channel punjabi
Canada International News North America

ਵਿਅਕਤੀ ਨੇ ਬੱਚੇ ਨੂੰ ਅਗਵਾ ਕਰਨ ਦੀ ਕੀਤੀ ਸੀ ਕੋਸ਼ਿਸ਼, ਪੁਲਿਸ ਵਲੋਂ ਵਿਅਕਤੀ ਦਾ ਸਕੈਚ ਜਾਰੀ

ਓਟਾਵਾ ਪੁਲਿਸ ਨੇ ਇਸ ਮਹੀਨੇ ਦੇ ਅਰੰਭ ਵਿੱਚ ਕਾਨਾਟਾ ਵਿੱਚ ਇੱਕ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵਿੱਚ ਇੱਕ ਸ਼ੱਕੀ ਵਿਅਕਤੀ ਦਾ ਸਕੈੱਚ ਜਾਰੀ ਕੀਤਾ ਸੀ। ਪੁਲਿਸ ਨੂੰ ਦਸਿਆ ਗਿਆ ਸੀ ਕਿ ਵ੍ਹਾਈਟ ਐਸਯੂਵੀ ਵਿੱਚ ਇੱਕ ਵਿਅਕਤੀ 6 ਨਵੰਬਰ ਨੂੰ ਮਾਰਚ ਰੋਡ ਅਤੇ ਸੈਕਿੰਡ ਲਾਈਨ ਨੇੜੇ ਇੱਕ ਪਾਰਕ ਵਿੱਚੋਂ ਬਾਹਰ ਨਿਕਲਦੇ ਹੋਏ ਦੋ ਬੱਚਿਆਂ ਕੋਲ ਆਇਆ। ਉਸ ਵਿਅਕਤੀ ਨੇ ਇਕ ਬੱਚੇ ਨੂੰ ਗੱਡੀ ਵਿਚ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਡਰ ਗਿਆ ਅਤੇ ਭੱਜ ਗਿਆ, ਜਿਸ ਨਾਲ ਬੱਚਿਆਂ ਨੂੰ ਕੋਈ ਨੁਕਸਾਨ ਨਾ ਪਹੁੰਚਿਆ। ਸੂਬੇ ਦੀ ਪੁਲਿਸ ਨੇ ਸ਼ੱਕੀ ਵਿਅਕਤੀ ਦਾ ਇਸ ਹਫਤੇ ਇਕ ਸਕੈਚ ਜਾਰੀ ਕੀਤਾ ਹੈ । ਜਿਸ ‘ਚ ਦਸਿਆ ਗਿਆ ਹੈ ਕਿ ਉਹ 50 ਤੋਂ 60 ਸਾਲਾ ਦਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਛੋਟੇ ਬੱਚਿਆਂ ਨੂੰ ਕਿਤੇ ਵੀ ਇੱਕਲਾ ਨਹੀਂ ਛੱਡਣਾ ਚਾਹੀਦਾ। ਪੁਲਿਸ ਨੇ ਕਿਹਾ ਕਿ ਮਾਂਪਿਆ ਨੂੰ ਆਪਣੇ ਬੱਚਿਆ ਦਸਣਾ ਚਾਹੀਦਾ ਹੈ ਕੇ ਕਦੀ ਵੀ ਅਜਨਬੀ ਵਿਅਕਤੀ ਨਾਲ ਗੱਲਬਾਤ ਨਾ ਕਰਨ।

ਪੁਲਿਸ ਨੇ ਨੰਬਰ ਜਾਰੀ ਕੀਤਾ ਹੈ ਜੇਕਰ ਕਿਸੇ ਨੂੰ ਵੀ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਉਹ 613-236-1222 ext. 5944 or Crime Stoppers at 1-800-222-8477 ‘ਤੇ ਸਪੰਰਕ ਕਰਨ।

Related News

ਓਨਟਾਰੀਓ ਦੇ ਸਿੱਖਿਆ ਮੰਤਰੀ ਨੇ ਕੀਤੀ ਪੁਸ਼ਟੀ, ਜਨਵਰੀ ਤੋਂ ਸਕੂਲਾਂ ‘ਚ ਵਿਅਕਤੀਗਤ ਪੜ੍ਹਾਈ ਹੋਵੇਗੀ ਸ਼ੁਰੂ

Rajneet Kaur

ਸਕਾਰਬੋਰੋ: ਲਾਂਗ ਟਰਮ ਕੇਅਰ ਹੋਮ ‘ਚ ਕੋਵਿਡ 19 ਆਉਟਬ੍ਰੇਕ ਕਾਰਨ 52 ਲੋਕਾਂ ਦੀ ਮੌਤ

Rajneet Kaur

ਟੋਰਾਂਟੋ: ਸਪੈਨਸ  ਬੇਕਰੀ ‘ਚ ਹੋਈ ਗੋਲੀਬਾਰੀ, ਇਕ ਔਰਤ ਅਤੇ ਪੰਜ ਵਿਅਕਤੀਆਂ ਦੀ ਹਾਲਤ ਗੰਭੀਰ

Rajneet Kaur

Leave a Comment