channel punjabi
Canada International News North America

ਮਾਂਟਰੀਅਲ: ਕਾਰ ਲੇਕ ‘ਚ ਡਿੱਗਣ ਕਾਰਨ ਪੰਜਾਬੀ ਨੌਜਵਾਨ ਮੁੰਡੇ ਤੇ ਕੁੜੀ ਦੀ ਹੋਈ ਮੌਤ

ਕੈਨੇਡਾ ਦੇ ਮਾਂਟਰੀਅਲ ‘ਚ ਇਕ ਕਾਰ ਦੇ ਲੇਕ ‘ਚ ਡਿੱਗਣ ਕਾਰਨ ਪੰਜਾਬੀ ਨੌਜਵਾਨ ਮੁੰਡੇ ਤੇ ਕੁੜੀ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਸ਼ਾਮ 6.30 ਵਜੇ ਸੇਂਟ ਜੋਸਫ ਬੁਲੇਵਰਡ ਦੇ ਚੌਰਾਹੇ ਨੇੜੇ ਅਤੇ ਸ਼ਹਿਰ ਦਾ ਲਾਚੀਨ ਬੋਰੋ ਵਿਚ 34 ਵਾਂ ਐਵੇਨਿਊ ‘ਤੇ ਵਾਪਰੀ।

ਇਸ ਹਾਦਸੇ ‘ਚ 22 ਸਾਲਾ ਮੁੰਡੇ ਤੇ 19 ਸਾਲਾ ਕੁੜੀ ਦੀ ਜਾਨ ਚਲੀ ਗਈ। ਮਾਂਟਰੀਅਲ਼ ਪੁਲਿਸ ਵਲੋਂ ਜਾਂਚ ਕੀਤੀ ਜਾਂ ਰਹੀ ਹੈ ਕਿ ਕਾਰ ਲੇਕ ‘ਚ ਕਿਵੇਂ ਪਹੁੰਚੀ ਪਰ ਪੁਲਿਸ ਨੂੰ ਸ਼ੱਕ ਹੈ ਕਿ ਇਸ ‘ਚ ਗਲਤੀ ਡਰਾਇਵਰ ਦੀ ਹੋ ਸਕਦੀ ਹੈ।

ਮੌਕੇ ‘ਤੇ ਮੌਜੂਦ ਗਵਾਹਾਂ ਨੇ ਵਾਹਨ ਵਿਚ ਸਵਾਰ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਗਵਾਹਾਂ ਨੇ ਦੱਸਿਆ ਕਿ ਇਕ ਨੌਜਵਾਨ ਨੇ ਇਸ ਜੋੜੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕਾਰ ਦੇ ਸ਼ੀਸ਼ੇ ਖੁੱਲ੍ਹੇ ਰੱਖ ਸਕੇ ਤੇ ਜੋੜੇ ਨੂੰ ਬਚਾ ਸਕੇ।

ਉਸ ਸਮੇਂ ਉਥੇ ਸਿਟੀ ਪੁਲਿਸ, ਫਾਇਰ ਵਿਭਾਗ ਅਤੇ ਕੈਨੇਡੀਅਨ ਕੋਸਟ ਗਾਰਡ ਘਟਨਾ ਵਾਲੀ ਥਾਂ ‘ਤੇ ਸ਼ਾਮਲ ਸਨ। ਹਾਦਸੇ ਤੋਂ ਬਾਅਦ ਪੁਲਿਸ ਨੇ ਲੇਕ ‘ਚੋਂ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਹਨ।

Related News

ਸ਼ਹੀਦ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਡਾਕਖਾਨੇ ਦਾ ਨਾਂ , ਅਮਰੀਕੀ ਸੰਸਦ ਕਰੇਗੀ ਸਨਮਾਨਿਤ

Vivek Sharma

ਮਾਂਟਰੀਅਲ ਉੱਤਰ ‘ਚ 9 ਪੈਦਲ ਯਾਤਰੀਆਂ ਨੂੰ ਵਾਹਨ ਨਾਲ ਟੱਕਰ ਮਾਰਨ ਵਾਲਾ ਡਰਾਈਵਰ ਗ੍ਰਿਫਤਾਰ

Rajneet Kaur

ਟੋਕਿਓ ਓਲੰਪਿਕ ਖੇਡਾਂ : ਦੱਖਣੀ ਕੋਰੀਆ ਦਾ ਵੱਡਾ ਐਲਾਨ, ਓਲੰਪਿਕ ਖੇਡਾਂ ਵਿੱਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

Vivek Sharma

Leave a Comment