channel punjabi
International News

ਰੂਸ ਵੱਲੋਂ ਬਣਾਇਆ ਕੋਰੋਨਾ ਦਾ ਵੈਕਸੀਨ ਪੂਰੀ ਤਰ੍ਹਾਂ ਸਫ਼ਲ

ਕੋਰੋਨਾ ਵੈਕਸੀਨ‌ ਕਲੀਨਿਕਲ ਟ੍ਰਾਇਲ ਵਿਚ 100 ਫੀਸਦੀ ਸਫਲ

ਕੋਈ ਸਾਈਡ ਇਫ਼ੈਕਟ ਨਹੀ ਆਇਆ ਨਜ਼ਰ

ਸਤੰਬਰ ਚ ਪਰੀਖਣ ਤੋਂ ਬਾਅਦ ਅਕਤੂਬਰ ‘ਚ ਟੀਕਾਕਰਨ

ਗਲੋਬਲ ਪੱਧਰ ‘ਤੇ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਲਈ ਚੰਗੀ ਖਬਰ ਹੈ। ਰੂਸ ਨੇ ਕਿਹਾ ਹੈ ਕਿ ਉਸ ਦੀ ਕੋਰੋਨਾ ਵਾਇਰਸ ਵੈਕਸੀਨ ਕਲੀਨਿਕਲ ਟ੍ਰਾਇਲ ਵਿਚ 100 ਫੀਸਦੀ ਸਫਲ ਰਹੀ ਹੈ। ਇਸ ਵੈਕਸੀਨ ਨੂੰ ਰੂਸੀ ਰੱਖਿਆ ਮੰਤਰਾਲੇ ਅਤੇ ਗਮਲੇਯਾ ਨੈਸ਼ਨਲ ਸੈਂਟਰ ਫੌਰ ਰਿਸਰਚ ਨੇ ਤਿਆਰ ਕੀਤਾ ਹੈ। ਰੂਸ ਨੇ ਕਿਹਾ ਹੈ ਕਿ ਕਲੀਨਿਕਲ ਟ੍ਰਾਇਲ ਵਿਚ ਜਿਹੜੇ ਲੋਕਾਂ ਨੂੰ ਇਹ ਕੋਰੋਨਾ ਵੈਕਸੀਨ ਦਿੱਤੀ ਗਈ, ਉਹਨਾਂ ਸਾਰਿਆਂ ਵਿਚ SARS-CoV-2 ਦੇ ਪ੍ਰਤੀ ਰੋਗ ਪ੍ਰਤੀਰੋਧਕ ਸਮਰੱਥਾ ਪਾਈ ਗਈ

ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ,”ਸਮੀਖਿਆ ਦੇ ਨਤੀਜਿਆਂ ਨਾਲ ਇਹ ਸਪਸ਼ੱਟ ਰੂਪ ਨਾਲ ਸਾਹਮਣੇ ਆਇਆ ਹੈ ਕਿ ਵੈਕਸੀਨ ਲੱਗਣ ਦੇ ਕਾਰਨ ਲੋਕਾਂ ਦੇ ਅੰਦਰ ਮਜ਼ਬੂਤ ਰੋਗ ਪ੍ਰਤੀਰੋਧਕ ਪ੍ਰਤੀਕਿਰਿਆ ਵਿਕਸਿਤ ਹੋਈ।” ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਵਾਲੰਟੀਅਰ ਦੇ ਅੰਦਰ ਕੋਈ ਵੀ ਨਕਰਾਤਮਕ ਸਾਈਟ ਇਫੈਕਟ ਜਾਂ ਪਰੇਸ਼ਾਨੀ ਨਹੀਂ ਆਈ। ਇਹ ਪ੍ਰਯੋਗਸ਼ਾਲਾ ਹੁਣ ਵੱਡੇ ਪੱਧਰ ‘ਤੇ ਜਨਤਾ ਵਿਚ ਵਰਤੋਂ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣ ਜਾ ਰਹੀ ਹੈ।

ਰੂਸ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਦੇ ਖਿਲਾਫ਼ ਜਾਰੀ ਗਲੋਬਲ ਲੜਾਈ ਵਿਚ ਕੋਵਿਡ-19 ਵੈਕਸੀਨ ਵਿਕਸਿਤ ਕਰਨ ਵਿਚ ਉਹ ਦੂਜਿਆਂ ਨਾਲੋਂ ਕਈ ਮਹੀਨੇ ਅੱਗੇ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਲੀਨਿਕਲ ਟ੍ਰਾਇਲ ਵਿਚ ਸਫਲਤਾ ਦੇ ਬਾਅਦ ਹੁਣ ਰੂਸ ਤੱਕ ਕੋਰੋਨਾ ਵੈਕਸੀਨ ਨੂੰ ਵਿਕਸਿਤਵੈਕਸੀਨ ਦੀ ਪ੍ਰਭਾਵੀ ਸਮਰੱਥਾ ਨੂੰ ਪਰਖਣ ਲਈ ਤਿੰਨ ਵਿਆਪਕ ਪਰੀਖਣ ਕਰਨ ਜਾ ਰਿਹਾ ਹੈ। ਰੂਸ ਦਾ ਇਰਾਦਾ ਹੈ ਕਿ ਇਸ ਸਾਲ ਸਤੰਬਰ ਕਰ ਲਿਆ ਜਾਵੇ।ਨਾਲ ਹੀ ਅਕਤੂਬਰ ਮਹੀਨੇ ਤੋਂ ਦੇਸ਼ ਭਰ ਵਿਚ ਟੀਕਾਕਾਰਣ ਸ਼ੁਰੂ ਕਰ ਦਿੱਤਾ ਜਾਵੇ।

Related News

ਜਾਰਜ ਫਲਾਇਡ ਦੇ ਪਰਿਵਾਰ ਨੇ ਇਨਸਾਫ਼ ਲਈ ਅਦਾਲਤ ਦਾ ਲਿਆ ਸਹਾਰਾ, 4 ਮੁਲਾਜ਼ਮਾਂ ਤੇ ਲਾਇਆ ਮੌਤ ਦਾ ਦੋਸ਼

Rajneet Kaur

ਆਕਸਫੋਰਡ ਵਲੋਂ ਕੋਰੋਨਾ ਵੈਕਸੀਨ ਦਾ ਟ੍ਰਾਇਲ ਮੁੜ ਸ਼ੁਰੂ, ਟ੍ਰਾਇਲ ਅੰਤਿਮ ਪੜਾਅ ‘ਚ

Vivek Sharma

ਕੈਨੇਡਾ ਵਿੱਚ ਨਵੇਂ ਯਾਤਰਾ ਨਿਯਮ ਲਾਗੂ ਹੋਣ ਤੋਂ ਬਾਅਦ ਕਰੀਬ 50,000 ਰਿਜ਼ਰਵੇਸ਼ਨ ਹੋਈਆਂ ਰੱਦ

Vivek Sharma

Leave a Comment