channel punjabi
Canada International News North America

ਮੋਬਾਈਲ ਫੋਨ ਤੋਂ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੀ ਰਿਸਰਚ ਟੀਮ ਨੇ ਜਿੱਤਿਆ 1 ਲੱਖ ਡਾਲਰ ਦਾ ਇਨਾਮ

ਵਾਸ਼ਿੰਗਟਨ : ਲਾਰ ਦੇ ਜ਼ਰੀਏ ਛੂਤਕਾਰੀ ਰੋਗਾਂ ਅਤੇ ਪੋਸ਼ਕ ਤੱਤਾਂ ਦੀ ਕਮੀ ਦਾ ਮੋਬਾਇਲ ਫੋਨ ਜ਼ਰੀਏ ਪਤਾ ਲਗਾਉਣ ਵਾਲੀ ਤੇਜ਼ ਪ੍ਰਣਾਲੀ ਵਿਕਸਿਤ ਕਰਨ ਦੇ ਲਈ ਇਕ ਭਾਰਤੀ –ਅਮਰੀਕੀ ਵਿਗਿਆਨੀ ਦੀ ਅਗਵਾਈ ਵਾਲੇ ਦਲ ਨੂੰ 1 ਲੱਖ ਡਾਲਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਭਾਰਤੀ ਮੂਲ ਦੇ ਸੌਰਭ ਮਹਿਤਾ ਦੀ ਅਗਵਾਈ ਵਾਲੀ ਕਾਰਨੇਲ ਰਿਸਰਚ ਟੀਮ ਨੂੰ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਟੈਕਨਾਲੋਜੀ ਐਕਸੈਲਰੇਟਰ ਚੈਲੰਜ ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਵਿਸ਼ਵ ਸਿਹਤ ਲਈ ਬਿਨਾਂ ਕਿਸੇ ਚੀਰਫਾੜ ਵਾਲੀ ਨਵੀਂ ਜਾਂਚ ਦੇ ਵਿਕਾਸ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਦਿੱਤਾ ਜਾਂਦਾ ਹੈ।
ਸੌਰਭ ਮਹਿਤਾ ਅਨੁਸਾਰ ਇਸ ਵਿਧੀ ਵਿਚ ਲਾਰ ਬਾਇਓਮਾਰਕਰ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਮਲੇਰੀਆ ਵਰਗੀਆਂ ਬਿਮਾਰੀਆਂ ਅਤੇ ਆਇਰਨ ਦੀ ਕਮੀ ਦਾ ਪਤਾ ਲਗਾਉਣ ਦੇ ਤੌਰ-ਤਰੀਕਿਆਂ ਵਿਚ ਵੱਡਾ ਬਦਲਾਅ ਆ ਸਕਦਾ ਹੈ। ਇਸ ਤਰੀਕੇ ਨਾਲ ਨਾ ਸਿਰਫ਼ ਜਲਦੀ ਸਗੋਂ ਸਹੀ ਨਤੀਜਾ ਵੀ ਮਿਲ ਸਕਦਾ ਹੈ। ਸੌਰਭ ਮਹਿਤਾ ਕਾਲਜ ਆਫ ਹਿਊਮਨ ਇਕੋਲੋਜੀ (ਸੀਐੱਚਈ) ਦੇ ਪੋਸ਼ਣ ਵਿਗਿਆਨ ‘ਚ ਐਸੋਸੀਏਟ ਪ੍ਰੋਫੈਸਰ ਹਨ।

ਇਹ ਉਨ੍ਹਾਂ ਖੇਤਰਾਂ ‘ਚ ਹੋਰ ਵੀ ਜ਼ਿਆਦਾ ਕਾਰਗਰ ਹੋ ਸਕਦੀ ਹੈ ਜਿਥੇ ਮੁੱਢਲੇ ਸਿਹਤ ਕੇਦਰਾਂ ਤੱਕ ਪਹੁੰਚ ਅਤੇ ਰਵਾਇਤੀ ਪ੍ਰਯੋਗਸ਼ਾਲਾ ਆਧਾਰਿਤ ਜਾਂਚ ਸੀਮਿਤ ਹੈ।

Related News

ਕੋਰੋਨਾ ਤੋਂ ਬਾਅਦ ‘ਚ ਆਈ ਕੁਦਰਤੀ ਆਫ਼ਤ, ਇੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ

team punjabi

ਦਿੱਲੀ ਪੁਲਿਸ ਦੀ ਸਫ਼ਾਈ : ਗ੍ਰੇਟਾ ਥਨਬਰਗ ਖ਼ਿਲਾਫ਼ ਨਹੀਂ ਦਰਜ ਕੀਤੀ F.I.R., ਟੂਲਕਿੱਟ ਦੇ ਲੇਖਕ ‘ਤੇ ਦਰਜ ਹੋਇਆ ਮਾਮਲਾ

Vivek Sharma

ਭਾਰਤ ਤੋਂ ਬਾਅਦ ਹੁਣ ਕੈਨੇਡਾ ਵੀ ਕਰੇਗਾ ਚੀਨ ਦੇ ਸਮਾਨ ਦਾ ਬਾਈਕਾਟ

team punjabi

Leave a Comment