channel punjabi
Canada News North America

ਵਿਨੀਪੈੱਗ ਦੇ ਇੱਕ ਘਰ ‘ਚ ਵਾਪਰੀ ਅੱਗ ਲੱਗਣ ਦੀ ਘਟਨਾ, ਇੱਕੋ ਪਰਿਵਾਰ ਦੇ 8 ਮੈਂਬਰ ਸੁਰੱਖਿਅਤ ਕੱਢੇ ਗਏ

ਵਿਨੀਪੈੱਗ ਵਿਖੇ ਐਤਵਾਰ ਸਵੇਰੇ ਉਸ ਸਮੇਂ ਹਲਚਲ ਮਚ ਗਈ ਜਦੋਂ ਰਿਵਰ ਹਾਈਟਸ ਇਲਾਕੇ ‘ਚ ਇੱਕ ਘਰ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ । ਸੂਚਨਾ ਮਿਲਣ ਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਤੁਰੰਤ ਮੌਕੇ ਤੇ ਅੱਗ ਬੁਝਾਊ ਦਸਤੇ ਨੂੰ ਭੇਜਿਆ ਗਿਆ ।

ਐਤਵਾਰ ਸਵੇਰੇ 5:20 ਵਜੇ ਅੱਗ ਬੁਝਾਊ ਦਸਤਾ ਲਾਕਵੁੱਡ ਦੇ 300 ਬਲਾਕ ਦੇ ਇੱਕ ਬੰਗਲੇ ਵਿੱਚ ਅੱਗ ਬੁਝਾਉਣ ਵਾਸਤੇ ਪਹੁੰਚਿਆ। ਦਸਤੇ ਦੇ ਪਹੁੰਚਣ ਤੋਂ ਪਹਿਲਾਂ ਹੀ ਪਰਿਵਾਰ ਦੇ ਸੱਤ ਮੈਂਬਰ ਸੁਰੱਖਿਅਤ ਬਾਹਰ ਆ ਚੁੱਕੇ ਸਨ ।

ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਘਰ ਤੋਂ ਧੂੰਆਂ ਨਿਕਲਦਾ ਦੇਖ ਕੇ ਘਰ ਦੀ ਪਛਾਣ ਕੀਤੀ ਅਤੇ 20 ਮਿੰਟਾਂ ਵਿਚ ਅੱਗ ਬੁਝਾ ਦਿੱਤੀ ।

ਉਧਰ ਫਾਇਰਫਾਈਟਰਜ਼ ਨੇ ਘਰ ਵਿੱਚ ਰਹਿ ਗਏ ਪਰਿਵਾਰ ਦੇ ਇਕ ਮੈਂਬਰ ਨੂੰ ਲੱਭਿਆ ਅਤੇ ਉਸ ਨੂੰ ਸੁਰੱਖਿਅਤ ਬਾਹਰ ਲਿਆਂਦਾ । ਖੁਸ਼ਕਿਸਮਤੀ ਰਹੀ ਕਿ ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਆਈ।

ਸਾਰੇ ਪੇਸ਼ਾਵਰਾਂ ਦਾ ਮੁਲਾਂਕਣ ਆਨ-ਸੀਨ ਪੈਰਾਮੇਡਿਕਸ ਦੁਆਰਾ ਕੀਤਾ ਗਿਆ ਸੀ ਪਰ ਹਸਪਤਾਲ ਲਿਜਾਣ ਦੀ ਜ਼ਰੂਰਤ ਨਹੀਂ ਰਹੀ । ਉਧਰ ਦੱਸਿਆ ਗਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲ਼ੇ ਪਤਾ ਨਹੀਂ ਲੱਗਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Related News

ਮਾਰਖਮ: ਇੱਕ ਘਰ ‘ਚੋਂ ਮਿਲੀ 50 ਸਾਲਾ ਵਿਅਕਤੀ ਦੀ ਲਾਸ਼,ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

Quebec City mosque shooter: ਕੈਨੇਡਾ ਦੀ ਅਦਾਲਤ ਨੇ ਦੋਸ਼ੀ ਦੀ ਘਟਾਈ ਸਜ਼ਾ

Rajneet Kaur

ਕੈਨੇਡਾ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਨਾਲ  ਅੱਠ ਮੌਤਾਂ ਅਤੇ 427 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment