channel punjabi
International News

ਭਾਰਤ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕੋਰੋਨਾ ਵੈਕਸੀਨ ਡੋਜ਼ ਦੇਣ ਦੀ ਮੁਹਿੰਮ ਨੇ ਫੜਿਆ ਜ਼ੋਰ

ਨਵੀਂ ਦਿੱਲੀ : ਦੁਨੀਆ ਵਿੱਚ ਕੋਰੋਨਾ ਵੈਕਸੀਨੇਸ਼ਨ ਦੀ ਸਭ ਤੋਂ ਵੱਡੀ ਮੁਹਿੰਮ ਦਾ ਅਗਲਾ ਪੜਾਅ ਬੀਤੇ ਰੋਜ਼ ਤੋਂ ਭਾਰਤ ਵਿੱਚ ਸ਼ੁਰੂ ਹੋ ਚੁੱਕਿਆ ਹੈ। ਭਾਰਤ ’ਚ ਕੋਰੋਨਾ ਦੀ ਲਾਗ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਵੈਕਸੀਨੇਸ਼ਨ ਮੁਹਿੰਮ ਨੁੰ ਤੇਜ਼ ਕਰਦਿਆਂ ਹੁਣ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕੋਰੋਨਾ ਵੈਕਸੀਨ ਦੀ ਡੋਜ਼ ਦੇਣਾ ਸ਼ੁਰੂ ਕੀਤਾ ਹੈ । ਵੱਡੀ ਗੱਲ ਇਹ ਹੈ ਕਿ ਸਰਕਾਰੀ ਛੁੱਟੀ ਦੇ ਦਿਨ ਵੀ ਕੋਰੋਨਾ ਵੈਕਸੀਨੇਸ਼ਨ ਦੀ ਪ੍ਰਕਿਰਿਆ ਜਾਰੀ ਰਹੇਗੀ। ਦੁਪਹਿਰ ਤਿੰਨ ਵਜੇ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ, ਜਿਨ੍ਹਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਨਹੀਂ ਕਰਵਾਈ।

ਭਾਰਤ ਦੇ ਸਾਰੇ ਸੂਬਿਆਂ ਵਿੱਚ ਪਹਿਲੀ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਵੈਕਸੀਨ ਦੇਣ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਦੇਸ਼ ’ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 34 ਕਰੋੜ ਹੈ। ਹਾਲੇ ਤੱਕ ਦੇਸ਼ ਵਿੱਚ ਕੋਰੋਨਾ ਵਾਰੀਅਰਜ਼, ਫ਼੍ਰੰਟਲਾਈਨ ਵਰਕਰਜ਼, ਬਜ਼ੁਰਗਾਂ ਤੇ ਗੰਭੀਰ ਬੀਮਾਰੀਆਂ ਨਾਲ ਪਹਿਲਾਂ ਤੋਂ ਜੂਝ ਰਹੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਕੋਰੋਨਾ ਵੈਕਸੀਨ ਦਾ ਟੀਕਾ ਲੱਗ ਰਿਹਾ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਹੁਣ 45 ਸਾਲ ਤੋਂ ਵੱਧ ਦੇ ਸਾਰੇ ਨਾਗਰਿਕਾਂ ਨੂੰ ਵੈਕਸੀਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਸੇ ਦੇ ਚਲਦਿਆਂ ਭਾਰਤ ਸਰਕਾਰ ਨੇ ਦੂਜੇ ਦੇਸ਼ਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਭੇਜਣ ਦਾ ਫੈਸਲਾ ਫਿਲਹਾਲ ਲਈ ਟਾਲਿਆ ਹੋਇਆ ਹੈ।
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੈਕਸੀਨ ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਨ ਵਾਸਤੇ ਆਨਲਾਈਨ ਅਤੇ ‘ਅਰੋਗਿਆ ਜੇਤੂ ਐਪ’ ਨੂੰ ਇਸਤੇਮਾਲ ਕਰਨ ਦੀ ਅਪੀਲ ਕੀਤੀ।

ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਵਲੋ ਵੀ ਵੈਕਸੀਨੇਸ਼ਨ ਸੰਬੰਧੀ ਪ੍ਰਸ਼ਨ ਬਾਰੇ ਨਾਗਰਿਕਾਂ ਨੂੰ ਅਪਡੇਟ ਕਰਦੇ ਹੋਏ ਵੈਕਸੀਨ ਟੀਕਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਭਾਰਤ ਸਰਕਾਰ ਨੇ ਵੈਕਸੀਨ ਲਈ ਅਪਲਾਈ ਕਰਨ ਵਾਸਤੇ ਆਨਲਾਈਨ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੋਈ ਹੈ ।

ਵੈਕਸੀਨ ਟੀਕਾਕਰਣ ਲਈ http://cowin.gov.in ਰਾਹੀਂ ਐਡਵਾਂਸ APPOINTMENT ਲਿਆ ਜਾ ਸਕਦਾ ਹੈ ਤੇ ਟੀਕਾਕਰਣ ਲਈ ਆੱਨ–ਸਾਈਟ ਰਜਿਸਟ੍ਰੇਸ਼ਨ ਵੀ ਕਰਵਾਈ ਜਾ ਸਕਦੀ ਹੈ। ਦੇਸ਼ ਵਿੱਚ ਹੁਣ ਤੱਕ ਵੈਕਸੀਨ ਦੀਆਂ ਛੇ ਕਰੋੜ 51 ਲੱਖ 17 ਹਜ਼ਾਰ 896 ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।

ਟੀਕਾਕਰਣ ਲਈ ਰਜਿਸਟ੍ਰੇਸ਼ਨ ਕਿਵੇਂ ਕਰਵਾਈਏ?

1. ਲਾਭਪਾਤਰੀ COWIN ਪੋਰਟਲ ਜਾਂ ਆਰੋਗਯ–ਸੇਤੂ ਐਪ ਉੱਤੇ ਰਜਿਸਟ੍ਰੇਸ਼ਨ ਜਾਂ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹਨ।

2. ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਤੇ ਨੈਸ਼ਨਲ ਹੈਲਥ ਅਥਾਰਟੀ ਦੀ ਵੈੰਬਸਾਈਟ ਉੱਤੇ ਵੀ ਨਾਗਰਿਕਾਂ ਨੂੰ ਰਜਿਸਟ੍ਰੇਸ਼ਨ ਤੇ ਅਪੁਆਇੰਟਮੈਂਟ ਲਈ ਯੂਜ਼ਰ–ਗਾਈਡ ਦਿੱਤੀ ਗਈ ਹੈ।

3. Co-WIN ਉੱਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਆਪਣਾ ਮੋਬਾਇਲ ਨੰਬਰ ਦਰਜ ਕਰੋ ਤੇ Send OTP ਆਇਕੌਨ ਉੱਤੇ ਕਲਿੱਕ ਕਰੋ। ਫਿਰ ਫ਼ੋਨ ਉੱਤੇ ਪ੍ਰਾਪਤ OTP ਦਰਜ ਕਰੋ ਤੇ ਵੈਰੀਫ਼ਾਈ ਬਟਨ ਉੱਤੇ ਕਲਿੱਕ ਕਰੋ।

4. Aarogaya Setu ਰਜਿਸਟ੍ਰੇਸ਼ਨ ਕਰਵਾਉਣ ਲਈ CoWIN ਟੈਬ ਉੱਤੇ ਜਾਓ, ਟੀਕਾਕਰਣ ਟੈਬ ਉੱਤੇ ਟੈਪ ਕਰੋ ਤੇ Proceed ਉੱਤੇ ਕਲਿੱਕ ਕਰੋ। ਰਜਿਸਟ੍ਰੇਸ਼ਨ ਫ਼ਾਰਮ ਵਿੱਚ ਡਿਟੇਲ ਭਰੋ। ਰਜਿਸਟ੍ਰੇਸ਼ਨ ਹੋ ਜਾਣ ਤੋਂ ਬਾਅਦ ਤੁਹਾਨੁੰ ਇੱਕ ਕਨਫ਼ਰਮ ਮੈਸੇਜ ਮਿਲੇਗਾ।

5. ਇੱਕ ਵਿਅਕਤੀ, ਜਿਸ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਉਹ ਇੱਕ ਮੋਬਾਇਲ ਨੰਬਰ ਉੱਤੇ ਚਾਰ ਵਿਅਕਤੀਆਂ ਨੂੰ ਲਿੰਕ ਕਰ ਸਕਦਾ ਹੈ।

6. ਲਾਭਪਾਤਰੀ ਦੂਜੀ ਖ਼ੁਰਾਕ ਲਈ ਪੋਰਟਲ ਜਾਂ ਮੋਬਾਇਲ ਐਪਲੀਕੇਸ਼ਨ ਰਾਹੀਂ ਅਪੁਆਇੰਟਮੈਂਟ ਨੂੰ ਰੀਸ਼ਡਿਯੂਲ ਜਾਂ ਰੱਦ ਕਰ ਸਕਦੇ ਹਨ। ਹਰੇਕ ਟੀਕਾਕਰਣ ਦਾ ਇੱਕ ਡਿਜੀਟਲ ਰਿਕਾਰਡ ਰੱਖਿਆ ਜਾ ਰਿਹਾ ਹੈ।

7. ਜੇ ਤੁਸੀਂ ਰੀਸ਼ਡਿਯੂਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦੋਬਾਰਾ ਆਪਣੇ ਮੋਬਾਇਲ ਨੰਬਰ ਤੋਂ ਲੌਗ–ਇਨ ਕਰ ਸਕਦੇ ਹੋ, OTP ਦਰਜ ਕਰ ਸਕਦੇ ਹੋ ਤੇ ‘ਐਕਸ਼ਨ’ ਕਾੱਲਮ ਦੇ ਹੇਠਾਂ ਐਡਿਟ (Edit) ਆਇਕੌਨ ਉੱਤੇ ਕਲਿੱਕ ਕਰ ਕੇ ਤਬਦੀਲ ਕਰ ਸਕਦੇ ਹੋ।

8. ਵੈਕਸੀਨੇਸ਼ਨ ਦੀ ਪ੍ਰੋਸੈੱਸ ਪੂਰੀ ਹੋ ਜਾਣ ’ਤੇ ਇੱਕ ਡਿਜੀਟਲ ਸਰਟੀਫ਼ਿਕੇਟ ਪੋਰਟਲ ਜਾਂ ਐਪ ਉੱਤੇ ਭੇਜਿਆ ਜਾਵੇਗਾ, ਉਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।

ਭਾਰਤ ਸਰਕਾਰ ਨੇ ਇਸ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਕੋਰੋਨਾ ਵੈਕਸੀਨੇਸ਼ਨ ਸੰਬਧੀ ਵਧੇਰੇ ਜਾਣਕਾਰੀ ਲਈ +91-11-23978046 ਅਤੇ ਟੋਲ ਫ੍ਰੀ ਨੰਬਰ 1075 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।

Related News

ਕੈਨੇਡਾ ਤੋਂ ਬਾਅਦ ਇਹਨਾਂ ਯੂਰਪੀ ਦੇਸ਼ਾਂ ਵਿੱਚ ਕੋਰੋਨਾ ਦੀ ਦੂਜੀ ਲਹਿਰ, ਲਗਾਇਆ ਗਿਆ ਕਰਫਿਊ

Vivek Sharma

ਦੁਬਈ ਤੇ ਹਸਪਤਾਲ ਨੇ ਇੱਕ ਭਾਰਤੀ ਦਾ ਕਰੋੜਾਂ ਰੁਪਿਆਂ ਦਾ ਬਿੱਲ ਕੀਤਾ ਮੁਆਫ਼ !

Vivek Sharma

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਬੁੱਤ ਨਾਲ ਭੰਨ੍ਹ ਤੋੜ ਕਰਨ ਵਾਲੇ ਲੋਕਾਂ ਤੋਂ ਹੋਏ ਨਿਰਾਸ਼

Rajneet Kaur

Leave a Comment