channel punjabi
Canada Frontline International News North America Uncategorized

ਭਾਰਤ ਨੂੰ ਪਿਆਰ ਕਰਦਾ ਹੈ ਅਮਰੀਕਾ : ਡੋਨਾਲਡ ਟਰੰਪ

ਵਾਸ਼ਿੰਗਟਨ :
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੀਤੇ ਇੱਕ ਟਵੀਟ ਤੋਂ ਬਾਅਦ ਚੀਨ ਦੀ ਨੀਂਦ ਉੱਡ ਗਈ ਹੈ। ਦਰਅਸਲ ਪੀਐਮ ਮੋਦੀ ਵੱਲੋਂ ਕੀਤੇ ਗਏ ਟਵੀਟ ‘ਤੇ ਰਾਸ਼ਟਰਪਤੀ ਟਰੰਪ ਦੇ ਜਵਾਬ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ। ਪੀਐਮ ਮੋਦੀ ਨੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਟਰੰਪ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਨੂੰ 244ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦੇਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਭਾਰਤ ਨੂੰ ਪਿਆਰ ਕਰਦਾ ਹੈ।
ਟਰੰਪ ਦੇ ਇਸ ਟਵੀਟ ਤੋਂ ਬਾਅਦ ਇੱਕ ਸੁਨੇਹਾ ਗਿਆ ਹੈ ਕਿ ਕੋਰੋਨਾ ਸੰਕਟ ਦੇ ਬਾਵਜੂਦ ਅਮਰੀਕਾ ਭਾਰਤ ਲਈ ਵਿਸ਼ੇਸ਼ ਲਗਾਵ ਰੱਖਦਾ ਹੈ। ਜ਼ਰੂਰਤ ਪੈਣ ‘ਤੇ ਅਮਰੀਕਾ ਭਾਰਤ ਦੀ ਹਮਾਇਤ ਕਰੇਗਾ।

ਅਮਰੀਕਾ ਦਾ ਆਜ਼ਾਦੀ ਦਿਹਾੜਾ ਚਾਰ ਜੁਲਾਈ ਨੂੰ ਮਨਾਇਆ ਜਾਂਦਾ ਹੈ। ਅਮਰੀਕਾ ਇਸ ਦਿਨ 1776 ਵਿੱਚ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਦੇ ਐਲਾਨਨਾਮੇ ਦੇ ਪ੍ਰਕਾਸ਼ਨ ਦਾ ਜ਼ਸਨ ਮਨਾਉਂਦਾ ਹੈ। ਇਸ ਦਿਨ ਅਮਰੀਕਾ ਵਿਚ ਕੌਮੀ ਛੁੱਟੀ ਹੁੰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ਨਿਚਰਵਾਰ ਨੂੰ ਅਮਰੀਕਾ ਦੇ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਟਵੀਟ ਕਰਦਿਆਂ ਟਰੰਪ ਅਤੇ ਅਮਰੀਕੀ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ,” ਮੈਂ ਦੇਸ਼ ਦੇ 244ਵੇਂ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।” ਟਰੰਪ ਨੇ ਟਵੀਟ ਦੇ ਜਵਾਬ ਵਿੱਚ ਜਵਾਬ ਦਿੱਤਾ, “ਧੰਨਵਾਦ ਮੇਰੇ ਦੋਸਤ। ਅਮਰੀਕਾ ਭਾਰਤ ਨੂੰ ਪਿਆਰ ਕਰਦਾ ਹੈ।’
ਟਰੰਪ ਦੇ ਇਸ ਜਵਾਬ ਨੂੰ ਚੀਨ ਲਈ ਇੱਕ ਸੁਨੇਹਾ ਮੰਨਿਆ ਜਾ ਰਿਹਾ ਹੈ। ਭਾਰਤ ਅਤੇ ਚੀਨ ਵਿਚਾਲੇ ਸਰਹੱਦ ‘ਤੇ ਬਣੇ ਤਣਾਅ ਦਰਮਿਆਨ ਅਮਰੀਕਾ ਦੇ ਭਾਰਤ ਦੇ ਹੱਕ ਵਿੱਚ ਡਟਣ ਦਾ ਸੰਕੇਤ ਸਮਝਿਆ ਜਾ ਰਿਹਾ ਹੈ। ਮਾਹਿਰ ਇਸ ਦੇ ਵੱਡੇ ਮਾਇਨੇ ਮੰਨ ਰਹੇ ਨੇ।

Related News

SHOCKING : ਸੜਕ ‘ਤੇ ਜਾ ਰਹੀ ਕਾਰ ‘ਤੇ ਡਿੱਗਾ ਜਹਾਜ਼, 3 ਹਲਾਕ, ਘਟਨਾ ਕੈਮਰੇ ‘ਚ ਹੋਈ ਕੈਦ

Vivek Sharma

ਕੈਨੇਡਾ ਦੇ ਕੁਝ ਸੂਬਿਆਂ ਵਿੱਚ ਭਾਰੀ ਬਰਫਬਾਰੀ, ਜ਼ਿੰਦਗੀ ਦੀ ਰਫ਼ਤਾਰ ਹੋਈ ਮੱਧਮ

Vivek Sharma

America ਤੋਂ ਆਈ ਖ਼ਬਰ ਨੇ ਹਿਲਾਈ ਦੁਨੀਆ, ਵੱਡੇ ਪੱਧਰ ‘ਤੇ ਹੋਣ ਲੱਗੇ ਪ੍ਰਦਰਸ਼ਨ, ਪੁਲਿਸ ਨੇ ਚੁੱਕਿਆ ਖ਼ਤਰਨਾਕ ਕਦਮ

Rajneet Kaur

Leave a Comment