channel punjabi
Canada International News

ਮਹਾਨ ਹਾਕੀ ਖਿਡਾਰੀ ਹਾਓਵੀ ਮੀਕਰ ਨਹੀਂ ਰਹੇ,97 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਕੈਨੇਡਾ ਹਾਕੀ ਖੇਡ ਦੇ ਮਹਾਨ ਖਿਡਾਰੀ ਅਤੇ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਹਾਓਵੀ ਮੀਕਰ ਹੁਣ ਇਸ ਦੁਨੀਆ ਵਿਚ ਨਹੀਂ ਰਹੇ, ਉਨ੍ਹਾਂ ਨੇ 97 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ ।
ਜੋ ਸਟੈਨਲੇ ਕੱਪ-ਜੇਤੂ ਤੋਂ ਕੈਨੇਡੀਅਨ ਹਾਕੀ ਆਈਕਨ ਬਣਨ ਅਤੇ ਰੰਗੀਨ ਟੀਵੀ ਹਾਕੀ ਦੇ ਵਿਸ਼ਲੇਸ਼ਕ ਤੱਕ ਦਾ ਲੰਮਾਂ ਸਫਰ ਤੈਅ ਕਰਨ ਵਾਲੇ ਹਾਓਵੀ ਮੀਕਰ ਐਤਵਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

ਟੋਰਾਂਟੋ ਮੈਪਲ ਲੀਫਜ਼ ਦੇ ਬੁਲਾਰੇ ਨੇ ਇਸਦੀ ਪੁਸ਼ਟੀ ਕੀਤੀ ਕਿ ਮੀਕਰ ਦੀ ਐਤਵਾਰ ਨੂੰ ਮੌਤ ਹੋ ਗਈ। ਮੌਤ ਦੇ ਕਾਰਨਾਂ ਬਾਰੇ ਤੁਰੰਤ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ।

ਕੈਨੇਡਾ ਦੀਆਂ ਵੱਖ-ਵੱਖ ਪੀੜ੍ਹੀਆਂ ਕੋਲ ਮੀਕਰ ਦੀਆਂ ਵੱਖਰੀਆਂ ਯਾਦਾਂ ਹਨ, ਪਰ ਲਗਭਗ ਸਾਰੀਆਂ ਹੀ ਹਾਕੀ ਨਾਲ ਜੂੜੀਆਂ ਹਨ। ਮੀਕਰ ਨੇ ਹਾਕੀ ਦੀ ਖੇਡ ਨੂੰ ਜਨੂੰਨ ਦੀ ਹੱਦ ਤਕ ਖੇਡਿਆ, ਇਸਦੇ ਸੁਧਾਰਾਂ ਬਾਰੇ ਗੱਲ ਕੀਤੀ ਅਤੇ ਅਗਲੀ ਪੀੜ੍ਹੀ ਨੂੰ ਹਾਕੀ ਦੀ ਖੇਡ ਸਿਖਾਈ ।

ਮੈਪਲ ਲੀਫਜ਼ ਨੇ ਕਿਹਾ ਕਿ ਮੀਕਰ ਉਨ੍ਹਾਂ ਦਾ ਸਭ ਤੋਂ ਪੁਰਾਣਾ ਅਤੇ ਹੋਣਹਾਰ ਵਿਦਿਆਰਥੀ ਰਿਹਾ।

ਮੀਕਰ ਪਿਛਲੇ ਸਾਲ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ ਜਦੋਂ 15 ਸਤੰਬਰ, 2019 ਨੂੰ ਉਹਨਾਂ ਨੇ ਸੇਂਟ ਜੌਨਜ਼, ਐਨ.ਐਲ. ਵਿਚ ਇਕ ਟੀਮ ਦੇ ਸਾਬਕਾ ਵਿਦਿਆਰਥੀ ਖੇਡ ਵਿਚ ਹਿੱਸਾ ਲਿਆ ।

ਇੱਕ ਐਨਐਚਐਲ ਦੇ ਖਿਡਾਰੀ ਹੋਣ ਦੇ ਨਾਤੇ, ਮੀਕਰ ਨੇ 1947 ਵਿੱਚ ਕੈਲਡਰ ਟਰਾਫੀ ਜਿੱਤੀ – ਉਸੇ ਸਾਲ ਗਾਰਡੀ ਹੋ ਲੀਗ ਵਿੱਚ ਦਾਖਲ ਹੋਈ – ਅਤੇ ਮੈਪਲ ਲੀਫਜ਼ ਨਾਲ ਅੱਠ ਸੀਜ਼ਨ ਵਿੱਚ ਚਾਰ ਸਟੈਨਲੇ ਕੱਪ ਜਿੱਤੇ ਸਨ। ਸਭ ਤੋਂ ਮਸ਼ਹੂਰ ਪਲ 1951 ਸਾਲ ਦਾ ਮੰਨਿਆ ਜਾਂਦਾ ਹੈ ਜਦੋਂ ਮੀਕਰ ਨੇ ਓਵਰਟਾਈਮ ਵਿੱਚ ਬੈਂਟ ਬੈਰੀਲੋ ਨੂੰ ਮੋਨਟ੍ਰੀਅਲ ਦੇ ਵਿਰੁੱਧ ਜੇਤੂ ਪਾਸ ਦਿੱਤਾ ।

ਹਾਓਵੀ ਮੀਕਰ ਨੇ ਆਪਣੀ ਪੂਰੀ ਜ਼ਿੰਦਗੀ ਹਾਕੀ ਦੇ ਨਾਮ ਕਰ ਦਿੱਤੀ। ਹਾਕੀ ਦੀ ਖੇਡ ਤੋਂ ਰਿਟਾਇਰਮੈਂਟ ਲੈਣ ਦੇ ਬਾਅਦ ਵੀ ਉਹ ਹਾਕੀ ਦੇ ਨਾਲ ਜੁੜੇ ਰਹੇ । ਮੀਕਰ ਸਿਰਫ ਹਾਕੀ ਦੇ ਖਿਡਾਰੀ ਹੀ ਨਹੀਂ , ਸਗੋਂ ਹਾਕੀ ਖੇਡ ਦੇ ਚੰਗੇ ਕਮੈਂਟੇਟਰ ਅਤੇ ਵਿਸ਼ਲੇਸ਼ਕ ਵੀ ਸਨ । ਮੀਕਰ ਨੇ ਅਗਲੀ ਪੀੜ੍ਹੀ ਨੂੰ ਵੀ ਹਾਕੀ ਦੇ ਕਈ ਅਹਿਮ ਗੁਰ ਸਿਖਾਏ । ਕੈਨੇਡਾ ਦੀ ਹਾਕੀ ਦੇ ਇਤਿਹਾਸ ਵਿਚ ਹਾਓਵੀ ਮੀਕਰ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ, ਸ਼ਰਧਾਂਜਲੀ ।

Related News

U.S. PRESIDENT ELECTION: ਕੁਝ ਸੂਬਿਆਂ ‘ਚ ਵੋਟਿੰਗ ਦਾ ਕੰਮ ਮੁਕੰਮਲ, ਸ਼ੁਰੂਆਤੀ ਰੁਝਾਨ ਮਿਲਣੇ ਸ਼ੁਰੂ

Vivek Sharma

Coronavirus: ਵਾਟਰਲੂ ਰੈਸਟੋਰੈਂਟ ਨੂੰ ਓਨਟਾਰੀਓ ਦੇ ਮੁੜ ਖੋਲ੍ਹਣ ਐਕਟ ਦੇ ਤਹਿਤ 750 ਡਾਲਰ ਦਾ ਲੱਗਿਆ ਜ਼ੁਰਮਾਨਾ

Rajneet Kaur

ਭਾਰਤੀ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਪੈਦਲ ਹੀ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ‘ਚ ਹੋਇਆ ਦਾਖਲ

Rajneet Kaur

Leave a Comment