channel punjabi
International News USA

ਲੈਟਿਨ ਅਮਰੀਕਾ ‘ਚ ਹੁਣ ਵੀ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਾਮਲੇ

ਲੈਟਿਨ ਅਮਰੀਕਾ ‘ਚ 80 ਲੱਖ ਤੋਂ ਵੱਧ ਕੋਰੋਨਾ ਪੀੜਤ

ਕੁਝ ਦੇਸ਼ਾਂ ਵਿੱਚ ਮੱਧਮ ਪਈ ਕੋਰੋਨਾ ਦੀ ਰਫ਼ਤਾਰ

ਲੈਟਿਨ ਅਮਰੀਕਾ ‘ਚ ਇਸ ਹਫ਼ਤੇ ਰੋਜ਼ਾਨਾ ਔਸਤਨ 67 ਹਜ਼ਾਰ 173 ਮਾਮਲੇ

ਬ੍ਰਾਜ਼ੀਲ ‘ਚ 24 ਘੰਟਿਆਂ ਦੌਰਾਨ ਮਿਲੇ 40 ਹਜ਼ਾਰ 557 ਨਵੇਂ ਮਾਮਲੇ

ਬ੍ਰਾਜ਼ੀਲੀਆ : ਲੈਟਿਨ ਅਮਰੀਕਾ ‘ਚ ਕੋਰੋਨਾ ਇਨਫੈਕਟਿਡ ਲੋਕਾਂ ਦਾ ਅੰਕੜਾ 80 ਲੱਖ ਤੋਂ ਪਾਰ ਪਹੁੰਚ ਗਿਆ ਹੈ। ਹਾਲਾਂਕਿ ਹੁਣ ਇਸ ਖੇਤਰ ਦੇ ਕਈ ਦੇਸ਼ਾਂ ‘ਚ ਨਵੇਂ ਮਾਮਲਿਆਂ ‘ਚ ਗਿਰਾਵਟ ਦੇਖੀ ਜਾ ਰਹੀ ਹੈ। ਲੈਟਿਨ ਅਮਰੀਕਾ ‘ਚ ਕੋਰੋਨਾ ਮਹਾਮਾਰੀ ਨਾਲ ਬ੍ਰਾਜ਼ੀਲ ਸਭ ਤੋਂ ਵੱਧ ਪ੍ਰਭਾਵਿਤ ਹੈ। ਇਕੱਲੇ ਇਸੇ ਦੇਸ਼ ‘ਚ 42 ਲੱਖ ਤੋਂ ਵੱਧ ਇਨਫੈਕਟਿਡ ਹਨ। ਇਨ੍ਹਾਂ ‘ਚੋਂ ਇਕ ਲੱਖ 29 ਹਜ਼ਾਰ ਤੋਂ ਵੱਧ ਪੀੜਤਾਂ ਦੀ ਮੌਤ ਹੋਈ ਹੈ।

ਲੈਟਿਨ ਅਮਰੀਕਾ ‘ਚ ਇਸ ਹਫ਼ਤੇ ਰੋਜ਼ਾਨਾ ਔਸਤਨ 67 ਹਜ਼ਾਰ 173 ਮਾਮਲੇ ਪਾਏ ਜਾ ਰਹੇ ਹਨ। ਜਦਕਿ ਇਸ ਤੋਂ ਪਹਿਲਾਂ ਵਾਲੇ ਹਫ਼ਤੇ ‘ਚ ਰੋਜ਼ਾਨਾ ਔਸਤਨ 80 ਹਜਾਰ 512 ਨਵੇਂ ਇਨਫੈਕਟਿਡ ਪਾਏ ਗਏ ਸਨ।

ਏਧਰ ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ 40 ਹਜ਼ਾਰ 557 ਨਵੇਂ ਮਾਮਲੇ ਪਾਏ ਗਏ ਹਨ। ਇਸ ਨਾਲ ਇਨਫੈਕਟਿਡ ਲੋਕਾਂ ਦਾ ਕੁਲ ਅੰਕੜਾ 42 ਲੱਖ 38 ਹਜ਼ਾਰ 446 ਹੋ ਗਿਆ। ਇਸ ਦੌਰਾਨ 983 ਪੀੜਤਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 29 ਹਜ਼ਾਰ 822 ਹੋ ਗਈ ਹੈ। ਲੈਟਿਨ ਅਮਰੀਕਾ ‘ਚ ਬ੍ਰਾਜ਼ੀਲ ਤੋਂ ਬਾਅਦ ਕੋਰੋਨਾ ਦੇ ਕਹਿਰ ਨਾਲ ਸਭ ਤੋਂ ਵੱਧ ਜੂਝਣ ਵਾਲੇ ਪੇਰੂ, ਕੋਲੰਬੀਆ ਤੇ ਮੈਕਸੀਕੋ ‘ਚ ਹੁਣ ਨਵੇਂ ਮਾਮਲਿਆਂ ‘ਚ ਕਮੀ ਦੇਖੀ ਜਾ ਰਹੀ ਹੈ। ਮੈਕਸੀਕੋ ‘ਚ ਹੁਣ ਤਕ ਛੇ ਲੱਖ 52 ਹਜ਼ਾਰ ਇਨਫੈਕਟਿਡ ਪਾਏ ਗਏ ਤੇ 69 ਹਜ਼ਾਰ 649 ਦੀ ਜਾਨ ਗਈ ਹੈ। ਪੇਰੂ ‘ਚ ਸੱਤ ਲੱਖ ਦਸ ਹਜ਼ਾਰ ਤੇ ਕੋਲੰਬੀਆ ‘ਚ ਛੇ ਲੱਖ 90 ਹਜ਼ਾਰ ਤੋਂ ਵੱਧ ਮਾਮਲੇ ਹਨ। ਜਦਕਿ ਅਰਜੰਟੀਨਾ ‘ਚ ਸਵਾ ਪੰਜ ਲੱਖ ਤੋਂ ਵੱਧ ਇਨਫੈਕਟਿਡ ਪਾਏ ਗਏ ਹਨ।

ਅਮਰੀਕਾ ‘ਚ ਇਨਫੈਕਟਿਡ ਮਾਮਲਿਆਂ ਦੀ ਗਿਣਤੀ ਹੋਰ ਵੀ ਵਧੇਰੇ ਹੋਣ ਦੀ ਸੰਭਾਵਨਾ

ਦੁਨੀਆ ‘ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਜੂਝ ਰਹੇ ਅਮਰੀਕਾ ‘ਚ ਹੁਣ ਤਕ ਜਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉਸ ਤੋਂ ਕਿਤੇ ਵੱਧ ਇਨਫੈਕਟਿਡ ਹੋ ਸਕਦੇ ਹਨ। ਇਹ ਦਾਅਵਾ ਇਕ ਨਵੇਂ ਅਧਿਐਨ ‘ਚ ਕੀਤਾ ਗਿਆ ਹੈ । ਇਕ ਨਿੱਜੀ ਕੰਪਨੀ ਦੇ ਸਰਵੇਖਣ ਅਨੁਸਾਰ, ਅਮਰੀਕਾ ‘ਚ ਬੀਤੀ 18 ਅਪ੍ਰਰੈਲ ਤਕ 64 ਲੱਖ ਤੋਂ ਵੱਧ ਲੋਕਾਂ ਤਕ ਇਨਫੈਕਸ਼ਨ ਫੈਲ ਚੁੱਕਿਆ ਸੀ। ਜਦਕਿ ਉਸ ਸਮੇਂ ਤਕ ਸਿਰਫ਼ ਸੱਤ ਲੱਖ 21 ਹਜ਼ਾਰ 245 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਅਮਰੀਕਾ ‘ਚ ਇਸ ਸਮੇਂ ਇਹ ਅੰਕੜਾ 65 ਲੱਖ ਦੇ ਪਾਰ ਪਹੁੰਚ ਗਿਆ ਹੈ। ਇਕ ਲੱਖ 96 ਹਜ਼ਾਰ ਦੀ ਮੌਤ ਹੋਈ ਹੈ।

Related News

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ 70 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਭਾਰਤ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕੋਰੋਨਾ ਵੈਕਸੀਨ ਡੋਜ਼ ਦੇਣ ਦੀ ਮੁਹਿੰਮ ਨੇ ਫੜਿਆ ਜ਼ੋਰ

Vivek Sharma

ਕਿਸਾਨਾਂ ਦੇ ਹੱਕ ਵਿੱਚ ਨਾਮਚੀਨ ਹਸਤੀਆਂ ਵਲੋਂ ਸਰਕਾਰੀ ਸਨਮਾਨਾਂ ਨੂੰ ਵਾਪਸ ਕਰਨ ਦਾ ਐਲਾਨ! ਆਪਣੀਆਂ ਖੋਹਾਂ ਤੋਂ ਬਾਹਰ ਆਏ ਸਿਆਸੀ ਖੁੰਡ !

Vivek Sharma

Leave a Comment