channel punjabi
International News North America

ਲੰਡਨ ਵਿਚ ਇਕ ਨੌਜਵਾਨ ਦੀ ਹੱਤਿਆ ਵਿਚ ਭਾਰਤੀ ਮੂਲ ਦੇ ਤਿੰਨ ਭਰਾਵਾਂ ਸਮੇਤ ਚਾਰ ਲੋਕ ਦੋਸ਼ੀ ਕਰਾਰ

ਲੰਡਨ ਵਿਚ ਇਕ ਨੌਜਵਾਨ ਦੀ ਹੱਤਿਆ ਵਿਚ ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਤਿੰਨ ਭਰਾਵਾਂ ਸਮੇਤ ਚਾਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।ਇਨ੍ਹਾਂ ਲੋਕਾਂ ਨੇ 22 ਸਾਲਾ ਵਿਅਕਤੀ ਨੂੰ ਚਾਕੂ ਨਾਲ ਮਾਰ ਦਿੱਤਾ ਸੀ।ਕਮਲ ਸੋਹਲ (23), ਸੁਖਮਿੰਦਰ ਸੋਹਲ (25) ਅਤੇ ਮਾਈਕਲ ਸੋਹਲ (25) ਦਸ ਦਈਏ ਮਾਈਕਲ ਸੋਹਲ ਨੂੰ ਦੱਖਣੀ ਲੰਡਨ ਦੀ ਇੱਕ ਅਦਾਲਤ ਨੇ ਸਤੰਬਰ 2019 ਵਿੱਚ ਪੱਛਮੀ ਲੰਡਨ ਦੇ ਐਕਟਨ ਖੇਤਰ ਵਿੱਚ ਓਸਵਾਲਡੋ ਡੀ ਕਾਰਵਲਹੋ ਕਤਲ ਕਾਂਡ ‘ਚ ਵੀ ਦੋਸ਼ੀ ਪਾਇਆ ਗਿਆ ਸੀ। ਅਦਾਲਤ ਨੇ ਇਹ ਫ਼ੈਸਲਾ 16 ਫਰਵਰੀ ਨੂੰ ਹੀ ਸੁਣਾ ਦਿੱਤਾ ਸੀ। ਹਾਲਾਂਕਿ, ਦੋ ਹੋਰ ਮੁਲਜ਼ਮਾਂ ਖ਼ਿਲਾਫ਼ ਸੁਣਵਾਈ ਜਾਰੀ ਰਹਿਣ ਕਾਰਨ, ਕੇਸ ਦੀ ਰਿਪੋਰਟਿੰਗ ਤੇ ਪਾਬੰਦੀਆਂ ਸਨ।ਸ਼ੁੱਕਰਵਾਰ ਨੂੰ ਐਂਟੋਨੀ ਜਾਰਜ (24) ਨੂੰ ਇਸ ਮਾਮਲੇ ਵਿਚ ਹੱਤਿਆ ਦਾ ਦੋਸ਼ੀ ਪਾਇਆ ਗਿਆ ਜਦਕਿ ਪੰਜਵੇਂ ਦੋਸ਼ੀ ਕਰੀਮ ਅਜਬ (25) ਨੂੰ ਬਰੀ ਕਰ ਦਿੱਤਾ ਗਿਆ।

ਵਿੱਕੀ ਟੂਨਸਟਾਲ, ਪੁਲਿਸ ਅਧਿਕਾਰੀ, ਜਿਸ ਨੇ ਇਸ ਕੇਸ ਦੀ ਜਾਂਚ ਕੀਤੀ, ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਕੇਸ ਹੈ, ਜਿਸ ਕਾਰਨ ਓਸਵੈਲਡੋ ਦੇ ਪਰਿਵਾਰ ਨੂੰ ਜ਼ਿੰਦਗੀ ਭਰ ਇਸ ਦੁੱਖ ਨਾਲ ਜਿਓਣਾ ਪਏਗਾ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਸਮੇਂ ਵਿਚ ਵੀ ਇਨ੍ਹਾਂ ਦੋਵਾਂ ਸਮੂਹਾਂ ਵਿਚ ਦੁਸ਼ਮਣੀ ਸੀ।

Related News

ਵੈਕਸੀਨ ਲਗਵਾਉਣ ਲਈ ਪਾਬੰਦੀਆਂ ਦੀ ਕੀਤੀ ਉਲੰਘਣਾ, ਕੈਸੀਨੋ ਦੇ ਸੀਈਓ ਨੂੰ ਨੌਕਰੀ ਤੋਂ ਕੀਤਾ ਗਿਆ ਬਾਹਰ

Vivek Sharma

ਪੱਛਮੀ ਓਟਾਵਾ ‘ਚ ਪੈਦਲ ਯਾਤਰੀ ਨੂੰ ਵਾਹਨ ਨੇ ਮਾਰੀ ਟੱਕਰ,ਵਿਅਕਤੀ ਦੀ ਮੌਤ

Rajneet Kaur

ਅਬਲਰਟਾ ‘ਚ ਵੀਰਵਾਰ ਨੂੰ ਕੋਰੋਨਾ ਦੇ 1,854 ਨਵੇਂ ਮਾਮਲਿਆਂ ਦੀ ਪੁਸ਼ਟੀ

Rajneet Kaur

Leave a Comment