channel punjabi
Canada News North America

ਵਿਦੇਸ਼ੀ ਵਿਦਿਆਰਥੀਆਂ ਨੂੰ ਮਹਿੰਗੀ ਪਈ ਪਾਰਟੀ, ਪੁਲਿਸ ਨੇ ਠੋਕਿਆ ਮੋਟਾ ਜੁਰਮਾਨਾ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਦੇ ਮਾਮਲੇ ਢਾਈ ਲੱਖ ਦੇ ਨੇੜੇ ਪਹੁੰਚ ਚੁੱਕੇ ਹਨ,’ਚਾਈਨਾ ਵਾਇਰਸ’ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ । ਸਿਹਤ ਵਿਭਾਗ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਦਿਨ ‘ਚ 2 ਵਾਰ ਅਪੀਲ ਕਰ ਰਿਹਾ ਹੈ, ਪਰ ਸ਼ਾਇਦ ਲੇਕੀ ਸਮਝਣ ਲਈ ਤਿਆਰ ਹੀ ਨਹੀਂ । ਕਿਊਬਿਕ ਵਿਖੇ ਸਾਹਮਣੇ ਆਏ ਤਾਜ਼ਾ ਮਾਮਲੇ ਤੋਂ ਤਾਂ ਇਹ ਹੀ ਪ੍ਰਤੀਤ ਹੁੰਦਾ ਹੈ।

ਕਿਊਬਿਕ ਵਿਖੇ ਪੁਲਿਸ ਨੇ ਪਾਰਟੀ ਕਰ ਰਹੇ 83 ਵਿਦੇਸ਼ੀ ਵਿਦਿਆਰਥੀਆਂ ਨੂੰ ਰੰਗੇ-ਹੱਥੀਂ ਕਾਬੂ ਕਰਦਿਆਂ ਭਾਰੀ ਜ਼ੁਰਮਾਨਾ ਠੋਕਿਆ ਹੈ। ਇਹ ਸਭ ਲੋਕ ਇਕੱਠੇ ਹੋ ਕੇ ਬਿਨਾ ਕਿਸੇ ਸਾਵਧਾਨੀ ਦੇ ਪਾਰਟੀ ਕਰ ਰਹੇ ਸਨ। ਸਥਾਨਕ ਪੁਲਸ ਨੇ ਇਸ ਦੀ ਜਾਣਕਾਰੀ ਟਵਿੱਟਰ ‘ਤੇ ਸਾਂਝੀ ਕੀਤੀ। ਪੁਲਸ ਨੇ ਛਾਪਾ ਮਾਰ ਕੇ ਹਰੇਕ ਨੂੰ ਇਕ-ਇਕ ਹਜ਼ਾਰ ਡਾਲਰ ਦਾ ਜੁਰਮਾਨਾ ਠੋਕਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਵਿਦੇਸ਼ੀ ਵਿਦਿਆਰਥੀ ਹਨ, ਜੋ ਕੈਨੇਡਾ ਵਿਚ ਰਹਿੰਦੇ ਹਨ।

ਕਿਊਬਿਕ ਨੂੰ 11 ਅਕਤੂਬਰ ਤੋਂ ਰੈੱਡ ਜ਼ੋਨ ਵਿਚ ਰੱਖਿਆ ਗਿਆ ਹੈ। ਕਿਊਬਿਕ ਵਿਚ ਹੁਣ ਤੱਕ 2,264 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਹੋਰ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਵਾਰ ਫਿਰ ਕੈਨੇਡਾ ਵਿਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਕਾਰਨ ਲੋਕਾਂ ਨੂੰ ਇਕੱਠੇ ਹੋ ਕੇ ਪਾਰਟੀਆਂ ਨਾ ਕਰਨ ਦੀ ਅਪੀਲ ਕੀਤੀ ਹੈ। ਕੋਰੋਨਾ ਦੀ ਦੂਜੀ ਲਹਿਰ ਕਾਬੂ ਹੇਠ ਨਹੀਂ ਆ ਪਾ ਰਹੀ ਅਜਿਹੇ ਵਿਚ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ ।

Related News

ਨਵੇਂ ਚੁਣੇ ਗਏ ਰਾਸ਼ਟਰਪਤੀ JOE BIDEN ਦੇ ਪੁੱਤਰ ਨੂੰ ਸੰਮਨ ਜਾਰੀ

Vivek Sharma

ਅਮਰੀਕੀ ਜੰਗਲਾਂ ‘ਚ ਲੱਗੀ ਅੱਗ ਦਾ ਅਸਰ ਸਸਕੈਚਵਨ ਸੂਬੇ ਤਕ ਪੁੱਜਿਆ

Vivek Sharma

ਬਰੈਂਪਟਨ ‘ਚ  ਦੋ ਗੱਡੀਆਂ ‘ਚ ਜਾ ਰਹੇ ਵਿਅਕਤੀਆਂ ਨੇ ਇਕ-ਦੂਜੇ ‘ਤੇ ਕੀਤੀ ਗੋਲੀਬਾਰੀ , 1 ਵਿਅਕਤੀ ਜ਼ਖਮੀ

Rajneet Kaur

Leave a Comment