channel punjabi
International News North America

ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਿਹਨਤ ਦੇ ਝੂਲੇ ਝੰਡੇ,ਬ੍ਰਿਟਿਸ਼ ਨਾਗਰਿਕਾਂ ਨਾਲੋਂ ਵੱਧ ਕਮਾਉਣ ਲੱਗੇ ‘ਭਾਰਤੀ ਲੋਕ’

ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਦੂਜੇ ਦੇਸ਼ਾਂ ਜਾਂਦੇ ਹਨ। ਇਸ ਦੌਰਾਨ ਉਹਨਾਂ ਦੀ ਯੋਗਤਾ ਦਰਸਾਉਂਦੀ ਇਕ ਰਿਪੋਰਟ ਸਾਹਮਣੇ ਆਈ ਹੈ। ਬ੍ਰਿਟੇਨ ’ਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦੇ ਹਨ ਤੇ ਉਹ ਛੇਤੀ ਹੀ ਉੱਚ ਆਮਦਨ ਵਾਲੇ ਸਮੂਹ ’ਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਕਰਵਾਈ ਗਈ ਸਮੀਖਿਆ ’ਚ ਸਾਹਮਣੇ ਆਈ ਹੈ। ਬ੍ਰਿਟੇਨ ਵਿਚ ਨਸਲੀ ਭੇਦਭਾਵ ਦੇ ਇਲਜ਼ਾਮਾਂ ਦੇ ਵਿਚ ਇੱਕ ਸਰਕਾਰੀ ਰਿਪੋਰਟ ਸਾਹਮਣੇ ਆਈ ਹੈ। ਨਸਲੀ ਅਤੇ ਜਾਤੀ ਭੇਦਭਾਵ ਸਬੰਧੀ ਕਮਿਸ਼ਨ ਦੀ ਆਈ ਰਿਪੋਰਟ ‘ਚ ਕਿਹਾ ਗਿਆ ਸੀ ਕਿ ਸਮਾਜ ਵਿੱਚ ਪੜ੍ਹਾਈ ਦੇ ਅੰਦਰ ਹੋ ਰਹੇ ਬਦਲਾਅ ਨਸਲੀ ਭੇਦਭਾਵ ਨੂੰ ਹੌਲੀ ਹੌਲੀ ਦੂਰ ਕਰ ਰਹੇ ਹਨ। ਇਹ ਬਦਲਾਅ ਜੀਵਨ ਜੀਣ ਦੇ ਮੌਕਿਆਂ ‘ਚ ਵੀ ਸੁਧਾਰ ਲਿਆਂਦਾ ਹੈ। ਅਜਿਹਾ ਪੂਰੇ ਬ੍ਰਿਟੇਨ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ।

ਰਿਪੋਰਟ ਵਿਚ ਬੀ.ਏ.ਐੱਮ.ਈ. ਸ਼ਬਦ ਨੂੰ ਚਲਨ ਤੋਂ ਬਾਹਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦਾ ਅਰਥ ਬਲੈਕ, ਏਸ਼ੀਅਨ ਐਂਡ ਮਾਇਨੌਰਿਟੀਐਥਨਿਕ ਹੁੰਦਾ ਹੈ। ਇਹਨਾਂ ਨੂੰ ਬ੍ਰਿਟਿਸ਼ ਇੰਡੀਅਨ ਦੇ ਨਾਮ ਜਿਹੀ ਪਛਾਣ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਕਮਿਸ਼ਨ ਨੇ ਕਿਹਾ ਹੈ ਕਿ ਸਿੱਖਿਆ ਦੇ ਖੇਤਰ ’ਚ ਮਿਲਣ ਵਾਲੀਆਂ ਕਾਮਯਾਬੀਆਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਵਿਦਿਆਰਥੀ ਸਮਾਜ ਦੇ ਕਿਸੇ ਵਰਗ ਨਾਲ ਹੋਣ। ਉਨ੍ਹਾਂ ਦੀ ਜਨਤਕ ਪ੍ਰਸ਼ੰਸਾ ਹੋਣੀ ਚਾਹੀਦੀ ਹੈ। ਕਾਮਯਾਬ ਵਿਦਿਆਰਥੀਆਂ ਨੂੰ ਪੂਰੇ ਯੁਨਾਈਟਡ ਕਿੰਗਡਮ (ਯੂਕੇ) ਲਈ ਮਿਸਾਲ ਦੇ ਤੌਰ ’ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਸਾਰੇ ਵਰਗਾਂ ਦੇ ਵਿਦਿਆਰਥੀ ਉਨ੍ਹਾਂ ਤੋਂ ਪ੍ਰੇਰਿਤ ਹੋਣ।

Related News

ਓਨਟਾਰੀਓ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਕਾਕਸ ਤੋਂ ਬਾਹਰ ਕੀਤੇ ਜਾਣ ਦੀਆਂ ਕੋਸਿ਼ਸ਼ਾਂ ਨੂੰ ਰੋਕਣ ਲਈ ਕਰਨਗੇ ਸੰਘਰਸ਼:ਐਮਪੀ ਡੈਰੇਕ ਸਲੋਨ

Rajneet Kaur

ਅਲਬਰਟਾ ‘ਚ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਕੋਰੋਨਾ ਵਾਇਰਸ ਪ੍ਰਭਾਵਿਤਾਂ ਦੇ ਮਾਮਲੇ, ਨਵੀਆਂ ਪਾਬੰਦੀਆਂ ਦਾ ਐਲਾਨ ਮੰਗਲਵਾਰ ਸ਼ਾਮ ਨੂੰ

Vivek Sharma

RESTRICTIONS EXTENDED : ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪਾਬੰਦੀਆਂ ਨੂੰ ਹੋਰ ਵਧਾਇਆ ਗਿਆ

Vivek Sharma

Leave a Comment