channel punjabi
Canada International News

ਮਿਆਂਮਾਰ ‘ਚ ਪ੍ਰਦਰਸ਼ਨਕਾਰੀਆਂ ‘ਤੇ ਫ਼ੌਜ ਨੇ ਕੀਤੀ ਫਾਈਰਿੰਗ, 18 ਲੋਕਾਂ ਦੀ ਮੌਤ, 30 ਤੋਂ ਵੱਧ ਜ਼ਖ਼ਮੀ, ਕੈਨੇਡਾ ਨੇ ਗੋਲੀਬਾਰੀ ਦੀ ਕੀਤੀ ਸਖ਼ਤ ਨਿੰਦਾ

ਯੰਗੂਨ : ਮਿਆਂਮਾਰ ‘ਚ ਸੈਨਾ ਵੱਲੋਂ ਕੀਤੇ ਗਏ ਤਖ਼ਤਾ ਪਲਟ ਖ਼ਿਲਾਫ਼ ਲੋਕਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਐਤਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਵਿੱਚ ਸੈਨਾ ਖ਼ਿਲਾਫ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲਿਸ ਨੇ ਫਾਇਰਿੰਗ ਕੀਤੀ। ਇਸ ‘ਚ 18 ਵਿਅਕਤੀਆਂ ਦੀ ਮੌਤ ਹੋਈ ਹੈ ਤੇ 30 ਤੋਂ ਵੱਧ ਜ਼ਖ਼ਮੀ ਹੋਏ ਹਨ। ਇਸ ਪੂਰੇ ਮਾਮਲੇ ਦੀ ਦੁਨੀਆ ਭਰ ਵਿੱਚ ਨਿਖੇਧੀ ਹੋ ਰਹੀ ਹੈ। ਕੈਨੇਡਾ ਨੇ ਵੀ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ । ਮਿਆਂਮਾਰ ਵਿਖੇ ਕੈਨੇਡੀਅਨ ਅੰਬੈਸੀ ਨੇ ਐਤਵਾਰ ਨੂੰ ਫੇਸਬੁੱਕ ‘ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡਾ ਯੰਗੂਨ ਅਤੇ ਮਿਆਂਮਾਰ ਵਿੱਚ ਪ੍ਰਦਰਸ਼ਨਕਾਰੀਆਂ ਖਿਲਾਫ ਵੱਧ ਰਹੀ ਹਿੰਸਾ ਅਤੇ ਤਾਕਤ ਦੀ ਵਰਤੋਂ ਦੇ ਰੁਝਾਨ ਕਾਰਨ ਪਰੇਸ਼ਾਨ ਹੈ, ਜਿਸ ਕਾਰਨ ਦੁਖਦਾਈ ਜਾਨੀ ਨੁਕਸਾਨ ਹੋਇਆ ਹੈ ਅਤੇ ਕਈ ਜ਼ਖਮੀ ਹੋਏ ਹਨ।

ਇਹ ਬਿਆਨ ਉਦੋਂ ਆਇਆ ਹੈ ਜਦੋਂ ਮਿਆਂਮਾਰ ਵਿੱਚ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਤਾਕਤ ਦੀ ਵਰਤੋਂ ਕੀਤੀ । ਮਿਆਂਮਾਰ ਵਿੱਚ ਪ੍ਰਦਰਸ਼ਨਕਾਰੀਆਂ ਖਿਲਾਫ ਵੱਧ ਰਹੀ ਹਿੰਸਾ ਕਾਰਨ ਦੁਖਦਾਈ ਜਾਨੀ ਨੁਕਸਾਨ ਹੋਇਆ ਹੈ ਅਤੇ ਕਈ ਜ਼ਖਮੀ ਹੋਏ ਹਨ।

ਕੈਨੇਡੀਅਨ ਦੂਤਘਰ ਨੇ ਆਪਣੇ ਬਿਆਨ ਵਿੱਚ ਕਿਹਾ, “ਅਸੀਂ ਨਿਹੱਥੇ ਵਿਰੋਧੀਆਂ ਵਿਰੁੱਧ ਸੁਰੱਖਿਆ ਬਲਾਂ ਦੁਆਰਾ ਕਿਸੇ ਵੀ ਤਰ੍ਹਾਂ ਦੀ ਤਾਕਤ ਦੀ ਵਰਤੋਂ ਦੀ ਨਿਰਪੱਖ ਨਿਖੇਧੀ ਕਰਦੇ ਹਾਂ।
ਉਧਰ, ਸੰਯੁਕਤ ਰਾਸ਼ਟਰ ‘ਚ ਫ਼ੌਜ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ ਮਿਆਂਮਾਰ ਦੀ ਰਾਜਦੂਤ ਕਆਵ ਮੋ ਤੁਨ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਸ਼ਵ ਭਾਈਚਾਰੇ ਨੂੰ ਫ਼ੌਜੀ ਸਾਸਨ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਲੋਕਤੰਤਰੀ ਵਿਵਸਥਾ ਨੂੰ ਤੁਰੰਤ ਬਹਾਲ ਕਰਨ ਦੀ ਗੁਹਾਰ ਲਗਾਈ ਸੀ। ਦੱਸਣਯੋਗ ਹੈ ਕਿ ਤਖ਼ਤਾ ਪਲਟ ਤੇ ਦੇਸ਼ ਦੀ ਸਰਬੋਤਮ ਨੇ

ਤਾ ਆਂਗ ਸਾਨ ਸੂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਤੋਂ ਮਿਆਂਮਾਰ ‘ਚ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਨਵੰਬਰ ‘ਚ ਹੋਈਆਂ ਚੋਣਾਂ ‘ਚ ਸੂ ਦੀ ਪਾਰਟੀ ਨੇ ਜ਼ੋਰਦਾਰ ਜਿੱਤ ਦਰਜ ਕੀਤੀ ਸੀ ਪਰ ਫ਼ੌਜ ਨੇ ਧਾਂਦਲੀ ਦੀ ਗੱਲ ਕਹਿੰਦੇ ਹੋਏ ਨਤੀਜਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਐਤਵਾਰ ਨੂੰ ਯੰਗੂਨ ਨੇ ਵੱਖ-ਵੱਖ ਹਿੱਸਿਆਂ ‘ਚ ਪ੍ਰਦਰਸ਼ਨ ਕੀਤੇ ਗਏ। ਪਹਿਲਾਂ ਪੁਲਿਸ ਨੇ ਸਟਨ ਗ੍ਰਨੇਡ, ਹੰਝੂ ਗੈਸ ਦੇ ਗੋਲ਼ੇ ਤੇ ਹਵਾ ‘ਚ ਫਾਇਰਿੰਗ ਕਰ ਕੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਅਜਿਹਾ ਕਰਨ ‘ਤੇ ਵੀ ਕੋਈ ਪ੍ਰਦਰਸ਼ਨਕਾਰੀ ਟਸ ਤੋਂ ਮਸ ਨਾ ਹੋਇਆ ਤਾਂ ਪੁਲਿਸ ਨੇ ਲੁਕ ਕੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ।

ਮੀਡੀਆ ‘ਚ ਆਈਆਂ ਤਸਵੀਰਾਂ ‘ਚ ਜ਼ਖ਼ਮੀ ਹੋਏ ਲੋਕਾਂ ਨੂੰ ਉਨ੍ਹਾਂ ਦੇ ਸਾਥੀ ਚੁੱਕ ਕੇ ਲਿਜਾਂਦੇ ਦਿਖਾਈ ਦੇ ਰਹੇ ਹਨ। ਏਨਾ ਹੀ ਨਹੀਂ ਫੁੱਟਪਾਥ ‘ਤੇ ਖ਼ੂਨ ਦੇ ਧੱਬੇ ਦਿਖਾਈ ਦੇ ਰਹੇ ਹਨ। ਇਕ ਡਾਕਟਰ ਨੇ ਨਾਂ ਉਜਾਗਰ ਨਾ ਕੀਤੇ ਜਾਣ ਦੀ ਸ਼ਰਤ ‘ਤੇ ਕਿਹਾ ਕਿ ਹਸਪਤਾਲ ਲਿਆਏ ਜਾਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋਈ। ਉਸ ਦੇ ਸੀਨੇ ‘ਤੇ ਗੋਲ਼ੀ ਲੱਗੀ ਸੀ।
https://www.facebook.com/1421359581427574/posts/2986461111584072/
ਉਧਰ ਯੰਗੂਨ ‘ਚ ਹੀ ਟੀਚਰਾਂ ਦੇ ਪ੍ਰਦਰਸ਼ਨ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਿਸ ਨੇ ਸਟੇਨ ਗ੍ਰ ਡ ਦੀ ਵਰਤੋਂ ਕੀਤੀ ਜਿਸ ਕਾਰਨ ਇਕ ਮਹਿਲਾ ਟੀਚਰ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਉੱਥੇ ਹੀ ਮੌਤ ਹੋ ਗਈ। ਯੰਗੂਨ ਨੇ ਇਕ ਹੋਰ ਇਲਾਕੇ ‘ਚ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ‘ਚ ਤਿੰਨ ਵਿਅਕਤੀ ਮਾਰੇ ਗਏ ਜਦੋਂਕਿ ਮਿਆਂਮਾਰ ਦੀ ਮੀਡੀਆ ਨੇ ਮਾਂਡਲੇ ‘ਚ ਦੋ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਯੰਗੂਨ ਮੈਡੀਕਲ ਸਕੂਲ ਤੋਂ ਬਾਹਰ ਵੀ ਪੁਲਿਸ ਵੱਲੋਂ ਸਟੇਨ ਗ੍ਰਨੇਡ ਸੁੱਟਣ ਦਾ ਪਤਾ ਲੱਗਾ ਹੈ। ਡਾਕਟਰਾਂ ਦੇ ਸੰਗਠਨ ‘ਵ੍ਹਾਈਟਕੋਲ ਅਲਾਇੰਸ ਆਫ ਮੈਡੀਕਸ’ ਨੇ ਕਿਹਾ ਕਿ ਪੰਜਾਹ ਤੋਂ ਵੱਧ ਸਿਹਤ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਹੋਰਨਾਂ ਸ਼ਹਿਰਾਂ ‘ਚ ਵੀ ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਮਿਲੀ ਹੈ।

Related News

ਵੈਨਕੂਵਰ ਦੇ ਸਕੂਲ ਸਮਾਗਮਾਂ ਚ ਹੁਣ ਨਹੀਂ ਸ਼ਾਮਿਲ ਹੋਵੇਗੀ ਆਰਸੀਐਮਪੀ ਪੁਲਿਸ

team punjabi

ਅਮਰੀਕਾ, ਭਾਰਤ ‘ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹੈ, ਜਿਸ ‘ਚ ਭਾਰੀ ਲਿਫਟਿੰਗ ਡਰੋਨ ਵੀ ਸ਼ਾਮਲ

Rajneet Kaur

JOE BIDEN ਦਾ ਵੱਡਾ ਬਿਆਨ,ਕੌਮੀ ਸੁਰੱਖਿਆ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੁੰਦਾ ਟਰੰਪ ਪ੍ਰਸ਼ਾਸਨ

Vivek Sharma

Leave a Comment