channel punjabi
International News

ਯਮਨ ‘ਚ ਹਵਾਈ ਅੱਡੇ ’ਤੇ ਹਮਲਾ, ਵਾਲ-ਵਾਲ ਬਚੇ ਪ੍ਰਧਾਨ ਮੰਤਰੀ ਅਤੇ ਮੰਤਰੀ, 22 ਦੀ ਮੌਤ

ਸਨਾ : ਯਮਨ ਦੇ ਦੱਖਣੀ ਸ਼ਹਿਰ ਅਦੇਨ ਦੇ ਹਵਾਈ ਅੱਡੇ ’ਤੇ ਬੁੱਧਵਾਰ ਨੂੰ ਇਕ ਵੱਡਾ ਧਮਾਕਾ ਹੋਇਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਨਵੀਂ ਬਣੀ ਕੈਬਨਿਟ ਦੇ ਮੈਂਬਰਾਂ ਨੂੰ ਲੈ ਕੇ ਜਹਾਜ਼ ਦੇ ਉਤਰਨ ਤੋਂ ਸਿਰਫ ਕੁਝ ਹੀ ਸਮੇਂ ਪਹਿਲਾਂ ਹੋਇਆ। ਸ਼ੁਰੂਆਤੀ ਖਬਰਾਂ ਮੁਤਾਬਕ 22 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ।

ਧਮਾਕੇ ਦੇ ਕਾਰਨਾਂ ਦੀ ਤੁਰੰਤ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਕਿਸੇ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਸਰਕਾਰੀ ਜਹਾਜ਼ ’ਚ ਸਵਾਰ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਉੱਥੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡੇ ’ਤੇ ਉਨ੍ਹਾਂ ਨੇ ਲਾਸ਼ਾਂ ਦੇਖੀਆਂ ਹਨ। ਅਧਿਕਾਰੀਆਂ ਨੇ ਨਾਂ ਜਾਹਰ ਨਾ ਕਰਨ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲਬਾਤ ਕਰਨ ਦਾ ਅਧਿਕਾਰ ਨਹੀਂ ਸੀ।

(Video Sourceo : ANI)
ਯਮਨ ਦੇ ਸੰਚਾਰ ਮੰਤਰੀ ਨਗੁਇਬ ਅਲ ਅਵਗ ਜੋ ਸਰਕਾਰੀ ਜਹਾਜ਼ ’ਚ ਸਵਾਰ ਸਨ ਨੇ ਮੀਡੀਆ ਗਰੁੱਪ ਨੂੰ ਦੱਸਿਆ ਕਿ ਉਨ੍ਹਾਂ ਨੇ ਦੋ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ, ਸੰਭਵਤ ਤੌਰ ‘ਤੇ ਇਹ ਡ੍ਰੋਨ ਹਮਲਾ ਸੀ। ਯਮਨ ਦੇ ਪ੍ਰਧਾਨ ਮੰਤਰੀ ਮਈਨ ਅਦਬੁੱਲ ਮਲਿਕ ਸਈਦ ਅਤੇ ਹੋਰਾਂ ਨੂੰ ਧਮਾਕੇ ਤੋਂ ਬਾਅਦ ਤੁਰੰਤ ਹਵਾਈ ਅੱਡੇ ਤੋਂ ਸ਼ਹਿਰ ਸਥਿਤ ਮਸ਼ਿਕ ਪੈਲੇਸ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਜੇਕਰ ਜਹਾਜ਼ ’ਤੇ ਬੰਬਮਾਰੀ ਹੁੰਦੀ ਤਾਂ ਤਬਾਹਕੁੰਨ ਹੋਣੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਦੱਸਿਆ ਕਿ ਹਮਲਾ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।

Related News

ਅਮਰੀਕਾ ਵਿੱਚ ਹਾਲੇ ਤੱਕ ਨਹੀਂ ਰੁਕਿਆ ਕੋਰੋਨਾ ਦਾ ਕਹਿਰ

Vivek Sharma

ਯੂਨੀਵਰਸਿਟੀ ਆਫ ਓਟਾਵਾ ‘ਚ ਇੱਕ ਕਰਮਚਾਰੀ ਨੇ ਕੋਵਿਡ 19 ਦੇ ਦਿਤੇ ਸਕਾਰਾਤਮਕ ਟੈਸਟ

Rajneet Kaur

ਜ਼ਿਆਦਾਤਰ ਬੱਚਿਆਂ ‘ਚ ਨਹੀਂ ਦਿਖਦੇ ਕੋਰੋਨਾ ਦੇ ਲੱਛਣ, ਫਿਲਹਾਲ ਸਕੂਲ ਬੰਦ ਕਰਨਾ ਸਹੀ ਫੈਸਲਾ : ਸੋਧ ‘ਚ ਕੀਤਾ ਦਾਅਵਾ

Vivek Sharma

Leave a Comment