channel punjabi
Canada International News North America

ਮਾਰਖਮ: ਇੱਕ ਘਰ ‘ਚੋਂ ਮਿਲੀ 50 ਸਾਲਾ ਵਿਅਕਤੀ ਦੀ ਲਾਸ਼,ਪੁਲਿਸ ਵਲੋਂ ਜਾਂਚ ਸ਼ੁਰੂ

ਮਾਰਖਮ ਦੇ ਘਰ ਵਿੱਚ ਮਿਲੀ ਇੱਕ ਵਿਅਕਤੀ ਦੀ ਲਾਸ਼ ਦੇ ਮਾਮਲੇ ਨੂੰ ਹੁਣ ਪੁਲਿਸ ਸ਼ੱਕੀ ਮੰਨ ਕੇ ਚੱਲ ਰਹੀ ਹੈ। ਹੋਮੀਸਾਈਡ ਜਾਂਚਕਾਰਾਂ ਵੱਲੋਂ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਗਈ ਹੈ।

ਜਾਣਕਾਰ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਬੇਅਵਿਊ ਤੇ 407 ਨੇੜੇ ਫੀਨੇ ਲੇਨ ਉੱਤੇ ਸਥਿਤ ਇੱਕ ਘਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ। ਪੁਲਿਸ ਨੂੰ ਦੁਪਹਿਰੇ 2:30 ਵਜੇ ਉਸ ਵਿਅਕਤੀ ਦਾ ਹਾਲ ਜਾਂਚਣ ਲਈ ਸੱਦਿਆ ਗਿਆ। ਪਰ ਪੁਲਿਸ ਨੂੰ ਘਰ ਦੇ ਅੰਦਰ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ।

ਪੁਲਿਸ ਨੇ ਦੱਸਿਆ ਕਿ ਉਸ ਦੇ ਸਰੀਰ ਉੱਤੇ ਜ਼ਖ਼ਮਾਂ ਦੇ ਨਿਸ਼ਾਨ ਵੀ ਸਨ। ਇਸ ਵਿਅਕਤੀ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਯੌਰਕ ਪੁਲਿਸ ਵੱਲੋਂ ਹੋਰ ਵੇਰਵੇ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।

ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਪੁਲਿਸ ਵੱਲੋਂ ਕਿਸੇ ਮਸ਼ਕੂਕ ਦੀ ਭਾਲ ਕੀਤੀ ਜਾ ਰਹੀ ਹੈ ਜਾਂ ਨਹੀਂ।

Related News

ਮਾਂਟਰੀਅਲ ਵਿਖੇ ਦਿਨ ਦਿਹਾੜੇ ਚੱਲੀਆਂ ਗੋਲੀਆਂ, ਦੋ ਵੱਖ-ਵੱਖ ਘਟਨਾਵਾਂ ਵਿੱਚ 3 ਨੌਜਵਾਨ ਹੋਏ ਫੱਟੜ

Vivek Sharma

ਕੈਨੇਡਾ ਦੀ ਫੈਡਰਲ ਸਰਕਾਰ  ਨੇ ਐਮਰਜੈਂਸੀ ਪ੍ਰਤਿਕ੍ਰਿਆ ਲਾਭ (ਸੀਈਆਰਬੀ) ਨੂੰ ਇੱਕ ਮਹੀਨੇ ਲਈ ਹੋਰ ਵਧਾਇਆ

Rajneet Kaur

ਟੋਰਾਂਟੋ ਤੋਂ ਬਾਅਦ ਹੁਣ ਪੀਲ ਰੀਜਨ ‘ਚ ਵੀ ਇੰਡੋਰ ਥਾਵਾਂ ‘ਤੇ ਮਾਸਕ ਹੋਵੇਗਾ ਲਾਜ਼ਮੀ

Rajneet Kaur

Leave a Comment