channel punjabi
Canada International News North America

ਯੁਕੌਨ ‘ਚ ਨਵੇਂ ਸਾਲ ਦੇ ਦਿਨ ਕੋਵਿਡ 19 ਦੇ 4 ਮਾਮਲੇ ਆਏ ਸਾਹਮਣੇ

ਯੂਕੌਨ ਵਿੱਚ ਕੋਵਿਡ 19 ਦੇ 4 ਨਵੇਂ ਕੇਸ ਸਾਹਮਣੇ ਆਏ ਹਨ। ਇਹ ਨਵੇਂ ਕੇਸ ਇਕ ਸਕੰਰਮਿਤ ਵਿਅਕਤੀ ਦੇ ਨੇੜਲੇ ਸਪੰਰਕ ‘ਚ ਆਉਣ ਕਾਰਨ ਹੋਏ ਹਨ ਜਿਸਨੇ ਖੇਤਰ ਤੋਂ ਬਾਹਰ ਯਾਤਰਾ ਕੀਤੀ ਸੀ।

ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ 4 ਲੋਕਾਂ ਨੂੰ ਘਰ ‘ਚ ਹੀ ਅਲੱਗ ਥਲੱਗ ਕੀਤਾ ਹੋਇਆ ਹੈ ਅਤੇ ਉਹ ਹੁਣ ਠੀਕ ਹੋ ਰਹੇ ਹਨ। ਚੀਫ ਮੈਡੀਕਲ ਅਫਸਰ ਡਾ. ਬਰੈਂਡਨ ਹੈਨਲੀ ਦਾ ਕਹਿਣਾ ਹੈ ਕਿ ਹੁਣ ਯੁਕੌਨ ‘ਚ ਕੋਵਿਡ 19 ਦੇ ਕੁਲ ਕੇਸਾਂ ਦੀ ਗਿਣਤੀ 64 ਹੋ ਗਈ ਹੈ। ਇਕ ਨਿਉਜ਼ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਸ਼ਾਇਦ ਹੋਰ ਦੋ ਥਾਵਾਂ ‘ਤੇ ਹੋਰ ਲੋਕਾਂ ਨੂੰ ਵਾਇਰਸ ਦਾ ਸਾਹਮਣਾ ਕਰਨਾ ਪਿਆ ਹੈ।ਉਨ੍ਹਾਂ ਕਿਹਾ ਕਿ 22 ਦਸੰਬਰ ਨੂੰ ਏਅਰ ਨੌਰਥ 2517 ਵੈਨਕੂਵਰ ਤੋਂ ਵ੍ਹਾਈਟਹੋਰਸ ਦੀ ਉਡਾਣ ‘ਤੇ ਸਵਾਰ ਲੋਕਾਂ ਨੂੰ ਕੋਵਿਡ -19 ਦਾ ਸਾਹਮਣਾ ਕਰਨਾ ਪੈ ਸਕਦਾ ਹੈਅਤੇ ਜਿਹੜੇ ਲੋਕਾਂ ਨੇ 27 ਦਸੰਬਰ ਨੂੰ ਕੈਨੇਡਾ ਦੇ ਖੇਡ ਕੇਂਦਰ ਦੇ ਵੈਲਨਸ ਰੂਮ ਦਾ ਦੌਰਾ ਕੀਤਾ ਸੀ,ਉਨ੍ਹਾਂ ਨੂੰ ਵੀ ਕੋਵਿਡ 19 ਦਾ ਖਤਰਾ ਹੋ ਸਕਦਾ ਹੈ।

Related News

ਕੈਨੇਡਾ : ਲੋਕਾਂ ਵੱਲੋਂ ਮਾਸਕ ਵਿਰੁੱਧ ਰੈਲੀਆਂ ਸ਼ੁਰੂ, ‘ਲੋਕ ਫੈਸਲਾ ਕਰਨ ਮਾਸਕ ਪਾਉਣਾ ਚਾਹੁੰਦੇ ਹਨ ਕੇ ਨਹੀਂ ‘

Rajneet Kaur

ਹੈਲਥ ਕੈਨੇਡਾ ਨੇ ਸਪਾਰਟਨ ਬਾਇਓਸਾਇੰਸ ਦੁਆਰਾ ਵਿਕਸਤ ਇਕ ਤੇਜ਼ੀ ਨਾਲ ਸਾਈਟ ਪੀਸੀਆਰ ਕੋਰੋਨਾਵਾਇਰਸ ਟੈਸਟ ਨੂੰ ਦਿੱਤੀ ਮਨਜ਼ੂਰੀ

Rajneet Kaur

GOOD NEWS : ਅਮਰੀਕਾ ‘ਚ ਇੱਕ ਹੋਰ ਵੱਡੇ ਅਹੁਦੇ ‘ਤੇ ਭਾਰਤ ਵੰਸ਼ੀ ਦਾ ਕਬਜ਼ਾ, ਨੌਰੀਨ ਹਸਨ ਬਣੀ ਫੈਡਰਲ ਰਿਜ਼ਰਵ ਬੈਂਕ ਦੀ COO

Vivek Sharma

Leave a Comment