channel punjabi
Canada International News

ਵੱਡੀ ਖ਼ਬਰ : ਮੁੜ ਸ਼ੁਰੂ ਹੋਵੇਗਾ ਓਸ਼ਾਵਾ ਦਾ ਜਰਨਲ ਮੋਟਰ ਪਲਾਂਟ

ਜਨਰਲ ਮੋਟਰਜ਼ ਵੱਲੋਂ 2018 ਵਿੱਚ ਬੰਦ ਕੀਤੇ ਗਏ ਆਪਣੇ ਓਸ਼ਾਵਾ ਵਾਲੇ ਪਲਾਂਟ ਨੂੰ ਮੁੜ ਸ਼ੁਰੂ ਕੀਤੇ ਜਾਣ ਲਈ ਲੱਗਭਗ 1.3 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ| ਇਸ ਤੋਂ ਬਾਅਦ 2022 ਵਿੱਚ ਇੱਥੋਂ ਹੈਵੀ ਡਿਊਟੀ ਟਰੱਕ ਤਿਆਰ ਹੋ ਕੇ ਬਾਹਰ ਆਉਣੇ ਸ਼ੁਰੂ ਹੋ ਜਾਣਗੇ| ਕੰਪਨੀ ਵੱਲੋਂ ਇਹ ਫੈਸਲਾ ਯੂਨੀਅਨ ਯੂਨੀਫੌਰ ਨਾਲ ਹੋਈ ਡੀਲ ਦੌਰਾਨ ਕੀਤਾ ਗਿਆ|

ਇਸ ਪਲਾਂਟ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ 2000 ਤੋਂ 2500 ਦੇ ਦਰਮਿਆਨ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ| ਇਹ ਜਾਣਕਾਰੀ ਯੂਨੀਫੌਰ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਦਿੱਤੀ|

ਡਾਇਸ ਨੇ ਆਖਿਆ ਕਿ ਨਾ ਹੀ ਅਸੀਂ ਕਦੇ ਆਸ ਛੱਡੀ ਤੇ ਨਾ ਹੀ ਜਨਰਲ ਮੋਟਰਜ਼ ਨੇ ਹੀ ਕਦੇ ਆਸ ਛੱਡੀ| ਇਸ ਸਬੰਧ ਵਿੱਚ ਹੁਣ ਐਤਵਾਰ ਨੂੰ ਵੋਟ ਪਵੇਗੀ| ਇਸ ਪਲਾਂਟ ਵਿੱਚ ਹੈਵੀ ਤੇ ਲਾਈਟ ਡਿਊਟੀ, ਜਿਵੇਂ ਕਿ ਸਿਲਵਰਾਡੋ ਤੇ ਸਿਏਰਾ, ਦੋਵੇਂ ਤਰ੍ਹਾਂ ਦੇ ਟਰੱਕ ਬਣਾਏ ਜਾਣਗੇ| ਇਹ ਵੀ ਉਮੀਦ ਹੈ ਕਿ ਵਰਕਰਜ਼ ਦੋ ਜਾਂ ਤਿੰਨ ਸ਼ਿਫਟਾਂ ਵਿੱਚ ਕੰਮ ਕਰਨਗੇ|ਡਾਇਸ ਨੇ ਆਖਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੇ ਭਾਵੇਂ ਆਟੋ ਇੰਡਸਟਰੀ ਨੂੰ ਵੀ ਭਾਰੀ ਖੋਰਾ ਲਾਇਆ ਪਰ ਆਖਿਰਕਾਰ ਅਸੀਂ ਜੀ.ਐਮ. ਨਾਲ ਸਮਝੌਤਾ ਕਰਨ ਵਿੱਚ ਕਾਮਯਾਬ ਹੋ ਗਏ|ਉਨ੍ਹਾਂ ਆਖਿਆ ਕਿ ਕੈਨੇਡਾ ਜਨਰਲ ਮੋਟਰਜ਼ ਦਾ ਹਮੇਸ਼ਾਂ ਬਹੁਤ ਭਰੋਸੇ ਵਾਲਾ ਕਸਟਮਰ ਰਿਹਾ ਹੈ ਤੇ ਉਹ ਵੀ ਇਹ ਜਾਣਦੇ ਹਨ|

ਜ਼ਿਕਰਯੋਗ ਹੈ ਕਿ ਓਸ਼ਾਵਾ ਪਲਾਂਟ ਕਦੇ ਟੋਰਾਂਟੋ ਦੇ ਪੂਰਬ ਵਿੱਚ ਓਨਟਾਰੀਓ ਸਿਟੀ ਵਿੱਚ ਅਹਿਮ ਇੰਪਲੌਇਰ ਹੁੰਦਾ ਸੀ| ਪਿਛਲੇ ਕੁੱਝ ਸਾਲਾਂ ਵਿੱਚ ਅਨ ਲੋਕਾਂ ਨੇ ਇੱਥੇ ਕੰਮ ਵੀ ਕੀਤਾ ਪਰ 2018 ਵਿੱਚ ਪਲਾਂਟ ਨੂੰ ਬੰਦ ਕਰਨ ਦੇ ਐਲਾਨ ਨੇ ਤਾਂ ਇੱਕ ਵਾਰੀ ਸੱਭ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ| ਡਾਇਸ ਨੇ ਆਖਿਆ ਕਿ ਯੂਨੀਫੌਰ ਨੇ ਕ੍ਰਾਈਸਲਰ ਤੇ ਜੀ.ਐਮ. ਨਾਲ ਵੀ ਸਮਝੌਤਿਆਂ ਬਾਰੇ ਗੱਲਬਾਤ ਕੀਤੀ ਹੈ|

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਪਲਾਂਟ ਵਿੱਚ ਪਹਿਲੀ ਸ਼ਿਫਟ ਜਨਵਰੀ 2022 ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ| ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਸਬੰਧੀ ਫੈਡਰਲ ਮੰਤਰੀ ਨਵਦੀਪ ਬੈਂਸ ਦੇ ਸੀਨੀਅਰ ਕਮਿਊਨਿਕੇਸ਼ਨ ਐਡਵਾਈਜ਼ਰ ਜੌਹਨ ਪੌਵਰ ਨੇ ਆਖਿਆ ਕਿ ਉਨ੍ਹਾਂ ਨੂੰ ਜੀਐਮ ਤੇ ਯੂਨੀਫੌਰ ਦਰਮਿਆਨ ਹੋਏ ਇਸ ਸਮਝੌਤੇ ਲਈ ਕਾਫੀ ਖੁਸ਼ੀ ਹੈ| ਪੌਵਰ ਨੇ ਆਖਿਆ ਕਿ ਸਾਡੀ ਸਰਕਾਰ ਕੈਨੇਡੀਅਨ ਆਟੋ ਵਰਕਰਜ਼ ਦੇ ਸਮਰਥਨ ਲਈ ਹਮੇਸ਼ਾਂ ਤਿਆਰ ਹੈ|

Related News

ਚੋਣਾਂ ਤੈਅ ਸਮੇਂ ਅਨੁਸਾਰ ਹੀ ਹੋਣਗੀਆਂ : ਡੋਨਾਲਡ ਟਰੰਪ

Vivek Sharma

ਹਾਈਵੇ ‘ਤੇ ਹੋਈ ਛੋਟੇ ਜਹਾਜ਼ ਦੀ ਲੈਂਡਿੰਗ ! ਟ੍ਰੈਫਿਕ ਪੁਲਿਸ ਲਈ ਬਣਿਆ ਚੁਣੌਤੀ

Vivek Sharma

ਕੈਨੇਡਾ ਨੇ ਹਾਂਗਕਾਂਗ ਸਰਕਾਰ ਦੇ ਫ਼ੈਸਲੇ ਦੀ ਕੀਤੀ ਨਿਖੇਧੀ

Vivek Sharma

Leave a Comment