channel punjabi
International News USA

ਮੇਲਾਨੀਆ ਟਰੰਪ ਨੇ ਪਤੀ ਡੋਨਾਲਡ ਟਰੰਪ ਦੇ ਹੱਕ ਵਿੱਚ ਕੀਤਾ ਪ੍ਰਚਾਰ, ਟਰੰਪ ਦੇ ਹੱਥਾਂ ਵਿੱਚ ਅਮਰੀਕਾ ਸੁਰੱਖਿਅਤ : ਮੇਲਾਨੀਆ

ਵਾਸ਼ਿੰਗਟਨ : ਦੋ ਦਿਨਾਂ ਬਾਅਦ ਹੋਣ ਜਾ ਰਹੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਦੋਵੇਂ ਹੀ ਪ੍ਰਮੁੱਖ ਉਮੀਦਵਾਰਾਂ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ। ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧਿਆਨ ਦੇਸ਼ ਦੇ ਭਵਿੱਖ ‘ਤੇ ਹੈ ਅਤੇ ਉਨ੍ਹਾਂ ਨੂੰ ਵੋਟ ਦੇਣ ਦਾ ਮਤਲਬ ਹੈ ਇਕ ਬਿਹਤਰ ਅਮਰੀਕਾ ਲਈ ਵੋਟ ਕਰਨਾ। ਮੇਲਾਨੀਆ, ਵੀਰਵਾਰ ਨੂੰ ਫਲੋਰੀਡਾ ਦੇ ਟੰਪਾ ਵਿਚ ਪਹਿਲੀ ਵਾਰ ਆਪਣੇ ਪਤੀ ਦੇ ਨਾਲ ਕਿਸੇ ਜਨ ਸਭਾ ਵਿਚ ਦਿਖਾਈ ਦਿੱਤੀ। ਇਹ ਉਨ੍ਹਾਂ ਦੀ ਦੂਜੀ ਚੋਣ ਰੈਲੀ ਸੀ।


ਮੇਲਾਨੀਆ ਨੇ ਆਖਿਆ ਕਿ ਜਿਨ੍ਹਾਂ ਨੂੰ ਹੁਣ ਵੀ ਇਹ ਫੈਸਲਾ ਕਰਨਾ ਹੈ ਕਿ ਉਹ ਮੰਗਲਵਾਰ ਨੂੰ ਕਿਸ ਨੂੰ ਵੋਟ ਦੇਣਗੇ, ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਜੋ ਕਹਾਂਗੀ ਉਸ ਨੂੰ ਤੋਂ ਸਾਬਿਤ ਹੋਵੇਗਾ ਕਿ ਰਾਸ਼ਟਰਪਤੀ ਟਰੰਪ ਨੂੰ ਵੋਟ ਦੇਣ ਦਾ ਮਤਲਬ ਇਕ ਬਿਹਤਰ ਅਮਰੀਕਾ ਲਈ ਵੋਟ ਦੇਣਾ ਹੋਵੇਗਾ। ਉਨ੍ਹਾਂ ਆਖਿਆ ਕਿ ਅਜਿਹੇ ਵੇਲੇ ਵਿਚ ਜਦ ਮੀਡੀਆ ਦੇ ਜ਼ਰੀਏ ਸਾਡੇ ਘਰਾਂ ਵਿਚ ਨਫਰਤ, ਨਕਾਰਾਤਮਕਤਾ ਅਤੇ ਭੈਅ ਦਾ ਸ਼ੰਦੇਸ਼ ਦਿੱਤਾ ਜਾ ਰਿਹਾ ਹੈ ਅਤੇ ਤਕਨਾਲੋਜੀ ਖੇਤਰ ਦੀਆਂ ਵੱਡੀਆਂ ਕੰਪਨੀਆਂ ਸਿਆਸੀ ਦ੍ਰਿਸ਼ਟੀਕੋਣ ਨੂੰ ਕੱਟ-ਵੱਢ ਕੇ ਪੇਸ਼ ਕਰ ਰਹੀਆਂ ਹਨ, ਸਾਨੂੰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਕੀ ਜ਼ਰੂਰੀ ਹੈ। ਮੇਰੇ ਪਤੀ ਦੇ ਪ੍ਰਸ਼ਾਸਨ ਦਾ ਧਿਆਨ ਅਮਰੀਕਾ ਦੇ ਭਵਿੱਖ ‘ਤੇ ਕੇਂਦ੍ਰਿਤ ਹੈ।

ਮੇਲਾਨੀਆ ਨੇ ਆਖਿਆ ਕਿ ਮੇਰੇ ਪਤੀ ਦੀ ਅਗਵਾਈ ਵਿਚ ਸਾਡੇ ਦੇਸ਼ ਨੂੰ ਫਿਰ ਤੋਂ ਸਨਮਾਨ ਮਿਲਿਆ ਹੈ, ਸਾਡੀਆਂ ਸਰਹੱਦਾਂ ਸੁਰੱਖਿਅਤ ਹਨ, ਅਸੀਂ ਜੰਗਾਂ ਜਿੱਤੀਆਂ ਹਨ ਅਤੇ ਬਾਕੀਆਂ ਨੇ ਦੂਰੀਆਂ ਬਣਾਈਆਂ ਹਨ। ਅਸੀਂ ਮੱਧ-ਪੂਰਬ ਵਿਚ ਸ਼ਾਂਤੀ ਦੇ ਸਮਝੌਤੇ ਕੀਤੇ ਹਨ। ਅਸੀਂ ਸਿਰਫ ਇਸ ਦੇ ਬਾਰੇ ਵਿਚ ਗੱਲ ਹੀ ਨਹੀਂ ਕੀਤੀ ਬਲਕਿ ਯੇਰੂਸ਼ਲਮ ਵਿਚ ਆਪਣਾ ਦੂਤਘਰ ਟ੍ਰਾਂਸਫਰ ਕੀਤਾ ਹੈ।

ਅਮਰੀਕੀ ਰਾਸ਼ਟਰਪਤੀ ਦੀ ਚੋਣ 3 ਨਵੰਬਰ ਨੂੰ ਹੋਣ ਜਾ ਰਹੀ ਹੈ। ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਜਿਥੇ ਆਪਣੀ ਦੂਜੀ ਪਾਰੀ ਲਈ ਜ਼ੋਰ ਲਗਾ ਰਹੇ ਨੇ ਤੇ ਦੂਜੇ ਪਾਸੇ ਜੋ ਬਿਡੇਨ ਦੇਸ਼ ਦਾ ਪਹਿਲਾ ਨਾਗਰਿਕ ਬਣਨ ਲਈ ਚੋਣ ਰੈਲੀਆਂ ਰਾਹੀਂ ਹਰ ਉਮਰ ਵਰਗ ਦੇ ਲੋਕਾਂ ਨਾਲ ਸੰਪਰਕ ਕਰ ਚੁੱਕੇ ਹਨ ।

Related News

Joe Biden ਨੇ ਪਹਿਲੇ 100 ਦਿਨਾਂ ‘ਚ 10 ਕਰੋੜ ਅਮਰੀਕੀਆਂ ਨੂੰ ਕੋਰੋਨਾ ਟੀਕੇ ਲਗਾਉਣ ਦਾ ਟੀਚਾ ਮਿੱਥਿਆ

Vivek Sharma

ਕੈਨੇਡਾ: ਗਾਇਕ ਜੈਜ਼ੀ ਬੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਬੱਚਿਆ ਨੇ ਕਿਸਾਨਾਂ ਦੇ ਸਮਰਥਨ ‘ਚ ਕੱਢੀ ਰੈਲੀ ‘ਚ ਲਿਆ ਹਿੱਸਾ

Rajneet Kaur

ਅਮਰੀਕਾ ‘ਚ ਭਾਰਤੀ ਮੂਲ ਦੀ CBS ਨਿਊਯਾਰਕ ਟੀ.ਵੀ ਰਿਪੋਰਟਰ ਦੀ ਸੜਕ ਹਾਦਸੇ ‘ਚ ਮੌਤ

Rajneet Kaur

Leave a Comment