channel punjabi
Canada International News North America

ਮਿਲਟਨ ਵਿੱਚ 22 ਸਾਲਾ ਵਿਅਕਤੀ ਦੇ ਕਤਲ ਮਾਮਲੇ ‘ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਦੋ ਅਜੇ ਵੀ ਫਰਾਰ

ਓਂਟਾਰੀਓ, ਮਿਲਟਨ (Milton) ਵਿੱਚ ਇੱਕ ਕਤਲ ਦੇ ਮਾਮਲੇ ‘ਚ ਪੁਲਿਸ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਅਤੇ ਦੋ ਹੋਰ ਅਜੇ ਵੀ ਫਰਾਰ ਹਨ ।

ਵੀਰਵਾਰ ਨੂੰ, ਹਾਲਟਨ ਪੁਲਿਸ (Halton police) ਨੇ ਟੋਰਾਂਟੋ ਦੇ ਇੱਕ 22 ਸਾਲਾ ਵਿਅਕਤੀ ਨੂੰ ਬਰੈਂਪਟਨ ਦੇ 16 ਸਾਲਾ ਇਜ਼ਕੀਏਲ ਅਗਿਆਮੰਗ( Ezekiel Agyemang) ਦੇ ਅਗਵਾ ਕਰਨ ਅਤੇ ਫਸਟ-ਡਿਗਰੀ ਕਤਲ ਦਾ ਇਲਜ਼ਾਮ ਲਗਾਇਆ ਹੈ।

ਅਗਿਆਮੰਗ, ਜਿਸਦੀ ਪਛਾਣ ਉਸਦੇ ਪਰਿਵਾਰ ਦੁਆਰਾ ਜਨਤਕ ਕੀਤੀ ਗਈ ਸੀ। ਉਸਨੂੰ ਇੱਕ ਰਾਹਗੀਰ ਨੇ 30 ਜੂਨ ਨੂੰ ਗੁਏਲਫ ਲਾਈਨ (Guelph Line) ਅਤੇ ਨੰਬਰ 10 ਸਾਈਡ ਰੋਡ ਦੇ ਚੌਰਾਹੇ ਨੇੜੇ ਦੇਖਿਆ ਸੀ। ਜਾਸੂਸਾਂ ਦਾ ਕਹਿਣਾ ਹੈ ਕਿ ਅਗਿਆਮੰਗ ਦੀ ਮੌਤ ਗੋਲੀ ਲਗਣ ਕਾਰਨ ਹੋਈ ਸੀ ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਟੋਰਾਂਟੋ ਅਤੇ ਹੈਮਿਲਟਨ ਵਿਚ ਰਹਿਣ ਵਾਲਾ ਇਕ 29 ਸਾਲਾ ਵਿਅਕਤੀ ‘ਤੇ ਵੀ ਅਗਵਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦੋਹਾਂ ਦੋਸ਼ੀਆਂ ਦੀ ਗ੍ਰਿਫਤਾਰੀ 9 ਸਤੰਬਰ ਨੂੰ ਹਾਲਟਨ, ਟੋਰਾਂਟੋ, ਪੀਲ ਅਤੇ ਹੈਮਿਲਟਨ ਤੋਂ ਸਾਂਝੇ ਪੁਲਿਸ ਇਕਾਈਆਂ ਦੁਆਰਾ ਕੀਤੀ ਗਈ ਸੀ।

ਜਾਸੂਸਾਂ (detectives) ਦੇ ਅਨੁਸਾਰ, ਕਤਲ ਨਾਲ ਜੁੜੇ ਦੋ ਹੋਰ ਵਿਅਕਤੀ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਨੂੰ ਹਥਿਆਰਬੰਦ ਅਤੇ ਖਤਰਨਾਕ ਮੰਨਿਆ ਜਾ ਰਿਹਾ ਹੈ। ਟੋਰਾਂਟੋ ਤੋਂ 24 ਸਾਲਾ ਅਹਿਮਦ ਇਸਮਾਈਲ ਅਤੇ 20 ਸਾਲਾ ਸਟੈਨਲੇ ਫ੍ਰੇਮਪੋਂਗ ਲਈ ਵਾਰੰਟ ਜਾਰੀ ਕੀਤੇ ਗਏ ਹਨ।

ਜਾਸੂਸਾਂ ਦਾ ਕਹਿਣਾ ਹੈ ਕਿ ਜਾਂਚ ਅਜੇ ਵੀ ਜਾਰੀ ਹੈ । ਉਨ੍ਹਾਂ ਕਿਹਾ ਜੇਕਰ ਕਿਸੇ ਵਿਅਕਤੀ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਹੋਵੇ ਤਾਂ ਉਹ ਹੈਲਟਨ ਪੁਲਿਸ ਨੂੰ 905-825-4776 ‘ਤੇ ਜਾ ਕੈਲਗਰੀ ਪੁਲਿਸ ਨੂੰ 403-428-8877 ‘ਤੇ ਦਸ ਸਕਦੇ ਹਨ।

Related News

AHS ਨੇ ਕੈਲਗਰੀ ਦੇ ਫੁਥਿਲਜ਼ ਮੈਡੀਕਲ ਸੈਂਟਰ ‘ਚ ਕੋਵਿਡ 19 ਦੇ 5 ਹੋਰ ਮਰੀਜ਼ਾਂ, 7 ਸਟਾਫ ਦੇ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਭਾਰਤੀ ਮੂਲ ਦੇ ਮਾਜੂ ਵਰਗੀਜ਼ ਰਾਸ਼ਟਰਪਤੀ Joe Biden ਦੇ ਉਪ ਸਹਾਇਕ ਨਿਯੁਕਤ, ਭਾਰਤੀਆਂ ‘ਚ ਖੁਸ਼ੀ ਦੀ ਲਹਿਰ

Vivek Sharma

ਮਿਸੀਸਾਗਾ ‘ਚ ਬੱਸ ਨਾਲ ਹਾਦਸੇ ਤੋਂ ਬਾਅਦ 28 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ

Rajneet Kaur

Leave a Comment