channel punjabi
International News

ਭਾਰਤ ਪੁੱਜੇ ਅਫ਼ਗਾਨੀ ਸਿੱਖ ਨਿਦਾਨ ਸਿੰਘ ਨੇ ਸੁਣਾਈ ਦਰਦ ਭਰੀ ਦਾਸਤਾਨ, ਰੌਂਗਟੇ ਖੜੇ ਕਰ ਦੇਣ ਵਾਲੀ ਹੈ ਤਸ਼ਦੱਦ ਦੀ ਕਹਾਣੀ!

ਅਫਗਾਨਿਸਤਾਨ ‘ਚ ਸਿੱਖਾਂ ਅਤੇ ਹਿੰਦੂਆਂ ਨਾਲ ਹੁੰਦਾ ਹੈ ਮਾੜਾ ਵਿਹਾਰ

ਭਾਰਤ ਪੁੱਜ ਕੇ ਅਫ਼ਗਾਨੀ ਸਿੱਖ ਨਿਦਾਨ ਸਿੰਘ ਨੇ ਸੁਣਾਈ ਦਰਦ ਭਰੀ ਦਾਸਤਾਨ

ਨਿਦਾਨ ਸਿੰਘ ਦੀ ਹੱਡਬੀਤੀ ਸੁਣ ਕੇ ਰੌਂਗਟੇ ਹੋ ਜਾਣਗੇ ਖੜ੍ਹੇ

ਨਵੀਂ ਦਿੱਲੀ : ਉਹ ਦੇਸ਼ ਜਿੱਥੇ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਰਿਹਾ, ਉਸੇ ਦੇਸ਼ ਵਿਚ ਅੱਜ ਹਿੰਦੂਆਂ ਅਤੇ ਸਿੱਖਾਂ ਨਾਲ ਬੇਹੱਦ ਮਾੜਾ ਵਿਹਾਰ ਹੋ ਰਿਹਾ ਹੈ । ਅਫਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਦੀ ਦਸ਼ਾ ਬਾਰੇ ਜਾਣਕਾਰੀ ਸਾਂਝੀ ਕੀਤੀ ਦਿੱਲੀ ਪਹੁੰਚੇ ਅਫ਼ਗ਼ਾਨੀ ਸਿੱਖ ਨਿਦਾਨ ਸਿੰਘ ਨੇ ।

ਅਫ਼ਗਾਨਿਸਤਾਨੀ ਸਿੱਖ ਨਿਦਾਨ ਸਿੰਘ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਅਗਵਾ ਕਰ ਲਿਆ ਗਿਆ ਸੀ, ਜਿਨ੍ਹਾਂ ਨੂੰ ਹਾਲ ਹੀ ਵਿਚ ਰਿਹਾਅ ਕੀਤਾ ਗਿਆ ਹੈ। ਉਹ ਐਤਵਾਰ ਨੂੰ ਆਪਣੇ ਪਰਿਵਾਰ ਨਾਲ ਦਿੱਲੀ ਪੁੱਜੇ। ਭਾਰਤ ਪੁੱਜਦਿਆਂ ਹੀ ਉਨ੍ਹਾਂ ਦੇ ਪਰਿਵਾਰ ਦੇ ਚਿਹਰੇ ‘ਤੇ ਨਜ਼ਰ ਆ ਰਿਹਾ ਸੀ।

ਦੱਸਣਾ ਬਣਦਾ ਹੈ ਕਿ ਨਿਦਾਨ ਸਿੰਘ ਨੂੰ ਤਾਲਿਬਾਨੀਆਂ ਨੇ ਅਗਵਾ ਕਰ ਲਿਆ ਸੀ ਹਾਲਾਂਕਿ ਬਾਅਦ ਵਿਚ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਸਮੇਤ 11 ਅਫ਼ਗਾਨਿਸਤਾਨੀਆਂ ਦਾ ਜੱਥਾ ਵਿਸ਼ੇਸ਼ ਜਹਾਜ਼ ‘ਤੇ ਦਿੱਲੀ ਪੁੱਜਾ ਹੈ। ਇਨ੍ਹਾਂ ਸਾਰਿਆਂ ਨੂੰ ਕਾਬੁਲ ਜ਼ਰੀਏ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਹੈ। ਇੱਥੇ ਪੁੱਜਦਿਆਂ ਹੀ ਇਨ੍ਹਾਂ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਦਿੱਲੀ ਪੁੱਜ ਕੇ ਅਫ਼ਗਾਨਿਸਤਾਨੀ ਸਿੱਖ ਨਿਦਾਨ ਸਿੰਘ ਨੇ ਆਪਣੀ ਦਰਦ ਭਰੀ ਦਾਸਤਾਨ ਸੁਣਾਈ। ਉਨ੍ਹਾਂ ਕਿਹਾ, ‘ਹਿੰਦੋਸਤਾਨ ਨੂੰ ਮਾਂ ਕਹਾਂ ਜਾਂ ਬਾਪ ਕਹਾਂ, ਕੀ ਕਹਾਂ, ਹਿੰਦੋਸਤਾਨ ਤਾਂ ਹਿੰਦੋਸਤਾਨ ਹੈ। ਹਿੰਦੋਸਤਾਨ ਵਿਚ ਕੋਈ ਕਮੀ ਨਹੀਂ ਹੈ। ਅੱਤਵਾਦੀ ਮੈਨੂੰ ਕਹਿੰਦੇ ਸਨ ਕਿ ਮੁਸਲਮਾਨ ਬਣ ਜਾਓ, ਮੈਂ ਕਹਿੰਦਾ ਸਾਂ, ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ-ਮੈਂ ਆਪਣਾ ਧਰਨ ਕਿਉਂ ਬਦਲਾਂ।’

ਜਾਣੋ, ਅਫ਼ਗ਼ਾਨਿਸਤਾਨ ਦੇ ਨਾਗਰਿਕ ਨਿਦਾਨ ਸਿੰਘ ਕਿਉਂ ਆਏ ਨੇ ਭਾਰਤ !

ਨਿਦਾਨ ਸਿੰਘ ਇਕ ਅਫ਼ਗਾਨੀ ਸਿੱਖ ਹੈ ਜਿਹਨਾਂ ਨੂੰ ਭਾਰਤ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਤਹਿਤ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ। ਨਿਦਾਨ ਸਿੰਘ ਵਰਗੇ ਕਈ ਲੋਕ ਅਫ਼ਗਾਨਿਸਤਾਨ ਵਿਚ ਤਾਲਿਬਾਨੀਆਂ ਦਾ ਅੱਤਿਆਚਾਰ ਸਹਿ ਰਹੇ ਹਨ। ਅਜਿਹੇ ਲੋਕਾਂ ਦੀ ਮਦਦ ਲਈ ਹੀ ਭਾਰਤ ਸਰਕਾਰ ਸੀਏਏ ਲੈ ਕੇ ਆਈ ਹੈ।

ਨਿਦਾਨ ਸਿੰਘ ਨੇ ਦੱਸਿਆ ਕਿਹਨ੍ਹਾਂ ਹਾਲਾਤਾਂ ਵਿੱਚ ਰਹਿ ਰਹੇ ਨੇ ਲੋਕ

ਦੱਸਣਾ ਬਣਦਾ ਹੈ ਕਿ ਅਫ਼ਗਾਨਿਸਤਾਨ ਵਿਚ ਹਿੰਦੂਆਂ ਅਤੇ ਸਿੱਖਾਂ ਨੂੰ ਅਕਸਰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ। ਹਾਲ ਹੀ ਵਿਚ ਮਾਰਚ ਦੇ ਮਹੀਨੇ ਵਿਚ ਇੱਥੇ ਰਹਿ ਰਹੇ ਹਿੰਦੂਆਂ ਤੇ ਸਿੱਖਾਂ ‘ਤੇ ਹਮਲਾ ਹੋਇਆ ਸੀ। ਇਸ ਤੋਂ ਬਾਅਦ ਕਾਬੁਲ ਵਿਚ ਇੱਕ ਗੁਰਦੁਆਰੇ ਨਜ਼ਦੀਕ ਰਹਿਣ ਵਾਲੇ ਕਰੀਬ 63 ਸਾਲਾ ਲਾਲਾ ਸ਼ੇਰ ਸਿੰਘ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਸਾਡਾ ਭਾਈਚਾਰਾ ਬਹੁਤ ਡਰਿਆ ਹੋਇਆ ਹੈ। ਅਜਿਹਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਕਿ ਕਿਤੇ ਉਨ੍ਹਾਂ ‘ਤੇ ਦੁਬਾਰਾ ਹਮਲਾ ਨਾ ਹੋ ਜਾਵੇ। ਅਜਿਹੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਕਿ ਅਗਲਾ ਹਮਲਾ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਨਾ ਕੀਤਾ ਜਾਵੇ, ਜਿਸ ਵਿਚ ਉਨ੍ਹਾਂ ਦੇ ਬਾਕੀ ਲੋਕ ਵੀ ਮਾਰੇ ਜਾਣ। ਫਿਲਹਾਲ ਨਿਦਾਨ ਸਿੰਘ ਅਤੇ ਓਹਨਾਂ ਵਰਗੇ ਹੋਰ ਅਡਵਾਨੀ ਸਿੱਖ ਅਤੇ ਹਿੰਦੂ ਪਰਿਵਾਰ ਭਾਰਤ ਸਰਕਾਰ ਵੱਲ ਨਜ਼ਰਾਂ ਟਿਕਾਈ ਹੋਏ ਨੇ । ਵੱਡੀ ਗਿਣਤੀ ਅਫਗਾਨੀ ਸਿੱਖ ਅਤੇ ਹਿੰਦੂ ਪਰਿਵਾਰ ਆਪਣਾ ਦੇਸ਼ ਛੱਡ ਭਾਰਤ ਵਿੱਚ ਵਸਣ ਦੇ ਚਾਹਵਾਨ ਹਨ ।

Related News

4 ਪ੍ਰੀਮੀਅਰ ਹੋਏ ਇਕੱਠੇ, ਸੂਬਿਆਂ ਲਈ ਵਧੇਰੇ ਫੰਡ ਦੇਣ ਦੀ ਕੀਤੀ ਮੰਗ

Vivek Sharma

ਕ੍ਰਿਸਮਿਸ ਤੋਂ ਇੱਕ ਸ਼ਾਮ ਪਹਿਲਾਂ ਓਂਟਾਰੀਓ ਦੇ ਸਾਰੇ ਰੀਜਨਜ਼ ਗ੍ਰੇਅ ਲਾਕਡਾਊਨ ਸਟੇਜ ‘ਚ ਹੋਣਗੇ ਦਾਖਲ:ਪ੍ਰੀਮੀਅਰ ਡੱਗ ਫੋਰਡ

Rajneet Kaur

ਬੀ.ਸੀ ਵਿੱਚ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਆਏ ਸਾਹਮਣੇ

Rajneet Kaur

Leave a Comment