channel punjabi
Canada International News North America

ਮੇਂਗ ਵਾਂਗਜ਼ੂ ਕੇਸ : ਗਲੋਬਲ ਅਫੇਅਰਜ਼ ਕੈਨੇਡਾ ਨੇ ਵੀ ਮੇਂਗ ਦੇ ਪਰਿਵਾਰ ਨੂੰ ਦਿੱਤੀ ਆਗਿਆ

ਓਟਾਵਾ: ਕੈਨੇਡਾ ਵਿਖੇ ਜੇਲ੍ਹ ’ਚ ਬੰਦ ਚੀਨ ਦੀ ਹੁਵੇਈ ਟੈਲੀਕਾਮ ਕੰਪਨੀ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਗਜ਼ੂ ਦੇ ਪਰਿਵਾਰ ਨੂੰ ਭਾਵੇਂ ਇੰਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ ਹੀ ਕੈਨੇਡਾ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ, ਪਰ ਹੁਣ ਗਲੋਬਲ ਅਫ਼ੇਅਰਜ਼ ਕੈਨੇਡਾ ਨੇ ਇਸ ਦੇ ਲਈ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਮੇਂਗ ਦੇ ਵਕੀਲ ਨੇ ਅਦਾਲਤ ਵਿੱਚ ਦੱਸਿਆ ਕਿ ਉਸ ਦੇ ਪਤੀ ਲਿਊ ਸ਼ਿਓਜ਼ਾਂਗ ਅਤੇ ਦੋ ਬੱਚਿਆਂ ਨੇ 2020 ਦੇ ਅੰਤ ਵਿੱਚ ਚੀਨ ਤੋਂ ਕੈਨੇਡਾ ਆਉਣ ਲਈ ਅਪਲਾਈ ਕੀਤਾ ਸੀ। ਇਸ ਮਗਰੋਂ ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਉਨ੍ਹਾਂ ਨੂੰ ਦੇਸ਼ ਵਿੱਚ ਆਉਣ ਦੀ ਆਗਿਆ ਦੇ ਦਿੱਤੀ ਹੈ। ਮੇਂਗ ਦਾ ਪਤੀ ਲਿਊ 2020 ਦੇ ਅਕਤੂਬਰ ਮਹੀਨੇ ਵਿੱਚ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਦਸੰਬਰ ਮਹੀਨੇ ਵਿੱਚ ਕੈਨੇਡਾ ਪਹੁੰਚ ਗਏ ਸਨ, ਜੋ ਕਿ ਮੌਜੂਦਾ ਸਮੇਂ ਇੱਥੇ ਹੀ ਰਹਿ ਰਹੇ ਹਨ।

ਦੱਸ ਦਈਏ ਕਿ ਦੋ ਸਾਲਾਂ ਤੋਂ ਹੁਵੇਈ ਟੈਲੀਕਾਮ ਕੰਪਨੀ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਗਜ਼ੂ ਕੈਨੇਡਾ ਵਿਖੇ ਜੇਲ੍ਹ ‘ਚ ਬੰਦ ਹੈ। ਉਸ ਨੂੰ ਅਮਰੀਕਾ ਦੀ ਬੇਨਤੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਵਾਂਗਜੂ ‘ਤੇ ਕਈ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਧੋਖਾ ਦੇਣ, ਸਾਜਿਸ਼, ਵਿੱਤੀ ਘੁਟਾਲੇ ਅਤੇ ਈਰਾਨ ਦੀ ਮਦਦ ਕਰਨ ਜਿਹੇ ਗੰਭੀਰ ਦੋਸ਼ ਲਗਦਾ ਦੋਸ਼ ਲਗਾਏ ਗਏ ਹਨ ।

Related News

B.C Elections 2020: ਮਹਾਂਮਾਰੀ ਦੌਰਾਨ ਵੋਟ ਕਿਵੇਂ ਪਾਉਣੀ ਹੈ

Rajneet Kaur

ਅਮਰੀਕਾ ਦੇ Food and Drug Administration ਦੇ ਸਲਾਹਕਾਰਾਂ ਨੇ ਮੌਡਰਨਾ ਦੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਦਿਤੀ ਮਨਜ਼ੂਰੀ

Rajneet Kaur

ਭਾਰਤੀ-ਕੈਨੇਡੀਅਨ ਯੂ-ਟਿਊਬਰ ਲੀਲੀ ਸਿੰਘ ਨੇ 63ਵੇਂ ਗ੍ਰੈਮੀ ਐਵਾਰਡ ਵਿੱਚ ‘ਆਈ ਸਟੈਂਡ ਵਿੱਦ ਫਾਰਮਰਸ’ ਦਾ ਮਾਸਕ ਪਾ ਕੇ ਕੀਤੀ ਸ਼ਿਰਕਤ

Rajneet Kaur

Leave a Comment