channel punjabi
Canada International News North America

ਮਾਂਟਰੀਅਲ ਨੌਰਥ ‘ਚ 9 ਵਿਅਕਤੀਆਂ ਨੂੰ ਮਾਰਨ ਵਾਲੇ ਡਰਾਈਵਰ ‘ਤੇ ਲੱਗੇ 3 ਦੋਸ਼ : ਪੁਲਿਸ

ਮਾਂਟਰੀਅਲ: ਬੁੱਧਵਾਰ ਦੁਪਹਿਰ ਮਾਂਟਰੀਅਲ ਨੌਰਥ ਵਿਚ ਨੌਂ ਲੋਕਾਂ ਨੂੰ ਮਾਰਨ ਵਾਲੇ ਡਰਾਈਵਰ ‘ਤੇ ਵੀਰਵਾਰ ਨੂੰ ਇਕ ਹਥਿਆਰ, ਖਤਰਨਾਕ ਡਰਾਈਵਿੰਗ, ਜਿਸ ਨਾਲ ਸਰੀਰਕ ਨੁਕਸਾਨ ਪਹੁੰਚਿਆ ਅਤੇ ਹਿੱਟ-ਐਂਡ- ਰਨ ਦੇ ਦੋਸ਼ ਲਗਾਏ ਗਏ ਹਨ।

ਪੁਲਿਸ ਦੇ ਇਕ ਬੁਲਾਰੇ ਮੈਨੁਅਲ਼ ਕੌਚਰ (Manuel Couture) ਨੇ ਦਸਿਆ ਸੀ ਕਿ ਦੁਪਿਹਰ 12.45 ਵਜੇ 911 ‘ਤੇ ਕਾਲ ਆਈ ਅਤੇ ਖਬਰ ਮਿਲੀ ਸੀ ਕਿ ਇਕ ਵਾਹਨ ਤੇ ਕਈ ਪੈਦਲ ਯਾਤਰੀਆਂ ਵਿਚਕਾਰ ਟੱਕਰ ਹੋਈ ਹੈ। ਕੌਚਰ ਨੇ ਦਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਚਲਦਾ ਸੀ ਕਿ ਵਾਹਨ ਦੋ ਟਕਰਾਂ ‘ਚ ਸ਼ਾਮਿਲ ਸੀ। ਉਨ੍ਹਾਂ ਕਿਹਾ ਕਿ ਵਾਹਨ ਨੇ ਪਹਿਲਾਂ ਲੈਂਗੇਲੀਅਰ ਅਤੇ ਡਿਜੋਨ (Langelier and Dijon) ਦੇ ਕੋਨੇ ‘ਤੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰੀ। ਪੁਲਿਸ ਨੇ ਦਸਿਆ ਕਿ ਫਿਰ ਵਾਹਨ ਦੇ ਡਰਾਈਵਰ ਨੇ ਐਵੇਨਿਊ ਵਾਲਡੇਡ ਅਤੇ ਡਿਜੋਨ ਸਟ੍ਰੀਟ (Avenue Valade and Dijon Street) ਦੇ ਚੌਰਾਹੇ ‘ਤੇ ਕਈਆਂ ਨੂੰ ਹਿਟ ਕੀਤਾ।

ਕੌਚਰ ਨੇ ਕਿਹਾ ਸੀ ਕਿ ਜਿਥੇ ਉਸਨੇ ਅੱਠ ਵਿਅਕਤੀਆਂ ਨੂੰ ਟੱਕਰ ਮਾਰੀ, ਜਿੰਨ੍ਹਾਂ ‘ਚ ਇੱਕ 17 ਸਾਲਾ ਅਤੇ ਇਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਿਲ ਸੀ, ਜੋ ਉਸ ਸਮੇਂ ਫੁੱਟਪਾਥ ਤੇ ਸਨ। ਇਸ ਤੋਂ ਬਾਅਦ ਵੀ ਡਾਰੀਵਰ ਵਾਹਨ ਨੂੰ ਲੈ ਕੇ ਰੋਲੈਂਡ ਸਟ੍ਰੀਟ ਤੱਕ ਚਲਦਾ ਰਿਹਾ, ਜਿਥੇ ਪੁਲਿਸ ਅਧਿਕਾਰੀਆਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ ।

ਸਾਰੇ ਨੌ ਲੋਕਾਂ ਨੂੰ ਜਾਨ ਤੋਂ ਮਾਰਨ ਵਾਲੀਆਂ ਸੱਟਾਂ ਲੱਗਣ ਕਾਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ।
ਪੁਲਿਸ ਨੇ ਦਸਿਆ ਕਿ ਵਾਹਨ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਸੀ ਪਰ ਉਸਨੂੰ ਮਾਨਸਿਕ ਸਿਹਤ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ ਸੀ, ਕਿਉਂਕਿ ਕੌਚਰ ਨੇ ਕਿਹਾ ਜਦੋਂ ਉਸਨੂੰ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਤਾਂ ਉਹ ਵਿਅਕਤੀ ਭੰਬਲਭੂਸੇ ‘ਚ ਸੀ।
ਪੁਲਿਸ ਨੇ ਵੀਰਵਾਰ ਨੂੰ ਦਸਿਆ ਕਿ ਵਿਅਕਤੀ ‘ਤੇ ਹਥਿਆਰਬੰਦ ਹਮਲੇ ਦਾ ਦੋਸ਼ ਲਾਇਆ ਜਾ ਰਿਹਾ ਹੈ ਕਿਉਂਕਿ ਗੱਡੀ ਨੂੰ ਇਕ ਹਥਿਆਰ ਮੰਨਿਆ ਜਾ ਰਿਹਾ ਹੈ ਜਿਸ ਨਾਲ 9 ਲੋਕਾਂ ਨੂੰ ਟੱਕਰ ਮਾਰੀ ਸੀ। 38 ਸਾਲਾ ਵਿਅਕਤੀ ਦੇ ਬਲੱਡ ਟੈਸਟ ਦੇ ਨਤੀਜੇ ਆਉਣੇ ਅਜੇ ਬਾਕੀ ਨੇ ਜਿਸ ਤੋਂ ਪਤਾ ਲਗ ਸਕੇਗਾ ਕਿ ਵਾਹਨ ਚਲਾਉਂਦੇ ਸਮੇਂ ਉਹ ਨਸ਼ੇ ‘ਚ ਸੀ ਜਾਂ ਨਹੀਂ। ਜੇ ਵਿਅਕਤੀ ਨਸ਼ੇ ‘ਚ ਹੋਇਆ ਤਾਂ ਅਧਿਕਾਰੀਆਂ ਦੇ ਅਨੁਸਾਰ, ਵਿਅਕਤੀ ਨੂੰ ਨਸ਼ਾ ਕਰਦੇ ਸਮੇਂ ਡਰਾਈਵਿੰਗ ਦੇ ਵਾਧੂ ਚਾਰਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Related News

ਪਿਛਲੇ ਮਹੀਨੇ ਲਿਨ ਵੈਲੀ ਲਾਇਬ੍ਰੇਰੀ ‘ਤੇ ਛੁਰਾ ਮਾਰਨ ਵਾਲੇ ਹਮਲਿਆਂ ਦੇ ਪੀੜਤਾਂ ਦੀ ਸਹਾਇਤਾ ਲਈ ਉੱਤਰੀ ਵੈਨਕੂਵਰ ਦੀ ਵਸਨੀਕ ਕੈਟੀ ਹੌਕ ਨੇ ਕੀਤੀ ਮਿੱਠੀ ਪਹਿਲ

Rajneet Kaur

ਬੀਤੇ 24 ਘੰਟਿਆਂ ਦੌਰਾਨ ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ 1855 ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਕੰਜ਼ਰਵੇਟਿਵ ਪਾਰਟੀ ‘ਚ ਸੱਜੇ ਪੱਖੀਆਂ ਲਈ ਕੋਈ ਥਾਂ ਨਹੀਂ: Erin O’Toole

Rajneet Kaur

Leave a Comment