channel punjabi
Canada International News North America

ਵੈਨਕੁਵਰ ‘ਚ ਲਗਭਗ 20 ਲੋਕਾਂ ਨੇ ਬ੍ਰੇਓਨਾ ਟੇਲਰ ਦੇ ਇਨਸਾਫ ਦੀ ਮੰਗ ਲਈ ਕੱਢਿਆ ਮਾਰਚ

ਵੈਨਕੂਵਰ: ਐਤਵਾਰ ਨੂੰ ਵੈਨਕੁਵਰ ਵਿਚ ਲਗਭਗ 20 ਲੋਕਾਂ ਨੇ ਮਾਰੀ ਗਈ ਯੂਐਸ ਬਲੈਕ ਔਰਤ ਬ੍ਰੇਓਨਾ ਟੇਲਰ (Breonna Taylor) ਦੇ ਇਨਸਾਫ ਦੀ ਮੰਗ ਲਈ ਜੈਕ ਪੂਲ ਪਲਾਜ਼ਾ ਤੋਂ ਬਰਾਰਡ ਸਟ੍ਰੀਟ ਤੋਂ ਮਾਰਚ ਕੱਢਿਆ।

ਮਾਰਚ ਦਾ ਆਯੋਜਨ ਕਰਨ ਵਾਲੀ ਇਕ ਸਮਾਜ ਸੇਵੀ ਨੋਵਾ ਸਟੀਵੈਂਸ ਨੇ ਕਿਹਾ ਕਿ ਇਸ ਹਫਤੇ ਜਾਰੀ ਹੋਏ ਕੇਸ ਬਾਰੇ ਨਵੀਂ ਜਾਣਕਾਰੀ ਨੇ 26 ਸਾਲਾ ਬੱਚੀ ਦੀ ਮੌਤ ‘ਤੇ ਉਸ ਦਾ ਗੁੱਸਾ ਹੋਰ ਵਧਾ ਦਿੱਤਾ ਹੈ। ਸਟੀਵੈਂਸ ਨੇ ਐਤਵਾਰ ਨੂੰ ਵੈਨਕੂਵਰ ਵਿੱਚ ਬ੍ਰੇਓਨਾ ਟੇਲਰ ਲਈ ਇਨਸਾਫ ਦੀ ਮੰਗ ਕਰਦਿਆਂ ਇੱਕ ਮਾਰਚ ਕਢਦਿਆਂ ਕਿਹਾ ਕਿ ਉਹ ਸੰਤੁਸ਼ਟ ਹੋਵੇਗੀ ਭਾਵੇਂ ਸਿਰਫ ਕੁਝ ਮੁੱਠੀ ਭਰ ਲੋਕ ਉਸ ਵਿੱਚ ਸ਼ਾਮਲ ਹੋਣ।

ਬੁਰਾਰਡ ਸਟ੍ਰੀਟ ‘ਤੇ ਸਟੀਵੈਂਸ ਮੈਗਾਫੋਨ ‘ਚ ‘Demand justice’ ਦੀ ਮੰਗ ਕਰ ਰਹੀ ਸੀ।

ਟੇਲਰ ਨੂੰ ਮਾਰਚ ‘ਚ ਮਾਰ ਦਿਤਾ ਗਿਆ ਸੀ। ਤਿੰਨ ਪੁਲਿਸ ਅਧਿਕਾਰੀਆਂ ਨੇ ਟੇਲਰ ਦੇ ਲੂਯਿਸਵਿਲ (Louisville, Ky) ਦੇ ਘਰ ‘ਚ ਬਿੰਨ੍ਹਾਂ ਨੋ-ਨੋਕ ਵਾਰੰਟ ਤੇ ਦਾਖਲ ਹੋਏ ਅਤੇ ਉਸਤੇ ਕਈ ਵਾਰ ਗੋਲੀਆਂ ਮਾਰੀਆਂ। ਜਿਸ ਕਾਰਨ ਉਸਦੀ ਮੌਤ ਹੋ ਗਈ । 26 ਸਾਲਾ ਬਲੈਕ ਔਰਤ ਦੀ ਮੌਤ ਕਾਰਨ ਮਹਤਵਪੂਰਨ ਜਨਤਕ ਰੋਸ ਪੈਦਾ ਹੋ ਗਿਆ ਹੈ।

ਬੁੱਧਵਾਰ ਨੂੰ ਸਰਕਾਰੀ ਵਕੀਲਾਂ ਨੇ ਕਿਹਾ ਕਿ ਟੇਲਰ ‘ਤੇ ਗੋਲੀਬਾਰੀ ਕਰਨ ਵਾਲੇ ਦੋ ਅਧਿਕਾਰੀ ਆਪਣੀ ਰੱਖਿਆ ਲਈ ਤਾਕਤ ਦੀ ਵਰਤੋਂ ਕਰਨ ਲਈ ਜਾਇਜ਼ ਸਨ ਅਤੇ ਇਕ ਪੁਲਿਸ ਅਧਿਕਾਰੀ ਨੂੰ ਜੂਨ ‘ਚ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ ਸੀ।

ਸਟੀਵੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਤਾਜ਼ਾ ਵੇਰਵਿਆਂ ‘ਤੇ ਨਾਰਾਜ਼ਗੀ ਹੈ ਅਤੇ ਲੋਕਾਂ ਨੂੰ ਨਿਆਂ ਦੀ ਮੰਗ ਲਈ ਸੜਕਾਂ’ ਤੇ ਮਾਰਚ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

Related News

ਡੌਨ ਵੈਲੀ ਪਾਰਕਵੇਅ ਤੇ ਡੌਨ ਮਿੱਲਜ਼ ਵਿੱਚ ਇੱਕ ਕਾਰ ਦੇ ਗਾਰਡਰੇਲ ਤੋੜ ਕੇ ਖੱਡ ਵਿੱਚ ਡਿੱਗ ਜਾਣ ਨਾਲ ਦੋ ਵਿਅਕਤੀ ਜ਼ਖ਼ਮੀ

Rajneet Kaur

ਟੋਰਾਂਟੋ ਆਫ ਸਿਟੀ ਸਟਾਫ ਮੈਂਬਰ ‘ਤੇ ਇਕ ਵਿਅਕਤੀ ਨੇ ਛੁਰੇ ਨਾਲ ਕੀਤਾ ਹਮਲਾ, ਔਰਤ ਗੰਭੀਰ ਰੂਪ ‘ਚ ਜ਼ਖਮੀ

Rajneet Kaur

ਕੈਨੇਡਾ ‘ਚ 87 ਫੀਸਦੀ ਲੋਕਾਂ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ: ਚੀਫ਼ ਮੈਡੀਕਲ ਅਧਿਕਾਰੀ ਡਾ: ਥਰੇਸਾ

Rajneet Kaur

Leave a Comment