channel punjabi
Canada International News North America

ਮਿਆਂਮਾਰ ‘ਚ ਜਮਹੂਰੀਅਤ ਦਾ ਸਮਰਥਨ ਕਰਨ ਲਈ ਵਿਸ਼ਵ ਨੂੰ ਕਰਨਾ ਪਵੇਗਾ ਵੱਧ ਤੋਂ ਵੱਧ ਸਹਿਯੋਗ: ਬੌਬ ਰਾਏ

ਓਟਾਵਾ: ਸੰਯੁਕਤ ਰਾਸ਼ਟਰ ਵਿਚ ਕੈਨੇਡਾ ਦੇ ਰਾਜਦੂਤ ਬੌਬ ਰਾਏ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਿਆਂਮਾਰ ਵਿੱਚ ਲੋਕਤੰਤਰੀ ਲਹਿਰ ਦੀ ਹਮਾਇਤ ਕਰਨੀ ਚਾਹੀਦੀ ਹੈ ਕਿਉਂਕਿ ਉੱਥੇ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਪਿਛਲੇ ਮਹੀਨੇ ਦੇ ਫੌਜੀ ਤਖਤਾ ਪਲਟਣ ਦੇ ਵਿਰੋਧ ਵਿੱਚ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹਨ।

ਬੌਬ ਰਾਏ ਨੇ ਕਿਹਾ ਵਿਸ਼ਵ ਭਾਈਚਾਰੇ ਨੂੰ ਮਿਆਂਮਾਰ ਦੇ ਲੋਕਾਂ ਦੀ ਹਮਾਇਤ ਕਰਨੀ ਚਾਹੀਦੀ ਹੈ, ਇਹ ਲੋਕਤੰਤਰ ਲਈ ਖੜ੍ਹੇ ਲੋਕਾਂ ਦੁਆਰਾ ਦਰਸਾਈ ਹਿੰਮਤ ਦਾ ਸਨਮਾਨ ਕਰਨ ਦਾ ਇਹ ਇਕੋ ਇਕ ਰਸਤਾ ਹੈ।

‘ਅਸੀਂ ਮਿਆਂਮਾਰ ਵਿੱਚ ਚਾਰ ਪੀੜ੍ਹੀਆਂ ਤੋਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਨਹੀਂ ਵੇਖੇ ਹਨ, ਬੌਬ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਸਾਡੇ ਲਈ ਇਸ ਗੱਲ ‘ਤੇ ਜ਼ੋਰ ਦੇਣਾ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਕਿਸ ਤਰ੍ਹਾਂ ਮਿਆਂਮਾਰ ਦੇ ਲੋਕਾਂ ਦੀ ਮਦਦ ਕਰ ਸਕਦੇ ਹਾਂ।

ਮਿਆਂਮਾਰ,ਜਿਸ ਨੂੰ ਬਰਮਾ ਵੀ ਕਿਹਾ ਜਾਂਦਾ ਹੈ, ਵਿਚ ਲੋਕਤੰਤਰ ਦੀ ਰੱਖਿਆ ਲਈ ਕੁਰਬਾਨੀਆਂ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ । ਪੁਲਿਸ ਅਤੇ ਸੈਨਿਕ ਅਧਿਕਾਰੀ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਲਗਾਤਾਰ ਜੁਲਮ ਕਰ ਰਹੇ ਹਨ।

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਮਿਆਂਮਾਰ ‘ਚ ਜਾਰੀ ਸੰਘਰਸ਼ ‘ਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਨਾਗਰਿਕ ਨੇਤਾ ਆਂਗ ਸਾਨ ਸੂ ਕੀ ਸਮੇਤ ਲਗਭਗ 1000 ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Related News

ਬਰੈਂਪਟਨ ਦੇ NDP ਵਿਧਾਇਕਾਂ ਦੀਆਂ ਪਾਰਟੀ ਨੇ ਬਦਲੀਆਂ ਜ਼ਿੰਮੇਵਾਰੀਆਂ

Vivek Sharma

ਕੈਲਗਰੀ ਦੇ ਚਿਨੁਕ ਸੈਂਟਰ ਵਿਖੇ ‘ਅਣਚਾਹੇ ਗਾਹਕਾਂ’ ਨੇ ਤੋੜੀਆਂ ਕੋਰੋਨਾ ਪਾਬੰਦੀਆਂ, ਪੁਲਿਸ ਨੇ ਹਾਲਾਤ ਕੀਤੇ ਕਾਬੂ

Vivek Sharma

ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ‘ਚ ਕਾਰ ਰੈਲੀ ਦਾ ਕੀਤਾ ਆਯੋਜਨ

Rajneet Kaur

Leave a Comment