channel punjabi
Canada International News North America

ਮਿਸੀਸਾਗਾ ‘ਚ ਕਾਰ ਤੇ ਟਰੱਕ ਦੀ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ

ਮਿਸੀਸਾਗਾ: ਕੱਲ੍ਹ ਰਾਤ ਮਿਸੀਸਾਗਾ ਵਿੱਚ ਕਾਰ ਤੇ ਟਰੱਕ ਦੀ ਆਪਸ ਵਿੱਚ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੀਲ ਪੁਲਿਸ ਨੇ ਦਿੱਤੀ।

ਬ੍ਰਿਸਟਨ ਰੋਡ ਵੈਸਟ ਤੇ ਸ਼ੈਗਰਿਫ ਡਰਾਈਵ ਨੇੜੇ ਸ਼ਾਮੀਂ 7:30 ਵਜੇ ਤੋਂ ਬਾਅਦ ਇਹ ਹਾਦਸਾ ਹੋਣ ਦੀ ਖਬਰ ਪੁਲਿਸ ਅਧਿਕਾਰੀਆਂ ਨੂੰ ਮਿਲੀ। ਕਾਂਸਟੇਬਲ ਹੈਦਰ ਕੈਨਨ ਦਾ ਕਹਿਣਾ ਹੈ ਕਿ ਟਰਾਂਸਪੋਰਟ ਟਰੱਕ ਤੇ ਇੱਕ ਹੋਰ ਗੱਡੀ ਇਸ ਹਾਦਸੇ ਵਿੱਚ ਸ਼ਾਮਲ ਹੈ। ਇਸ ਹਾਦਸੇ ਵਿੱਚ ਕੈਡੀਲੈਕ ਗੱਡੀ ਦੇ ਡਰਾਈਵਰ, ਜੋ ਕਿ 20 ਸਾਲਾ ਵਿਅਕਤੀ ਸੀ, ਦੀ ਮੌਤ ਹੋ ਗਈ ਤੇ ਉਸ ਵਿੱਚ ਸਵਾਰ ਯਾਤਰੀ 19 ਸਾਲਾ ਸੀ ਤੇ ਇਸ ਹਾਦਸੇ ਵਿੱਚ ਉਸ ਦੀ ਵੀ ਮੌਤ ਹੋ ਗਈ।

47 ਸਾਲਾ ਟਰੱਕ ਡਰਾਈਵਰ ਨੂੰ ਇਸ ਹਾਦਸੇ ਵਿੱਚ ਕੋਈ ਸੱਟ ਵੀ ਨਹੀਂ ਲੱਗੀ। ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮੇਜਰ ਕੌਲੀਜ਼ਨ ਬਿਊਰੋ ਨੇ ਇਸ ਜਾਂਚ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ।

Related News

ਕੈਨੇਡਾ ਸਰਕਾਰ ਦੀ LEEFF ਯੋਜਨਾ ਦਾ ਕਾਰੋਬਾਰੀਆਂ ਨੂੰ ਨਹੀਂ ਮਿਲਿਆ ਫਾਇਦਾ ! ਟਰੂਡੋ ਸਰਕਾਰ ਦੀ ਕਥਨੀ-ਕਰਨੀ ਵਿੱਚ ਵੱਡਾ ਫ਼ਰਕ !

Vivek Sharma

ਟਰੰਪ ਨੇ ਮਾਸਕ ਪਹਿਨਣ ਦਾ ਕੀਤਾ ਵਿਰੋਧ, ਕਿਹਾ ਮਾਸਕ ਪਹਿਨਣਾ ਨਹੀਂ ਕੀਤਾ ਜਾ ਸਕਦਾ ਲਾਜ਼ਮੀ

Rajneet Kaur

ਸਸਕੈਟੂਨ ‘ਚ ਐਵੇਨਿਊ ਦੱਖਣ ਦੇ 200 ਬਲਾਕ ‘ਚ ਲੱਗੀ ਭਿਆਨਕ ਅੱਗ

Rajneet Kaur

Leave a Comment