channel punjabi
International News

ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਪ੍ਰਤਿ ਸਖ਼ਤ ਰੁਖ਼ ਜਾਰੀ, ਇੱਕ ਵਾਰ ਮੁੜ ਤੋਂ ਚੀਨ ਨੂੰ ਪਾਈਆਂ ਲਾਹਨਤਾਂ

ਡੋਨਾਲਡ ਟਰੰਪ ਨੇ ਕੋਰੋਨਾ ਮੁੱਦੇ ‘ਤੇ ਮੁੜ ਚੀਨ ਨੂੰ ਘੇਰਿਆ

ਕੋਰੋਨਾ ਕਾਰਨ ਦੁਨੀਆ ਭਰ ਵਿੱਚ ਹੋ ਰਹੀਆਂ ਮੌਤਾਂ ਲਈ ਚੀਨ ਨੂੰ ਦੱਸਿਆ ਕਸੂਰਵਾਰ

ਚਾਇਨਾ ਵਾਇਰਸ ਨੇ ਦੁਨੀਆ ਦੀ ਆਰਥਿਕਤਾ ਨੂੰ ਪਹੁੰਚਾਈ ਠੇਸ

ਕੋਰੋਨਾ ਕਾਰਨ ਚੀਨ ‘ਤੇ ਭਰੋਸਾ ਨਹੀਂ ਰਿਹਾ : ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਪ੍ਰਤਿ ਸਖ਼ਤ ਰਵਈਆ ਜਾਰੀ ਹੈ। ‘ਚਾਇਨਾ ਵਾਇਰਸ’ ਤੋਂ ਪ੍ਰੇਸ਼ਾਨ ਟਰੰਪ ਲਗਾਤਾਰ ਚੀਨ ਖਿਲਾਫ ਭੜਾਸ ਕੱਢ ਰਹੇ ਹਨ। ਟਰੰਪ ਨੇ ਦੁਨੀਆ ਭਰ ਵਿੱਚ ਫੈਲੀ ਕੋਰੋਨਾ ਮਹਾਮਾਰੀ ਦਾ ਭਾਂਡਾ ਇਂਕ ਵਾਰ ਮੁੜ ਚੀਨ ਦੇ ਸਿਰ ਭੰਨਿਆ । ਉਨ੍ਹਾਂ ਕਿਹਾ ਕਿ ਚੀਨ ਹੁਣ ਭਰੋਸੇ ਕਾਬਿਲ ਨਹੀਂ ਰਿਹਾ ।

ਕੋਰੋਨਾ ਇਨਫੈਕਸ਼ਨ ਤੋਂ ਬੇਹਾਲ ਅਮਰੀਕਾ ਦਾ ਚੀਨ ਪ੍ਰਤੀ ਰਵੱਈਆ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਸਰਕਾਰ ਨੂੰ ਵੁਹਾਨ ‘ਚ ਹੀ ਇਸ ਮਹਾਮਾਰੀ ਨੂੰ ਰੋਕ ਦੇਣਾ ਚਾਹੀਦਾ ਸੀ।

ਕੋਰੋਨਾ ਦੀ ਰੋਕਥਾਮ ਨੂੰ ਲੈ ਕੇ ਸ਼ੁਰੂ ਤੋਂ ਹੀ ਚੀਨ ‘ਤੇ ਹਮਲਾਵਰ ਰਹੇ ਟਰੰਪ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ, ‘ਇਹ ਵਾਇਰਸ ਪੂਰੀ ਦੁਨੀਆ ‘ਚ ਨਹੀਂ ਫੈਲਣਾ ਚਾਹੀਦਾ ਸੀ। ਉਹ ਇਸ ਨੂੰ ਰੋਕ ਸਕਦੇ ਸਨ ਪਰ ਉਨ੍ਹਾਂ ਨੇ ਇਸ ਨੂੰ ਫ਼ੈਲਣ ਦਿੱਤਾ। ਇਸ ਕਾਰਨ ਚੀਨ ਪ੍ਰਤੀ ਅਮਰੀਕਾ ਨੂੰ ਆਪਣੀ ਸੋਚ ਬਦਲਣੀ ਪਈ। ਚੀਨ ‘ਤੇ ਹੁਣ ਭਰੋਸਾ ਨਹੀਂ ਕੀਤਾ ਜਾ ਸਕਦਾ।’

ਦੱਸਣਯੋਗ ਹੈ ਕਿ ਟਰੰਪ ਆਪਣੇ ਭਾਸ਼ਨਾਂ ਵਿੱਚ ਚਾਇਨਾ ਵਾਇਰਸ (china virus) ਦਾ ਜ਼ਿਕਰ ਲਗਾਤਾਰ ਕਰਦੇ ਆ ਰਹੇ ਹਨ । ਉਹ ਚੀਨ ਨੂੰ ਲਾਹਨਤਾਂ ਪਾਉਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ ।

ਪਿਛਲੇ ਮਹੀਨੇ ਵੀ ਟਰੰਪ ਨੇ ਕਿਹਾ ਸੀ ਕਿ ਚੀਨ ਨੇ ਵਾਇਰਸ ਦੀ ਗੱਲ ਲੁਕੋਈ, ਦੁਨੀਆ ਨੂੰ ਧੋਖੇ ‘ਚ ਰੱਖਿਆ ਤੇ ਆਪਣੀ ਕਰਤੂਤ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਇਸੇ ਨੀਤੀ ਕਾਰਨ ਵਾਇਰਸ ਪੂਰੀ ਦੁਨੀਆ ‘ਚ ਫੈਲਦਾ ਗਿਆ। ਚੀਨ ਨੂੰ ਇਸ ਦੀ ਪੂਰੀ ਜ਼ਿੰਮੇਵਾਰੀ ਲੈਣੀ ਪਵੇਗੀ। ਉਧਰ ਚੀਨ ਇਨ੍ਹਾਂ ਦੋਸ਼ਾਂ ਨੂੰ ਲਗਾਤਾਰ ਨਕਾਰਦਾ ਆ ਰਿਹਾ ਹੈ ।

Related News

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਿਸਾਨੀ ਅੰਦੋਲਨ ਨੂੰ ਹਮਾਇਤ ‘ਤੇ ਖੜਾ ਹੋਇਆ ਬਖੇੜਾ, ਭਾਰਤ ਨੇ ਕੈਨੇਡਾ ਦੇ ਰਾਜਦੂਤ ਨੂੰ ਕੀਤਾ ਤਲਬ

Vivek Sharma

ਕੇਅਰ ਹੋਮਜ਼ ‘ਚ ਅਪਣੇ ਅਜ਼ੀਜ਼ਾਂ ਨੂੰ ਮਿਲਣਾ ਜਲਦੀ ਹੀ ਹੋਵੇਗਾ ਸੰਭਵ: ਡਾ ਬੋਨੀ ਹੈਨਰੀ

Rajneet Kaur

ਡਰਹਮ: ਕੋਵਿਡ 19 ਵੈਰੀਅੰਟ ਦੀ ਪੁਸ਼ਟੀ ਹੋਣ ਵਾਲਾ ਜੋੜਾ ਕਰ ਰਿਹਾ ਕਈ ਦੋਸ਼ਾਂ ਦਾ ਸਾਹਮਣਾ

Rajneet Kaur

Leave a Comment