹਾਂ ਦੀਆਂ ਘਰੇਲੂ ਉਡਾਣਾਂ ‘ਤੇ ਰਵਾਨਾ ਹੋਣ ਤੋਂ ਪਹਿਲਾਂ ਕੋਵਿਡ-19 ਰੈਪਿਡ ਟੈਸਟ ਦੇਣ ਲਈ ਸੂਚੀਬੱਧ ਕਰ ਰਿਹਾ ਹੈ ।

ਇਹ ਪ੍ਰੋਜੈਕਟ ਯੂ.ਬੀ.ਸੀ. ਅਤੇ ਪ੍ਰੋਵੀਡੈਂਸ ਹੈਲਥ ਕੇਅਰ ਦੁਆਰਾ ਸਾਂਝੇ ਤੌਰ ‘ਤੇ ਚਲਾਇਆ ਜਾਂਦਾ ਹੈ, ਅਤੇ ਵਾਈਵੀਆਰ ਅਤੇ ਵੈਸਟਜੈੱਟ ਦੁਆਰਾ ਸਪਾਂਸਰ ਕੀਤਾ ਜਾਂਦਾ ਹੈ, ਇਹ ਪਤਾ ਲਗਾਉਣ ਦੀ ਉਮੀਦ ਨਾਲ ਕਿ ਹਵਾਈ ਅੱਡੇ ਦੀ ਤੇਜ਼ੀ ਨਾਲ ਪ੍ਰੀਖਿਆ ਕਰਨਾ ਲਾਹੇਵੰਦ ਹੈ ਜਾਂ ਨਹੀਂ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕੈਲਗਰੀ ਤੇ ਟੋਰਾਂਟੋ ਵੀ ਘਰੇਲੂ ਉਡਾਣਾਂ ਲਈ ਕੋਰੋਨਾ ਰੈਪਿਡ ਟੈਸਟ ਕਰਦੇ ਹਨ ਪਰ ਇਹ ਟੈਸਟ ਯਾਤਰੀਆਂ ਦੇ ਜਹਾਜ਼ ਵਿਚੋਂ ਉਤਰਨ ਤੋਂ ਬਾਅਦ ਹੁੰਦੇ ਹਨ ਭਾਵ ਜਦ ਯਾਤਰੀ ਕੈਲਗਰੀ ਤੇ ਟੋਰਾਂਟੋ ਪੁੱਜਦੇ ਹਨ ਤਾਂ ਟੈਸਟ ਕੀਤਾ ਜਾਂਦਾ ਹੈ। ਜਦਕਿ ਵੈਨਕੁਵਰ ਯਾਤਰੀਆਂ ਦੇ ਜਾਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਵੇਗਾ।

ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਅਧਿਐਨਕਾਰਾਂ ਅਤੇ ਸੂਬੇ ਦੇ ਸਿਹਤ ਸੰਭਾਲ ਸੈਂਟਰ ਨੇ ਇਹ ਅਧਿਐਨ ਵਿਚ ਪਤਾ ਲਗਾਇਆ ਹੈ ਕਿ ਜੇਕਰ ਯਾਤਰੀਆਂ ਦੇ ਜਾਣ ਤੋਂ ਪਹਿਲਾਂ ਵੀ ਕੋਰੋਨਾ ਟੈਸਟ ਕੀਤਾ ਜਾਵੇ ਤਾਂ ਇਸ ਨਾਲ ਵਾਇਰਸ ਨੂੰ ਹੋਰ ਵੀ ਜਲਦੀ ਲਗਾਮ ਪਾਈ ਜਾ ਸਕਦੀ ਹੈ। ਜਿਨ੍ਹਾਂ ਦਾ ਟੈਸਟ ਪਾਜ਼ੀਟਿਵ ਆਵੇਗਾ, ਉਨ੍ਹਾਂ ਨੂੰ ਵੱਖਰੇ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਟਿਕਟ ਬਿਨਾਂ ਚਾਰਜ ਦੇ ਰੱਦ ਕਰ ਦਿੱਤੀ ਜਾਵੇਗੀ

Related News

ਪੰਜਾਬ ਵਿੱਚ ਕੋਰੋਨਾ ਪਾਬੰਦੀਆਂ ਨੂੰ 10 ਅਪ੍ਰੈਲ ਤੱਕ ਵਧਾਇਆ ਗਿਆ, ਸੂਬੇ ਵਿੱਚ 6 ਅਪ੍ਰੈਲ ਨੂੰ ਸ਼ਿਖਰ ‘ਤੇ ਹੋਵੇਗਾ ਕੋਰੋਨਾ ਰੂਝਾਨ

Vivek Sharma

ਕਿਸਾਨਾਂ ਦੇ ਹੱਕ ‘ਚ ਕੀਤੀ ਟਰੂਡੋ ਦੀ ਟਿੱਪਣੀ ‘ਤੇ ਭਾਰਤ ਸਰਕਾਰ ਨੂੰ ਇਤਰਾਜ਼, ਟਰੂਡੋ ਦੇ ਬਿਆਨ ਨੂੰ ਦੱਸਿਆ ਗੈਰ-ਜ਼ਰੂਰੀ

Vivek Sharma

ਅਮਰੀਕਾ ਦੀ ਨਵੀਂ ਸਰਕਾਰ ਦੇ ਕੈਨੇਡਾ ਨਾਲ ਬਹਿਤਰ ਸਬੰਧਾਂ ਦੀ ਆਸ,ਕੀਸਟੋਨ ਪ੍ਰੋਜੈਕਟ ਮੁੱਦਾ ਸੁਲਝਾਉਣਾ ਰਹੇਗਾ ਸਭ ਤੋਂ ਅਹਿਮ:ਰਾਜਦੂਤ ਕਰਸਟਨ ਹਿੱਲਮੈਨ

Vivek Sharma

Leave a Comment