channel punjabi
International News North America USA

ਰਾਸ਼ਟਰਪਤੀ ਟਰੰਪ ਨੇ ਭਾਰਤੀ ਸਾਫਟਵੇਅਰ ਇੰਜੀਨੀਅਰ ਨੂੰ ਦਿੱਤੀ ਅਮਰੀਕਾ ਦੀ ਨਾਗਰਿਕਤਾ

ਭਾਰਤੀ ਸਾਫਟਵੇਅਰ ਇੰਜੀਨੀਅਰ ਸੁੰਦਰੀ ਨਾਰਾਇਣ ਨੂੰ ਮਿਲੀ USA ਦੀ ਨਾਗਰਿਕਤਾ

ਵ੍ਹਾਈਟ ਹਾਊਸ ਵਿਖੇ ਹੋਇਆ ਵਿਸ਼ੇਸ਼ ਸਮਾਗਮ

ਰਾਸ਼ਟਰਪਤੀ ਟਰੰਪ ਨੇ ਪ੍ਰਦਾਨ ਕੀਤੇ ਅਮਰੀਕੀ ਨਾਗਰਿਕਤਾ ਦੇ ਪ੍ਰਮਾਣ-ਪੱਤਰ

ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਸ਼ਰਤਾਂ ਪੂਰੀਆਂ ਕਰਨ ‘ਤੇ ਮਿਲੀ ਅਮਰੀਕਾ ਦੀ ਨਾਗਰਿਕਤਾ

ਵਾਸ਼ਿੰਗਟਨ : ਵ੍ਹਾਈਟ ਹਾਊਸ ਵਿਖੇ ਰਿਪਬਲਿਕਨ ਪਾਰਟੀ ਦੇ ਰਾਸ਼ਟਰੀ ਸੰਮੇਲਨ ਦੌਰਾਨ ਇਕ ਭਾਰਤੀ ਸਾਫਟਵੇਅਰ ਇੰਜੀਨੀਅਰ ਸੁੰਦਰੀ ਨਾਰਾਇਣ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ ਗਈ ਹੈ।

ਵ੍ਹਾਈਟ ਹਾਊਸ ‘ਚ ਇਕ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਸਿਟੀਜ਼ਨ ਸਰਟੀਫਿਕੇਟ ਸੌਂਪਿਆ। ਇਸ ਜ਼ਰੀਏ ਟਰੰਪ ਨੇ ਕਾਨੂੰਨੀ ਤੌਰ ‘ਤੇ ਇਮੀਗ੍ਰੇਸ਼ਨ ਪ੍ਰਤੀ ਆਪਣਾ ਸਮਰਥਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ‘ਤੇ ਟਰੰਪ ਨੇ ਕਿਹਾ, ‘ਨਾਰਾਇਣ ਇਕ ਪ੍ਰਤਿਭਾਸ਼ਾਲੀ ਸਾਫਟਵੇਅਰ ਡੈਵਲਪਰ ਹਨ। ਉਹ ਆਪਣੇ ਪਤੀ ਨਾਲ ਪਿਛਲੇ 13 ਸਾਲਾਂ ਤੋਂ ਅਮਰੀਕਾ ‘ਚ ਹਨ। ਉਨ੍ਹਾਂ ਦੋ ਦੋ ਪਿਆਰੇ ਬੱਚੇ ਵੀ ਹਨ। ਉਨ੍ਹਾਂ ਨੇ ਸਾਡੇ ਨਿਯਮ-ਕਾਨੂੰਨ ‘ਤੇ ਅਮਲ ਕੀਤਾ, ਆਪਣਾ ਇਤਿਹਾਸ ਸਿੱਖਿਆ, ਸਾਡੀਆਂ ਕਦਰਾਂ-ਕੀਮਤਾਂ ਧਾਰਨ ਕੀਤੀਆਂ ਤੇ ਖ਼ੁਦ ਨੂੰ ਸਭ ਤੋਂ ਵੱਧ ਈਮਾਨਦਾਰ ਸਾਬਿਤ ਕੀਤਾ।

ਇਸ ਦੌਰਾਨ ਨਾਰਾਇਣ ਨਾਲ ਸੂਡਾਨ, ਬੋਲਵੀਆ, ਲਿਬਨਾਨ ਤੇ ਘਾਨਾ ਦੇ ਵੀ ਇਕ-ਇਕ ਨਾਗਰਿਕ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ।

ਦੱਸਣਯੋਗ ਹੈ ਕਿ ਟਰੰਪ ਗ਼ੈਰ ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਵੜਨ ਦੇ ਸਖ਼ਤ ਖ਼ਿਲਾਫ਼ ਰਹੇ ਹਨ। ਉਨ੍ਹਾਂ ਨੇ 2016 ਦੀਆਂ ਚੋਣਾਂ ‘ਚ ਵੀ ਇਸ ਨੂੰ ਮੁੱਦਾ ਬਣਾਇਆ ਸੀ ਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਨੂੰ ਰੋਕਣ ਲਈ ਸਖ਼ਤ ਨੀਤੀ ਅਪਣਾਈ। ਡੈਮੋਕ੍ਰੇਟਿਕ ਪਾਰਟੀ ਇਸ ਮੁੱਦੇ ‘ਤੇ ਟਰੰਪ ਨੂੰ ਲਗਾਤਾਰ ਘੇਰ ਰਹੀ ਹੈ। ਉੱਧਰ ਵਿਰੋਧੀ ਧਿਰਾਂ ਇਹ ਇਲਜਾਮ ਲਗਾ ਰਹੀਆਂ ਹਨ ਕਿ ਰਾਸ਼ਟਰਪਤੀ ਟਰੰਪ ਚੋਣਾਂ ਦੇ ਮੱਦੇਨਜ਼ਰ ਅਜਿਹੇ ਕਈ ਫੈਸਲੇ ਲੈ ਰਹੇ ਹਨ ਜਿਹੜੇ ਅਮਰੀਕਾ ਦੇ ਹਿੱਤ ਵਿੱਚ ਨਹੀਂ। ਉਧਰ ਭਾਰਤੀ ਅਮਰੀਕੀਆਂ ਨੂੰ ਆਪਣੇ ਨਾਲ ਜੋੜਨ ਲਈ ਟਰੰਪ ਅਤੇ ਬਿਡੇਨ ਧੜੇ ਕੋਈ ਕਸਰ ਨਹੀਂ ਛੱਡ ਰਹੇ ।

Related News

ਕੈਨੇਡਾ ਦੇ ਸੰਸਦ ਮੈਂਬਰਾਂ ਨੇ ਵਿਸ਼ੇਸ਼ ਕੈਨੇਡਾ-ਅਮਰੀਕਾ ਆਰਥਿਕ ਸੰਬੰਧ ਕਮੇਟੀ ਬਣਾਉਣ ਦੇ ਹੱਕ ਵਿੱਚ ਕੀਤੀ ਵੋਟਿੰਗ

Vivek Sharma

ਪੰਜਾਬ ‘ਚ ਮੁੜ ਵਧਿਆ ਕੋਰੋਨਾ ਦਾ ਜ਼ੋਰ,2700 ਨਵੇਂ ਮਾਮਲੇ ਆਏ ਸਾਹਮਣੇ,43 ਦੀ ਗਈ ਜਾਨ : ਭਾਰਤ ਸਰਕਾਰ ਨੇ ਚੁੱਕਿਆ ਵੱਡਾ ਕਦਮ

Vivek Sharma

ਅਮਰੀਕਾ ਕੋਰੋਨਾ ਨਾਲ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ‌ : Joe Biden

Vivek Sharma

Leave a Comment