channel punjabi
International News USA

ਮਿਆਂਮਾਰ ਦੀ ਫ਼ੌਜ ਦਾ ਘਟੀਆ ਕਾਰਾ, ਮੁਜ਼ਾਹਰਾਕਾਰੀਆਂ ‘ਤੇ ਵਰ੍ਹਾਈਆਂ ਗੋਲੀਆਂ, 100 ਤੋਂ ਵੱਧ ਦੀ ਮੌਤ, ਅਮਰੀਕਾ ਅਤੇ ਕੈਨੇਡਾ ਸਮੇਤ 12 ਦੇਸ਼ਾਂ ਦੇ ਰੱਖਿਆ ਮੁਖੀਆਂ ਨੇ ਕੀਤੀ ਸਖ਼ਤ ਨਿੰਦਾ

ਸ਼ਨਿੱਚਰਵਾਰ ਨੂੰ ਮਿਆਂਮਾਰ ਦੀ ਫ਼ੌਜ ਨੇ ਹਥਿਆਰਬੰਦ ਦਸਤਾ ਦਿਵਸ ਮੌਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਲੋਕਤੰਤਰ ਦੀ ਬਹਾਲੀ ਦੀ ਮੰਗ ਕਰ ਰਹੇ ਮੁਜ਼ਾਹਰਾਕਾਰੀਆਂ ਨਾਲ ਖ਼ੂਨ ਦੀ ਹੋਲੀ ਖੇਡੀ। ਦੇਸ਼ ਭਰ ‘ਚ ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਵਰ੍ਹਾਈਆਂ ਗਈਆਂ। ਇਸ ‘ਚ 110 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਇਹਨਾਂ ‘ਚ ਕੁਝ ‌ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਹਨ।

ਇਸ ਦੱਖਣ ਪੂਰਬੀ ਏਸ਼ਿਆਈ ਦੇਸ਼ ‘ਚ ਫੌਜੀ ਤਖ਼ਤਾ ਪਲਟ ਤੋਂ ਬਾਅਦ ਸ਼ਨਿਚਰਵਾਰ ਸਭ ਤੋਂ ਜ਼ਿਆਦਾ ਖ਼ੂਨ-ਖ਼ਰਾਬੇ ਵਾਲਾ ਦਿਨ ਰਿਹਾ। ਤਖ਼ਤਾ ਪਲਟ ਦੇ ਵਿਰੋਧ ‘ਚ ਇਕ ਫਰਵਰੀ ਤੋਂ ਜਾਰੀ ਪ੍ਰਦਰਸ਼ਨਾਂ ‘ਚ ਹੁਣ ਤਕ 425 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਇਸ ਕਤਲੇਆਮ ਦੀ ਅੰਤਰਰਾਸ਼ਟਰੀ ਪੱਧਰ ‘ਤੇ ਸਖ਼ਤ ਨਿੰਦਿਆ ਕੀਤੀ ਗਈ ਹੈ, ਜਿਸ ਵਿੱਚ 12 ਦੇਸ਼ਾਂ ਦੇ ਰੱਖਿਆ ਮੁਖੀਆਂ ਦਾ ਇੱਕ ਸਾਂਝਾ ਬਿਆਨ ਵੀ ਸ਼ਾਮਲ ਹੈ।
ਇਸ ਬਿਆਨ ‘ਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਜਰਮਨੀ, ਡੈਨਮਾਰਕ, ਗ੍ਰੀਸ, ਇਟਲੀ, ਜਾਪਾਨ, ਨੀਦਰਲੈਂਡ, ਨਿਊਜ਼ੀਲੈਂਡ, ਸਾਊਥ ਕੋਰੀਆ ਅਤੇ ਯੁਨਾਈਟਿਡ ਕਿੰਗਡਮ ਦੇ ਰੱਖਿਆ ਮੁਖੀਆਂ ਦੇ ਦਸਤਖ਼ਤ ਹਨ।

ਇਸ ਵਿੱਚ ਕਿਹਾ ਗਿਆ ਹੈ, “ਇੱਕ ਪੇਸ਼ੇਵਰ ਫੌਜੀ ਆਚਰਣ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕਰਦਾ ਹੈ ਅਤੇ ਲੋਕਾਂ ਦੀ ਰਾਖੀ ਕਰਦਾ ਹੈ ਪਰ ਮਿਆਂਮਾਰ ਫੌਜ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਹੈ।”
“ਅਸੀਂ ਮਿਆਂਮਾਰ ਦੀ ਆਰਮਡ ਫੋਰਸਿਜ਼ ਨੂੰ ਹਿੰਸਾ ਬੰਦ ਕਰਨ ਅਤੇ ਮਿਆਂਮਾਰ ਦੇ ਲੋਕਾਂ ਨਾਲ ਸਤਿਕਾਰ ਅਤੇ ਭਰੋਸੇਯੋਗਤਾ ਬਹਾਲ ਕਰਨ ਲਈ ਕੰਮ ਕਰਨ ਦੀ ਅਪੀਲ ਕਰਦੇ ਹਾਂ ।”

ਮਿਆਂਮਾਰ ਦੀ ਫੌਜ ਦੀ ਘਿਣੌਨੀ ਕਾਰਵਾਈ ਦੀ ਚੁਫੇਰਿਉਂ ਨਿੰਦਾ ਹੋ ਰਹੀ ਹੈ। ਸਯੁੰਕਤ ਰਾਜ ਅਮਰੀਕਾ ਅਤੇ ਕੈਨੇਡਾ ਦੇ ਚੋਟੀ ਦੇ ਸੈਨਿਕ ਅਧਿਕਾਰੀਆਂ ਅਤੇ ਦਰਜਨਾਂ ਸੈਨਿਕਾਂ ਨੇ ਸ਼ਨੀਵਾਰ ਨੂੰ ਮਿਆਂਮਾਰ ਦੀ ਸੁਰੱਖਿਆ ਬਲਾਂ ਦੁਆਰਾ ਕੀਤੀ ਗਈ ਜਾਨਲੇਵਾ ਵਰਤੋਂ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਦੇਸ਼ ਦੀ ਮਿਆਂਮਾਰ ਫੌਜ ਨੇ ਆਪਣੇ ਲੋਕਾਂ ਨਾਲ ਭਰੋਸੇਯੋਗਤਾ ਗੁਆ ਦਿੱਤੀ ਹੈ।

ਖਰੜਾ ਦੇ ਬਿਆਨ ਨੂੰ ਪੜ੍ਹਦਿਆਂ ਸੈਨਿਕ ਅਧਿਕਾਰੀ ਨੇ ਕਿਹਾ, “ਰੱਖਿਆ ਮੁਖੀ ਹੋਣ ਦੇ ਨਾਤੇ, ਅਸੀਂ ਮਿਆਂਮਾਰ ਦੀ ਆਰਮਡ ਫੋਰਸਿਜ਼ ਅਤੇ ਇਸ ਨਾਲ ਜੁੜੀਆਂ ਸੁਰੱਖਿਆ ਸੇਵਾਵਾਂ ਦੁਆਰਾ ਨਿਹੱਥੇ ਲੋਕਾਂ ਦੇ ਖਿਲਾਫ ਮਾਰੂ ਤਾਕਤ ਦੀ ਵਰਤੋਂ ਦੀ ਨਿੰਦਾ ਕਰਦੇ ਹਾਂ।”

ਹੈਰਾਨੀ ਦੀ ਗੱਲ ਇਹ ਹੈ ਕਿ ਤਖ਼ਤਾ ਪਲਟ ਦੇ ਬਾਵਜੂਦ ਮਿਆਂਮਾਰ ਦੇ ‘ਹਥਿਆਰਬੰਦ ਦਸਤਾ ਦਿਵਸ’ ਮੌਕੇ ਹੋਏ ਸਮਾਗਮ ਵਿੱਚ ਰੂਸ ਨੇ ਆਪਣੇ ਇਕ ਮੰਤਰੀ ਨੂੰ ਸ਼ਾਮਲ ਹੋਣ ਲਈ ਭੇਜਿਆ ਸੀ, ਜਦੋਂ ਕਿ ਅੱਠ ਹੋਰ ਦੇਸ਼ਾਂ ਨੇ ਆਪਣੇ ਨੁਮਾਇੰਦੇ ਭੇਜੇ ਸਨ।

Related News

ਏਅਰ ਕੈਨੇਡਾ ‘ਚ ਸਫਰ ਕਰਨ ਵਾਲਿਆਂ ਲਈ ਮੈਨੀਟੋਬਾ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਹੋ ਸਕਦੈ ਕੋਰੋਨਾ ਵਾਇਰਸ

team punjabi

ਕ੍ਰਾਈਸਟਚਰਚ ਸ਼ਹਿਰ ‘ਚ ਦੋ ਮਸਜਿਦਾਂ ‘ਚ ਹੋਏ ਹਮਲੇ ‘ਚ 51 ਲੋਕਾਂ ਦਾ ਕਤਲ ਕਰਨ ਵਾਲੇ ਬ੍ਰੈਂਟਨ ਟੈਰੇਂਟ ਦੀ ਸੁਣਵਾਈ ਸ਼ੁਰੂ

Rajneet Kaur

ਜੋਅ ਬਿਡੇਨ ਅਤੇ ਕਮਲਾ ਹੈਰਿਸ ਨੇ ਭਾਰਤੀ ਕਮਿਊਨਿਟੀ ਨੂੰ ਦਿੱਤੀ ਨਰਾਤਿਆਂ ਦੀ ਵਧਾਈ

Vivek Sharma

Leave a Comment