channel punjabi
Canada News North America

ਯਾਤਰਾ ਪਾਬੰਦੀਆਂ ਖ਼ਤਮ ਹੋਣ ਤੋਂ ਬਾਅਦ ਕੈਨੇਡਾ ਆ ਸਕਣਗੇ ਪਰਮਾਨੈਂਟ ਰੈਜ਼ੀਡੈਂਸੀ ਹੋਲਡਰਜ਼ : ਮਾਰਕੋ ਮੈਂਡੀਸੀਨੋ

ਟੋਰਾਂਟੋ : ਕੈਨੇਡਾ ਸਰਕਾਰ ਉਹਨਾਂ ਕੌਮਾਂਤਰੀ ਪਰਮਾਨੈਂਟ ਰੈਜ਼ੀਡੈਂਸੀ ਹੋਲਡਰਜ਼ ਨੂੰ ਰਿਆਇਤ ਦੇਣ ਦਾ ਫੈਸਲਾ ਕਰ ਚੁੱਕੀ ਹੈ ਜਿਹੜੇ ਕੋਰੋਨਾ ਪਾਬੰਦੀਆਂ ਦੇ ਚਲਦਿਆਂ ਆਪਣੀ ਮਨਜ਼ੂਰੀ ਸੰਬੰਧੀ ਦਸਤਾਵੇਜਾਂ ਨੂੰ ਰੀਨਿਊ ਨਹੀਂ ਕਰਵਾ ਸਕੇ। ਕੈਨੇਡਾ ਸਰਕਾਰ ਨੇ ਤੈਅ ਕੀਤਾ ਹੈ ਕਿ ਕੋਵਿਡ-19 ਦੇ ਸਬੰਧ ਵਿੱਚ ਯਾਤਰਾ ਉੱਤੇ ਲਾਈਆਂ ਗਈਆਂ ਪਾਬੰਦੀਆਂ ਦੇ ਚੱਲਦਿਆਂ ਕੈਨੇਡਾ ਪਰਤਣ ਵਿੱਚ ਅਸਫਲ ਰਹਿਣ ਵਾਲੇ ਕੌਮਾਂਤਰੀ ਪਰਮਾਨੈਂਟ ਰੈਜ਼ੀਡੈਂਸੀ ਹੋਲਡਰਜ਼ ਨੂੰ ਮਿਲੀ ਮਨਜ਼ੂਰੀ ਐਕਸਪਾਇਰ ਹੋਣ ਦੇ ਬਾਵਜੂਦ ਉਹਨਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਮਿਲੇਗੀ। ਇਹ ਖੁਲਾਸਾ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਮਾਰਕੋ ਮੈਂਡੀਸੀਨੋ ਵੱਲੋਂ ਕੀਤਾ ਗਿਆ।

ਈਮੇਲ ਕੀਤੇ ਗਏ ਬਿਆਨ ਵਿੱਚ ਉਨ੍ਹਾਂ ਆਖਿਆ ਕਿ ਮਹਾਂਮਾਰੀ ਕਾਰਨ ਗਲੋਬਲ ਮਾਈਗ੍ਰੇਸ਼ਨ ਖ਼ਤਮ ਹੋ ਕੇ ਰਹਿ ਗਈ ਹੈ ਤੇ ਉਨ੍ਹਾਂ ਇਹ ਮੰਨਿਆ ਕਿ ਟਰੈਵਲ ਉੱਤੇ ਲਾਈਆਂ ਗਈਆਂ ਪਾਬੰਦੀਆਂ ਦਾ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਉੱਤੇ ਕਾਫੀ ਅਸਰ ਪਿਆ ਹੈ। 18 ਮਾਰਚ, 2020 ਨੂੰ ਐਲਾਨੀਆਂ ਗਈਆਂ ਟਰੈਵਲ ਪਾਬੰਦੀਆਂ ਤੋਂ ਬਾਅਦ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ (C.O.P.R.) ਹਾਸਲ ਕਰ ਚੁੱਕੇ ਕਈ ਕੌਮਾਂਤਰੀ ਪਰਮਾਨੈਂਟ ਰੈਜ਼ੀਡੈਂਸੀ ਹੋਲਡਰਜ਼ ਦੇ ਵੀਜ਼ਾ ਤੱਕ ਐਕਸਪਾਇਰ ਹੋ ਗਏ।

ਆਮ ਤੌਰ ਉੱਤੇ ਸੀਓਪੀਆਰਜ਼ ਵਿੱਚ ਵਾਧਾ ਨਹੀਂ ਕੀਤਾ ਜਾਂਦਾ। ਪਰ ਹੁਣ ਮੈਂਡੀਸਿਨੋ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਵੈਲਿਡਿਟੀ ਜੋ ਵੀ ਹੋਵੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ 18 ਮਾਰਚ ਤੋਂ ਬਾਅਦ ਮਨਜ਼ੂਰ ਕੀਤੇ ਗਏ ਪਰਮਾਨੈਂਟ ਰੈਜ਼ੀਡੈਂਟਸ ਮੌਜੂਦਾ ਟਰੈਵਲ ਪਾਬੰਦੀਆਂ ਖ਼ਤਮ ਹੋਣ ਤੋਂ ਬਾਅਦ ਕੈਨੇਡਾ ਆ ਸਕਣਗੇ।

Related News

ਮਿਸਰ (EGYPT) ਦੀਆਂ 9 ਮੁਟਿਆਰਾਂ ਨੂੰ ਟਿਕਟਾਕ ‘ਤੇ ਵੀਡੀਓ ਪੋਸਟ ਕਰਨਾ ਪਿਆ ਮਹਿੰਗਾ, ਭੇਜਿਆ ਜੇਲ੍ਹ। ਮੁਟਿਆਰਾਂ ਦੇ ਹੱਕ ‘ਚ ਮਾਂਟਰੀਅਲ ਵਿਖੇ ਪ੍ਰਦਰਸ਼ਨ

Vivek Sharma

ਦੱਖਣੀ ਉਨਟਾਰੀਓ ਵਿੱਚ ਸਿਰਫ ਸੱਤ ਪਬਲਿਕ ਹੈਲਥ ਯੂਨਿਟਸ ਵਿੱਚ ਸਕੂਲ ਸੋਮਵਾਰ ਨੂੰ ਵਿਅਕਤੀਗਤ ਸਿਖਲਾਈ ਲਈ ਦੁਬਾਰਾ ਖੁੱਲ੍ਹਣਗੇ

Rajneet Kaur

ਨਵੰਬਰ ਮਹੀਨੇ ‘ਚ ਪੇਸ਼ ਕਰੇਗਾ ਉਂਟਾਰੀਓ ਆਪਣਾ ਬਜਟ, ਕੋਰੋਨਾ ਕਾਰਨ ਬਜਟ ਪੇਸ਼ ਕਰਨ ‘ਚ 8 ਮਹੀਨੇ ਦੀ ਹੋਈ ਦੇਰੀ

Vivek Sharma

Leave a Comment