channel punjabi
Canada International News North America

ਮਿਸੀਸਾਗਾ ਦੇ ਪੀਅਰਸਨ ਏਅਰਪੋਰਟ ‘ਤੇ ਲਾਜ਼ਮੀ COVID-19 ਟੈਸਟ ਨਾ ਕਰਵਾਉਣ ਦੇ ਦੋਸ਼ਾਂ ਹੇਠ ਹੁਣ ਤੱਕ 31 ਟਿਕਟਾਂ ਕੀਤੀਆਂ ਗਈਆਂ ਜਾਰੀ: ਪੀਲ ਪੁਲਿਸ

ਪੀਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਿਸੀਸਾਗਾ ਦੇ ਪੀਅਰਸਨ ਏਅਰਪੋਰਟ ‘ਤੇ ਲਾਜ਼ਮੀ COVID-19 ਟੈਸਟ ਅੰਤਰਰਾਸ਼ਟਰੀ ਯਾਤਰੀਆਂ ਵੱਲੋਂ ਨਾ ਕਰਵਾਉਣ ਦੇ ਦੋਸ਼ਾਂ ਹੇਠ ਹੁਣ ਤੱਕ 31 ਟਿਕਟਾਂ ਜਾਰੀ ਕੀਤੀਆਂ ਗਈਆਂ ਹਨ।

ਇੰਨਾਂ ਟਿਕਟਾਂ ਵਿੱਚੋਂ 18 ਟਿਕਟਾਂ ਏਅਰਪੋਰਟ ‘ਤੇ ਡਗ ਫੋਰਡ ਸਰਕਾਰ ਵੱਲੋਂ ਕੋਵਿਡ ਟੈਸਟ ਲਾਜ਼ਮੀ ਕਰਨ ਦੇ ਪਹਿਲੇ ਹਫਤੇ ਫਰਵਰੀ 1 ਤੋਂ ਫਰਵਰੀ 7 ਦੇ ਵਿੱਚਕਾਰ ਅਤੇ ਬਾਕੀ 13 ਟਿਕਟਾਂ ਉਸ ਤੋਂ ਬਾਅਦ ਵਿੱਚ ਦਿੱਤੀਆਂ ਗਈਆਂ ਹਨ। ਕੋਵਿਡ ਟੈਸਟ ਨਾ ਕਰਵਾਉਣ ਉੱਤੇ 750 ਡਾਲਰ ਦਾ ਜੁਰਮਾਨਾ ਲਾਇਆ ਜਾਂਦਾ ਹੈ। ਇਸ ਦੌਰਾਨ ਜੇਕਰ ਯਾਤਰੀਆਂ ਦੀ ਕੋਵਿਡ 19 ਰੀਪੋਰਟ ਨੈਗਟਿਵ ਆਉਂਦੀ ਹੈ ਤਾਂ ਯਾਤਰੀਆਂ ਨੂੰ ਘਰ ਜਾਣ ਦੀ ਆਗਿਆ ਦਿੱਤੀ ਜਾਏਗੀ ਪਰ ਫਿਰ ਵੀ 14 ਦਿਨਾਂ ਲਈ ਅਲੱਗ ਰਹਿਣਾ ਪਏਗਾ ਅਤੇ ਜੇਕਰ ਰੀਪੋਰਟ ਸਕਾਰਾਤਮ ਆਉਂਦੀ ਹੈ ਤਾਂ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹੋਟਲ ਵਿੱਚ ਠਹਿਰਨਾ ਪਵੇਗਾ।

Related News

ਕੈਨੇਡਾ ‘ਚ ਐਤਵਾਰ ਨੂੰ ਕੋਵਿਡ 19 ਦੇ 3200 ਨਵੇਂ ਕੇਸਾਂ ਦੀ ਪੁਸ਼ਟੀ, ਕਿਉਬਿਕ ‘ਚ ਹੁਣ ਤੱਕ 10k ਲੋਕਾਂ ਦੀ ਮੌਤ

Rajneet Kaur

ਸਿਨੇਪਲੈਕਸ ਓਨਟਾਰੀਓ ਦੇ ਕੁਝ ਫਿਲਮ ਥਿਏਟਰਾਂ ਨੂੰ ਕੋਵਿਡ 19 ਸਬੰਧੀ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਕਾਰਨ ਨਹੀਂ ਖੋਲਣਗੇ

Rajneet Kaur

ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਓਂਂਟਾਰੀਓ ਸਰਕਾਰ ਮਿਊਂਸਪੈਲਟੀਜ਼ ਨੂੰ ਮੁਹੱਈਆ ਕਰਵਾਏਗੀ 500 ਮਿਲੀਅਨ ਡਾਲਰ ਵਾਧੂ ਫੰਡ

Vivek Sharma

Leave a Comment