channel punjabi
Canada International News North America

ਯੂ.ਕੇ.’ਚ ਫੈਲਿਆ ਕੋਰੋਨਾ ਵਾਇਰਸ ਦਾ ਨਵਾਂ ਅਤੇ ਖ਼ਤਰਨਾਕ ਰੂਪ, ਕੋਵਿਡ-19 ਦੇ ਟਾਕਰੇ ਲਈ ਤਿਆਰ ਵੈਕਸੀਨਜ਼ ਇਸ ਉਪਰ ਹੋਣਗੀਆਂ ਬੇਅਸਰ: Dr. Anthony Fauci

ਅਮਰੀਕਾ ਦੇ ਇਨਫੈਕਸ਼ਨ ਸਪੈਸ਼ਲਿਸਟ ਡਾ.ਐਂਥਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੋਵਿਡ-19 ਵਿਸ਼ਾਣੂ ਦੀ ਨਵੀਂ ਸਟ੍ਰੇਨ ਜੋ ਕਿ ਯੂਕੇ ਵਿਚ ਵਿਆਪਕ ਰੂਪ ਵਿਚ ਫੈਲ ਰਹੀ ਹੈ, ਸ਼ਾਇਦ ਪਹਿਲਾਂ ਹੀ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਇਹ ਵਾਇਰਸ ਹੋ ਚੁੱਕਿਆ ਹੈ।

ਕੋਵਿਡ-19 ਬਾਰੇ ਵ੍ਹਾਈਟ ਹਾਊਸ ਦੇ ਸਲਾਹਕਾਰ ਪੈਨਲ ਦੇ ਮੈਂਬਰ ਡਾ.ਐਂਥਨੀ ਨੇ ਆਖਿਆ ਕਿ ਉਹ ਪੂਰੇ ਯਕੀਨ ਨਾਲ ਇਹ ਗੱਲ ਨਹੀਂ ਕਹਿ ਸਕਦੇ ਪਰ ਇਸ ਗੱਲ ਦੀ ਬਿਲਕੁਲ ਵੀ ਹੈਰਾਨੀ ਨਹੀਂ ਹੋਵੇਗੀ ਜੋ ਕੈਨੇਡਾ ਅਤੇ ਅਮਰੀਕਾ ਵਿਚ ਨਵੇਂ ਸਟ੍ਰੇਨ ਦੇ ਮਰੀਜ਼ ਸਾਹਮਣੇ ਆਉਣੇ ਸ਼ੁਰੂ ਹੋ ਜਾਣ। ਡਾ. ਐਥਨੀ ਸਣੇ ਦੁਨੀਆਂ ਦੇ ਡਾਕਟਰ ਦਾਅਵਾ ਕਰ ਰਹੇ ਹਨ ਕਿ ਵਾਇਰਸ ਦਾ ਨਵਾਂ ਰੂਪ ਭਾਵੇਂ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਮੌਜੂਦਾ ਵਾਇਰਸ ਤੋਂ ਘਾਤਕ ਸਾਬਤ ਨਹੀਂ ਹੋਵੇਗਾ ਅਤੇ ਨਾ ਹੀ ਕੋਵਿਡ-19 ਦੇ ਟਾਕਰੇ ਲਈ ਤਿਆਰ ਵੈਕਸੀਨਜ਼ ਇਸ ਉਪਰ ਬੇਅਸਰ ਸਾਬਤ ਹੋਣਗੀਆਂ।

ਡਾ. ਐਥਨੀ ਨੇ ਚਿਤਾਵਨੀ ਦਿਤੀ ਹੈ ਕਿ ਜੇ ਅਮਰੀਕੀ ਪਹਿਲਾਂ ਤੋਂ ਚੱਲ ਰਹੀ ਭਿਆਨਕ ਸਥਿਤੀ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਛੁੱਟੀਆਂ ‘ਚ ਯਾਤਰਾ ਕਰਦੇ ਹਨ, ਤਾਂ ਜਨਵਰੀ ਵਿੱਚ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਲੋਕ ਵਧੇਰੇ ਸਾਵਧਾਨ ਰਹਿਣ। ਮੈਂ ਚਾਹੁੰਦਾ ਹਾਂ ਕਿ ਉਹ ਯਾਤਰਾ ਨੂੰ ਹੱਦ ਤਕ ਸੀਮਿਤ ਕਰਨ। ਡਾ. ਐਥਨੀ ਨੇ ਵੀ ਅਮਰੀਕੀਆਂ ਨੂੰ ਇਹ ਕੋਵਿਡ -19 ਟੀਕਾ ਲਗਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੂੰ ਵੀ ਮੰਗਲਵਾਰ ਨੂੰ ਆਪਣੀ ਮਾਡਰਨ ਦੇ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਮਿਲੀ। ਫ਼ਾਇਜ਼ਰ ਨਾਲ ਗਠਜੋੜ ਅਧੀਨ ਵੈਕਸੀਨ ਵਿਕਸਤ ਕਰਨ ਵਾਲੀ ਬਾਇਓਐਨਟੈਕ ਵਲੋਂ ਵਾਇਰਸ ਦੇ ਨਵੇਂ ਰੂਪ ‘ਤੇ ਦਵਾਈ ਟੈਸਟ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਦੇ ਨਤੀਜੇ ਆਉਣ ਦੀ ਉਮੀਦ ਹੈ। ਕੰਪਨੀ ਨੂੰ ਇਸ ਸਾਲ ਦੇ ਅੰਤ ਤੱਕ ਯੂਰਪੀ ਮੁਲਕਾਂ ਨੂੰ ਵੈਕਸੀਨ ਦੀਆਂ ਸਵਾ ਕਰੋੜ ਖੁਰਾਕ ਸਪਲਾਈ ਕਰਨ ਦਾ ਠੇਕਾ ਮਿਲਿਆ ਹੈ।

Related News

ਅਮਰੀਕੀ ਕਾਂਗਰਸੀ ਮੈਂਬਰਾਂ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਮੁੜ ਖੋਲ੍ਹਣ ਲਈ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੂੰ ਲਿੱਖਿਆ ਪੱਤਰ

Rajneet Kaur

ਅਮਰਪ੍ਰੀਤ ਸਿੰਘ ਔਲਖ ਨੂੰ ਪੰਜਾਬ ਸਰਕਾਰ ਵੱਲੋਂ ਕੈਨੇਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ

Rajneet Kaur

ਓਂਟਾਰੀਓ ਜਲਦੀ ਹੀ ਪੇਸ਼ ਕਰੇਗਾ ਆਪਣਾ ‘ਪੇਡ ਸਿੱਕ ਲੀਵ’ ਪਲਾਨ : ਪਾਲ ਕੈਲੈਂਡਰਾ

Vivek Sharma

Leave a Comment