channel punjabi
Canada International News

ਯੋਸ਼ੀਹਿਦੇ ਸੁਗਾ ਚੁਣੇ ਗਏ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ , ਜਸਟਿਨ ਟਰੂਡੋ ਨੇ ਦਿੱਤੀ ਵਧਾਈ

ਟੋਕੀਓ : ਜਪਾਨ ਦੀ ਸੰਸਦ ਵਿੱਚ ਹੋਈ ਵੋਟਿੰਗ ਦੌਰਾਨ ਯੋਸ਼ੀਹਿਦੇ ਸੁਗਾ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ । ਸ਼ਿੰਜੋ ਆਬੇ ਨੇ ਸਿਹਤ ਕਾਰਨਾਂ ਕਰਕੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ।
ਸੁਗਾ ਸੋਮਵਾਰ ਨੂੰ ਜਾਪਾਨ ਦੀ ਸੱਤਾਧਾਰੀ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਨਵੇਂ ਨੇਤਾ ਚੁਣੇ ਗਏ ਸਨ। ਅਤੇ ਇਸ ਨਾਲ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਸੀ।

ਯੋਸ਼ੀਹਿਦੇ ਸੁਗਾ ਕੈਬਨਿਟ ਦੇ ਪ੍ਰਮੁੱਖ ਸਕੱਤਰ ਸਨ ਤੇ ਲੰਬੇ ਸਮੇਂ ਤੋਂ ਸ਼ਿੰਜੋ ਆਬੇ ਦੇ ਨਜ਼ਦੀਕ ਹਨ ।

ਯੋਸ਼ੀਹਿਦੇ ਸੁਗਾ ਨੂੰ ਪ੍ਰਧਾਨ ਮੰਤਰੀ ਚੁਣਿਆ ਅਤੇ ਦੇਸ਼-ਵਿਦੇਸ਼ ਦੇ ਪ੍ਰਮੁੱਖ ਆਗੂਆਂ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।
ਕੈਨੇਡਾ ਦੇ ਮੰਤਰੀ ਜਸਟਿਨ ਟਰੂਡੋ ਨੇ ਯੋਸ਼ੀਹਿਦੇ ਸੁਗਾ ਨੂੰ ਵਧਾਈ ਭੇਜੀ ਹੈ।
ਟਵਿਟਰ ‘ਤੇ ਯੋਸ਼ੀਹਿਦੇ ਸੁਗਾ ਨੂੰ ਭੇਜੇ ਆਪਣੇ ਸੁਨੇਹੇ ਵਿੱਚ ਟਰੂਡੋ ਨੇ ਲਿਖਿਆ,
ਜਪਾਨ ਦੇ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ । ਦੋਵੇਂ ਦੇਸ਼ ਨੇੜਲੇ ਸੰਬੰਧ ਦਾ ਆਨੰਦ ਮਾਣਦੇ ਹਨ ਜੋ ਪਿਛਲੇ ਸਾਲਾਂ ਵਿੱਚ ਕਾਫ਼ੀ ਵਧਿਆ ਹੈ ‌। ਮੈਂ ਤੁਹਾਡੇ ਨਾਲ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਦੀ ਉਮੀਦ ਕਰਦਾ ਹਾਂ ।’

ਉਧਰ ਯੋਸ਼ੀਹਿਦੇ ਸੁਗਾ ਨੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਸੰਸਦ ਦੇ ਬਾਹਰ ਇਕ ਗਰੁੱਪ ਫੋਟੋ ਖਿਚਵਾਈ।

ਇਸ ਤੋਂ ਬਾਅਦ ਜਦੋਂ ਉਹ ਆਪਣੇ ਦਫਤਰ ਵਿਚ ਪਹੁੰਚੇ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਾਸਕ ਪਹਿਨਿਆ ਹੋਇਆ ਸੀ।

Related News

ਕੈਨੇਡਾ ਦੀ 7 ਸਾਲ ਦੀ ਬੱਚੀ ਨੇ ਵੇਟਲਿਫਟਿੰਗ ‘ਚ ਰੱਚਿਆ ਇਤਿਹਾਸ

Rajneet Kaur

ਪੁਲਿਸ ਨੇ ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਧਰਿਆ

Vivek Sharma

ਓਨਟਾਰੀਓ ਦਾ ਪਹਿਲਾ ਵੱਡਾ ਕੋਵਿਡ -19 ਟੀਕਾਕਰਨ ਕੇਂਦਰ ਟੋਰਾਂਟੋ ਵਿੱਚ ਖੁੱਲ੍ਹਿਆ

Rajneet Kaur

Leave a Comment