channel punjabi
Canada International News North America

ਮਿਲਟਨ ਦੇ ਇਕ ਘਰ ‘ਚ ਇੱਕ ਔਰਤ ਅਤੇ ਆਦਮੀ ਦੀ ਮਿਲੀ ਲਾਸ਼

ਹੈਲਟਨ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਮਿਲਟਨ ਦੇ ਘਰ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਔਰਤ ਅਤੇ ਇੱਕ ਆਦਮੀ ਦੀ ਲਾਸ਼ ਮਿਲੀ ਹੈ।

Insp. Ivan L’Ortye ਨੇ ਦੱਸਿਆ ਕਿ ਐਮਰਜੈਂਸੀ ਚਾਲਕਾਂ ਨੂੰ 911 ਦੇ ਜ਼ਰੀਏ ਦੁਪਹਿਰ ਤਕਰੀਬਨ 3:10 ਵਜੇ ਬਰੌਂਟੇ ਸਟ੍ਰੀਟ ਦੱਖਣ ਅਤੇ ਬ੍ਰਿਟਾਨੀਆ ਰੋਡ ਦੇ ਉੱਤਰ ਵਿਚ ਚਿਲਵਰ ਹਾਈਟਸ ਦੇ ਇਕ ਘਰ ‘ਤੇ ਬੁਲਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਦੋਵੇਂ ਵਿਅਕਤੀ ਘਰ ਦੇ ਅੰਦਰ ਮ੍ਰਿਤਕ ਪਾਏ ਗਏ ਸਨ।

L’Ortye ਨੇ ਕਿਹਾ ਕਿ ਕਮਿਉਨਿਟੀ ਵਿਚ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਅਸੀਂ ਸਰਗਰਮੀ ਨਾਲ ਕਿਸੇ ਸ਼ੱਕੀ ਵਿਅਕਤੀ ਦੀ ਭਾਲ ਨਹੀਂ ਕਰ ਰਹੇ । ਉਨ੍ਹਾਂ ਕਿਹਾ ਔਰਤ ਅਤੇ ਆਦਮੀ ਦੀ ਮੌਤ ਕਿੰਨ੍ਹਾਂ ਹਾਲਾਤਾਂ ‘ਚ ਹੋਈ ਉਨ੍ਹਾਂ ਦੀ ਜਾਂਚ ਲਈ ਕੋਰੋਨਰ ਨੂੰ ਬੁਲਾਇਆ ਗਿਆ ਹੈ।

Related News

ਆਈਫਲ ਟਾਵਰ ਨੇੜੇ ਪੁਲਿਸ ਅਧਿਕਾਰੀਆਂ ਨੇ ਕੀਤਾ ਪ੍ਰਦਰਸ਼ਨ

Vivek Sharma

ਕਿਊਬਿਕ ਸੂਬੇ ਨੇ ਮਾਰਚ ਦੇ ਬਰੇਕ ਲਈ ਮਨੋਰੰਜਨ ‘ਤੇ ਕੁਝ ਪਾਬੰਦੀਆਂ ਨੂੰ ਹਟਾਉਣ ਦਾ ਕੀਤਾ ਫ਼ੈਸਲਾ, ਅਹਿਤਿਆਤ ਦੇ ਤੌਰ’ਤੇ ਕੁਝ ਪਾਬੰਦੀਆਂ ਰਹਿਣਗੀਆਂ ਜਾਰੀ

Vivek Sharma

ਕੈਨੇਡਾ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਤਾਂ ਚਾਹੀਦਾ ਹੈ, ਪਰ ਉਹ ਇਸ ਨੂੰ ਲਾਜ਼ਮੀ ਕਰਨ ਦੇ ਹੱਕ ਵਿੱਚ ਨਹੀਂ : ਸਰਵੇਖਣ

Vivek Sharma

Leave a Comment