channel punjabi
International News USA

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੋ ਬਿਡੇਨ ਨੂੰ ਲਾਏ ਜੰਮ ਕੇ ਰਗੜੇ, ਚੀਨ ਦੀ ਮਦਦ ਕਰਨ ਦਾ ਲਗਾਇਆ ਦੋਸ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਡੇਨ ‘ਤੇ ਚੀਨ ‘ਚ ਨੌਕਰੀਆਂ ਭੇਜਣ ਦਾ ਲਾਇਆ ਦੋਸ਼

ਵਾਸ਼ਿੰਗਟਨ : ਹਸਪਤਾਲ ‘ਚੋਂ ਛੁੱਟੀ ਮਿਲਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਆਸੀ ਤੌਰ ਤੇ ਹਮਲਾਵਰ ਰੁਖ਼ ਅਖਤਿਆਰ ਕਰ ਲਿਆ ਹੈ। ਰਾਸ਼ਟਰਪਤੀ ਟਰੰਪ ਨੇ ਡੈਮੋਕ੍ਰੇਟਿਕ ਵਿਰੋਧੀ ਜੋ ਬਿਡੇਨ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ।

ਵ੍ਹਾਈਟ ਹਾਊਸ ਦੀ ਬਲੂ ਰੂਸ ਬਾਲਕਨੀ ਤੋਂ ਪਹਿਲੀ ਵਾਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਦੇਸ਼ ਨੂੰ ਸਮਾਜਵਾਦ ਦੀ ਰਾਹ ‘ਤੇ ਲਿਜਾਣ ਲਈ ਬਿਡੇਨ ਤੇ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਅਜਿਹਾ ਕਿਸੇ ਵੀ ਕੀਮਤ ‘ਤੇ ਨਹੀਂ ਕਰਨ ਦੇਣਗੇ।
ਟਰੰਪ ਨੇ ਕਿਹਾ ਕਿ ਸੈਨੇਟਰ ਤੇ ਉਪ-ਰਾਸ਼ਟਰਪਤੀ ਰਹਿੰਦੇ ਹੋਏ ਉਨ੍ਹਾਂ ਅਜਿਹਾ ਮਾਹੌਲ ਪੈਦਾ ਕੀਤਾ, ਜਿਸ ਨਾਲ ਬਹੁਤ ਸਾਰੀਆਂ ਨੌਕਰੀਆਂ ਚੀਨ ਚਲੀਆਂ ਗਈਆਂ। ਦੂਜੇ ਪਾਸੇ ਬਿਡੇਨ ਨੇ ਕਿਹਾ ਕਿ ਆਧੁਨਿਕ ਅਮਰੀਕਾ ਦੇ ਇਤਿਹਾਸ ‘ਚ ਟਰੰਪ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ, ਜਿਨ੍ਹਾਂ ਦੇ ਕਾਰਜਕਾਲ ‘ਚ ਨੌਕਰੀਆਂ ਘੱਟ ਹੋਈਆਂ ਹਨ।

ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਨਾ ਸਿਰਫ ਇਕ ਸਮਾਜਵਾਦੀ ਪਲੇਟਫਾਰਮ ਹੈ ਬਲਕਿ ਇਹ ਉਸ ਤੋਂ ਵੀ ਅੱਗੇ ਹੈ। ਇਸ ‘ਤੇ ਦਰਸ਼ਕਾਂ ‘ਚ ਇਕ ਵਿਅਕਤੀ ਨੇ ਰੌਲਾ ਪਾਇਆ ਕਿ ਇਹ ਖੱਬੇ-ਪੱਖੀ ਹੈ। ਇਸ ‘ਤੇ ਟਰੰਪ ਨੇ ਕਿਹਾ ਕਿ ਹਾਂ, ਅਸਲ ‘ਚ ਇਹ ਖੱਬੇਪੱਖੀ ਹੈ। ਦੂਸਰੇ ਪਾਸੇ ਪੇਂਸਿਲਵੇਨੀਆ ਦੇ ਏਰੀ ਸ਼ਹਿਰ ‘ਚ ਚੋਣ ਪ੍ਰਚਾਰ ਕਰ ਰਹੇ ਬਿਡੇਨ ਨੇ ਕਿਹਾ ਕਿ ਟਰੰਪ ਸਿਰਫ ਅਮੀਰਾਂ ਅਰਬਪਤੀਆਂ ਦੇ ਹਿੱਤਾਂ ਦੀ ਰੱਖਿਆ ਕਰ ਰਹੇ ਹਨ। ਟਰੰਪ ਆਧੁਨਿਕ ਅਮਰੀਕਾ ਦੇ ਇਤਿਹਾਸ ‘ਚ ਪਹਿਲੇ ਅਜਿਹੇ ਰਾਸ਼ਟਰਪਤੀ ਹੋਣਗੇ, ਜਿਨ੍ਹਾਂ ਦੇ ਕਾਰਜਕਾਲ ‘ਚ ਨੌਕਰੀਆਂ ਘੱਟ ਹੋਈਆਂ ਹਨ। ਉਨ੍ਹਾਂ ਕਿਹਾ ਕਿ ਟਰੰਪ ਨੇ ਦੇਸ਼ ਨੂੰ ਕੇ-ਅਕਾਰ ਵਾਲੀ ਮੰਦੀ ‘ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਜਿੱਥੇ ਚੋਟੀ ‘ਤੇ ਬੈਠੇ ਲੋਕ ਤਰੱਕੀ ਕਰ ਰਹੇ ਹਨ ਪਰ ਮੱਧ ਤੇ ਉਸ ਤੋਂ ਹੇਠਾਂ ਵਾਲੇ ਵਰਗ ਦੇ ਲੋਕਾਂ ਲਈ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ।

ਬਿਡੇਨ ਨੇ ਕਿਹਾ ਕਿ ਟਰੰਪ ਸਿਰਫ ਪਾਰਕ ਐਵੇਨਿਊ ਤੋਂ ਹੀ ਦੁਨੀਆ ਨੂੰ ਦੇਖ ਸਕਦੇ ਹਨ ਜਦੋਂਕਿ ਮੈਂ ਸਕ੍ਰਂਟਨ ਤੋਂ ਪੂਰੀ ਦੁਨੀਆ ਨੂੰ ਦੇਖਦਾ ਹਾਂ। ਮੇਰਾ ਬਿਲਡ ਬੈਕ ਬੈਟਰ (ਬਿਹਤਰੀ ਲਈ ਮੁੜ ਤੋਂ ਨਿਰਮਾਣ) ਏਜੰਡਾ ਇਸੇ ਲਈ ਹੈ। ਬਿਡੇਨ ਦੀ ਚੋਣ ਪ੍ਰਚਾਰ ਰੈਲੀ ‘ਚ ਕੋਰੋਨਾ ਇਨਫੈਕਸ਼ਨ ਕਾਰਨ ਬਹੁਤ ਜ਼ਿਆਦਾ ਲੋਕਾਂ ਦੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦੋਂਕਿ ਟਰੰਪ ਦੇ ਸੰਬੋਧਨ ਦੌਰਾਨ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਇਹ ਲੋਕ ‘ਅਸੀਂ ਤੁਹਾਨੂੰ ਪਿਆਰ ਕਰਦੇ ਹਾਂ’ ਤੇ ‘ਚਾਰ ਸਾਲ ਹੋਰ’ ਵਰਗੇ ਨਾਅਰੇ ਲਾ ਰਹੇ ਸਨ।

Related News

SMITHERS: ਬੈਂਕ ਦੇ ਅੰਦਰ ਮਾਸਕ ਪਹਿਨਣ ਤੋਂ ਸਾਬਕਾ ਉਮੀਦਵਾਰ ਨੇ ਕੀਤਾ ਇਨਕਾਰ, ਪੁਲਿਸ ਨੇ ਕੀਤਾ ਗ੍ਰਿਫਤਾਰ

Rajneet Kaur

ਕੈਨੇਡਾ: ਕੋਵਿਡ 19 ਦੇ ਕੇਸ ਵਧਣ ਕਾਰਨ ਟਰੂਡੋ ਨੇ ਕੈਨੇਡੀਅਨਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

Rajneet Kaur

ਕਿਊਬਿਕ: ਪ੍ਰੋਵਿੰਸ ਦੇ 47 ਸਕੂਲਾਂ ਦੇ ਕੋਵਿਡ 19 ਹੋਣ ਦੀ ਪੁਸ਼ਟੀ

Rajneet Kaur

Leave a Comment