channel punjabi
International News

ਯੂਨਾਇਟੇਡ ਨੇਸ਼ਨਜ਼ ਮਿਸ਼ਨ ਨੇ ਸਿੱਖ ਅਤੇ ਘੱਟ ਗਿਣਤੀਆਂ ‘ਤੇ ਹਮਲੇ ਦੀ ਰਿਪੋਰਟ ਕੀਤੀ ਤਿਆਰ

ਯੂਐੱਨ ਮਿਸ਼ਨ ਵੱਲੋਂ ਸਿੱਖ ਅਤੇ ਧਾਰਮਿਕ ਘੱਟ ਗਿਣਤੀਆਂ ’ਤੇ ਹਮਲਿਆਂ ਬਾਰੇ ਰਿਪੋਰਟ ਤਿਆਰ

ਸਾਲ ਦੇ ਪਹਿਲੇ ਅੱਧ ’ਚ 1282 ਮੌਤਾਂ ਅਤੇ 2176 ਲੋਕ ਹੋਏ ਜ਼ਖ਼ਮੀ

ਅਫਗਾਨਿਸਤਾਨ ‘ਚ ਘੱਟ ਗਿਣਤੀ ਖੁਦ ਨੂੰ ਕਰਦੇ ਨੇ ਅਸੁਰੱਖਿਅਤ ਮਹਿਸੂਸ

ਅਫ਼ਗ਼ਾਨਿਸਤਾਨ : ਘੱਟ ਗਿਣਤੀਆਂ ‘ਤੇ ਅਫ਼ਗ਼ਾਨਿਸਤਾਨ ਵਿਚ ਕਿਸ ਕਦਰ ਜ਼ੁਲਮ ਅਤੇ ਹਮਲੇ ਕੀਤੇ ਜਾਂਦੇ ਨੇ, ਇਸ ਦਾ ਅੰਦਾਜ਼ਾ UN Mission ਵੱਲੋਂ ਬਣਾਈ ਗਈ ਤਾਜ਼ਾ ਰਿਪੋਰਟ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਅਫ਼ਗ਼ਾਨਿਸਤਾਨ ਵਿਚਲੇ ਯੂਐੱਨ ਮਿਸ਼ਨ ਨੇ ਜੰਗ ਦੇ ਝੰਬੇ ਇਸ ਮੁਲਕ ਵਿੱਚ ਇਸਲਾਮਿਕ ਦਹਿਸ਼ਤਗਰਦਾਂ ਵੱਲੋਂ ਸਿੱਖ ਭਾਈਚਾਰੇ ਤੇ ਹੋਰਨਾਂ ਧਾਰਮਿਕ ਘੱਟਗਿਣਤੀਆਂ ’ਤੇ ਕੀਤੇ ਹਮਲਿਆਂ ਬਾਰੇ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਮੁਤਾਬਕ ਮੌਜੂਦਾ ਸਾਲ (2020) ਦੇ ਪਹਿਲੇ ਅੱਧ ਵਿੱਚ ਹੁਣ ਤਕ 3400 ਤੋਂ ਵੱਧ ਆਮ ਨਾਗਰਿਕ ਹਲਾਕ ਜਾਂ ਫਿਰ ਜ਼ਖ਼ਮੀ ਹੋਏ ਹਨ।
‘ਦਿ ਪ੍ਰੋਟੈਕਸ਼ਨ ਆਫ਼ ਸਿਵਿਲੀਅਨਜ਼ ਇਨ ਆਰਮਡ ਕਨਫਲਿਕਟ’ ਨਾਂ ਦੀ ਇਸ ਰਿਪੋਰਟ ਵਿੱਚ ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਸਹਾਇਕ ਮਿਸ਼ਨ (ਯੂਐੱਨਏਐੱਮਏ) ਨੇ ਕਿਹਾ ਕਿ 2020 ਦੇ ਪਹਿਲੇ ਅੱਧ ਵਿੱਚ ਅਫ਼ਗ਼ਾਨਿਸਤਾਨ ਦੇ ਆਮ ਨਾਗਰਿਕਾਂ ਨੂੰ ਅਸਰਅੰਦਾਜ਼ ਕਰਨ ਵਾਲੀ ਹਿੰਸਾ ਇਕਸਾਰ ਨਹੀਂ ਸੀ। ਸੰਯੁਕਤ ਰਾਸ਼ਟਰ ਨੇ ਇਸ ਅਰਸੇ ਦੌਰਾਨ ਹੋਏ ਹਮਲਿਆਂ ’ਚ 1282 ਮੌਤਾਂ ਤੇ 2176 ਜ਼ਖ਼ਮੀਆਂ ਦਾ ਅੰਕੜਾ ਦਰਜ ਕੀਤਾ ਹੈ। ਰਿਪੋਰਟ ਮੁਤਾਬਕ ਯੂਐੱਨਏਐੱਮਏ ਨੇ ਇਰਾਕ ਦੀ ਇਸਲਾਮਿਕ ਸਟੇਟ ਤੇ ਦਿ ਲੇਵੈਂਟ-ਖੋਰਾਸਾਨ ਪ੍ਰੋਵਿੰਸ (ਆਈਐੱਸਆਈਐੱਲ-ਕੇਪੀ) ਵੱਲੋਂ ਅਫ਼ਗ਼ਾਨਿਸਤਾਨ ਦੇ ਧਾਰਮਿਕ ਘੱਟਗਿਣਤੀਆਂ, ਜਿਨ੍ਹਾਂ ਵਿੱਚ ਸਿੱਖ ਭਾਈਚਾਰਾ ਤੇ ਸ਼ੀਆ ਮੁਸਲਿਮ ਆਬਾਦੀ ਵੀ ਸ਼ਾਮਲ ਹੈ, ਉੱਤੇ ਹੋਏ ਹਮਲਿਆਂ ਨੂੰ ਦਸਤਾਵੇਜ਼ ਦੇ ਰੂਪ ਵਿੱਚ ਇਕੱਤਰ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ (2019) ਦੇ ਇਸ ਅਰਸੇ ਦੇ ਮੁਕਾਬਲੇ ਇਸ ਵਾਰ ਆਮ ਨਾਗਰਿਕਾਂ ਦੀਆਂ ਮੌਤਾਂ ਵਿੱਚ 13 ਫੀਸਦ ਨਿਘਾਰ ਆਇਆ ਹੈ।

ਚੇਤੇ ਰਹੇ ਕਿ ਇਸ ਸਾਲ ਮਾਰਚ ਵਿੱਚ ਹਥਿਆਰਬੰਦ ਬੰਦੂਕਧਾਰੀਆਂ ਤੇ ਖੁ਼ਦਕੁਸ਼ ਬੰਬਾਰਾਂ ਵੱਲੋਂ ਸ਼ੋਰ ਬਾਜ਼ਾਰ ਖੇਤਰ ਵਿਚਲੇ ਗੁਰਦੁਆਰਾ ਸਾਹਿਬ ’ਤੇ ਕੀਤੇ ਹਮਲੇ ਵਿੱਚ ਘੱਟੋ-ਘੱਟ 25 ਸਿੱਖ ਸ਼ਰਧਾਲੂ ਮਾਰੇ ਗਏ ਸੀ ਤੇ ਅੱਠ ਹੋਰ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਪਿੱਛੇ ਆਈਐੱਸਆਈਐੱਲ-ਕੇ ਦੇ ਮੁਖੀ ਅਸਲਮ ਫ਼ਾਰੂਕੀ, ਜੋ ਕਿ ਪਾਕਿਸਤਾਨੀ ਨਾਗਰਿਕ ਹੈ, ਦਾ ਹੱਥ ਸੀ।

ਰਿਪੋਰਟ ਮੁਤਾਬਕ ਆਮ ਨਾਗਰਿਕਾਂ ਦੀਆਂ ਮੌਤਾਂ ਘਟਣ ਪਿੱਛੇ ਅਸਲ ਕਾਰਨ ਖਿੱਤੇ ਵਿੱਚ ਕੌਮਾਂਤਰੀ ਫੌਜੀ ਬਲਾਂ ਤੇ ਇਸਲਾਮਿਕ ਸਟੇਟ ਦੇ ਅਪਰੇਸ਼ਨਾਂ ਦਾ ਘਟਣਾ ਹੈ।

ਉਧਰ ਭਾਰਤ ਸਰਕਾਰ ਵੱਲੋਂ ਅਫਗਾਨਿਸਤਾਨ ਵਿੱਚ ਵੱਸੇ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਭਾਰਤ ਵਿੱਚ ਸ਼ਰਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅਫ਼ਗ਼ਾਨਿਸਤਾਨ ਦੇ ਸਿੱਖ ਅਤੇ ਹਿੰਦੂ ਨਾਗਰਿਕਾਂ ਨੇ ਭਾਰਤ ਸਰਕਾਰ ਨੂੰ ਸ਼ਰਣ ਲਈ ਅਪੀਲ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਹੀ ਅਫ਼ਗ਼ਾਨਿਸਤਾਨ ਦੇ ਸਿੱਖ ਆਗੂ ਨਿਦਾਨ ਸਿੰਘ ਪਰਿਵਾਰ ਸਮੇਤ ਭਾਰਤ ਵਿੱਚ ਸ਼ਰਣ ਲਈ ਪਹੁੰਚੇ ਹਨ।

Related News

60 ਤੋਂ 80 ਸਾਲ ਉਮਰ ਦੇ ਲੋਕਾਂ ਲਈ ਕੋਰੋਨਾ ਬਣਿਆ ਜਾਨ ਦਾ ਖ਼ਤਰਾ !

Vivek Sharma

ਓਂਟਾਰੀਓ ‘ਚ ਕੋਰੋਨਾ ਦੇ 2,447 ਮਾਮਲੇ ਦਰਜ, ਪ੍ਰੀਮੀਅਰ ਡੱਗ ਫੋਰਡ ਨੇ ਤਾਲਾਬੰਦੀ ਨੂੰ ਸਫ਼ਲ ਬਣਾਉਣ ਲਈ ਲੋਕਾਂ ਤੋ ਮੰਗਿਆ ਸਹਿਯੋਗ

Vivek Sharma

ਸਰੀ ਹਾਈ ਸਕੂਲ ‘ਚ 5 ਕਲਾਸਾਂ ‘ਚ 50 ਕੋਵਿਡ 19 ਕੇਸ ਦਰਜ

Rajneet Kaur

Leave a Comment