channel punjabi
Canada International News North America

ਭਾਰਤ ਦੇ ਕੌਂਸਲੇਟ ਜਨਰਲ, ਟੋਰਾਂਟੋ ਦੁਆਰਾ ਆਯੋਜਿਤ ਕੀਤੇ ਪੈਨਸ਼ਨਰ ਲਾਈਫ ਸਰਟੀਫਿਕੇਟ ਕੈਂਪ 10 ਤੋਂ 13 ਨਵੰਬਰ 2020 ਤੱਕ ਬੀਐਲਐਸ ਬਰੈਂਪਟਨ ਵਿਖੇ ਲਗਾਇਆ ਜਾਵੇਗਾ

ਭਾਰਤ ਦੇ ਕੌਂਸਲੇਟ ਜਨਰਲ, ਟੋਰਾਂਟੋ ਦੁਆਰਾ ਆਯੋਜਿਤ ਕੀਤੇ ਜਾ ਰਹੇ ਨਵੰਬਰ 2020 ਦੌਰਾਨ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਕੌਂਸਲੇਅਰ ਕੈਂਪਾਂ ਸੰਬੰਧੀ ਜਾਰੀ ਨੋਟੀਫਿਕੇਸ਼ਨ ਦੀ ਰਚਨਾ ਵਿੱਚ, ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ ।

9 ਨਵੰਬਰ ਤੋਂ 13 ਨਵੰਬਰ ਤੱਕ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਲਗਾਏ ਜਾਣ ਵਾਲੇ ਕੈਂਪ ਨੂੰ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਹੁਣ ਪ੍ਰਬੰਧਕੀ ਸਮੱਸਿਆਵਾਂ ਕਾਰਨ ਇਹ ਕੈਂਪ 10 ਤੋਂ 13 ਨਵੰਬਰ 2020 ਤੱਕ ਬੀਐਲਐਸ ਬਰੈਂਪਟਨ ਵਿਖੇ ਲਗਾਇਆ ਜਾਵੇਗਾ। 9 ਨਵੰਬਰ, 2020 ਨੂੰ ਕੋਈ ਕੈਂਪ ਨਹੀਂ ਲਾਇਆ ਜਾਏਗਾ। 9 ਨਵੰਬਰ 2020 ਨੂੰ ਰਜਿਸਟਰ ਕਰਵਾਉਣ ਵਾਲੇ ਪੈਨਸ਼ਨਰਾਂ ਨੂੰ ਈ-ਮੇਲ ਰਾਹੀਂ ਰੱਦ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਪੈਨਸ਼ਨਰਾਂ ਲਈ ਸੋਧੀ ਹੋਈ ਨਿਯੁਕਤੀ ਨੂੰ ਨੇੜ ਭਵਿੱਖ ਵਿੱਚ ਦੱਸਿਆ ਜਾਵੇਗਾ।

ਪੈਨਸ਼ਨਰਾਂ ਜਿਨ੍ਹਾਂ ਨੇ ਪਹਿਲਾਂ ਗੁਰਦੁਆਰਾ ਨਾਨਕਸਰ, ਬਰੈਂਪਟਨ ਵਿਖੇ ਮਿਤੀ 10 ਤੋਂ 13 ਨਵੰਬਰ ਦੇ ਵਿਚਕਾਰ ਰਜਿਸਟਰੀ ਕਰਵਾਈ ਸੀ (ਪ੍ਰਬੰਧਕੀ ਕਾਰਨਾਂ ਕਰਕੇ ਸਥਾਨ ਰੱਦ ਕੀਤਾ ਗਿਆ ਹੈ) ਨੂੰ ਨਿਰਧਾਰਤ ਮਿਤੀ ਅਤੇ ਸਮੇਂ ਅਨੁਸਾਰ ਬਰੈਂਪਟਨ ਵਿੱਚ ਬੀਐਲਐਸ ਸੈਂਟਰ ਜਾਣ ਦੀ ਬੇਨਤੀ ਕੀਤੀ ਗਈ ਹੈ ।

Related News

60 ਸਾਲਾ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਸਿੰਗਾਪੁਰ ਵਿੱਚ ਜੇਲ੍ਹ, ਔਰਤ ਨਾਲ ਛੇੜਛਾੜ ਦਾ ਮਾਮਲਾ

Rajneet Kaur

ਅਮਰੀਕੀ ਸੰਸਦ ਦੇ ਨਜ਼ਦੀਕ ਫਾਇਰਿੰਗ, ਇੱਕ ਸੁਰੱਖਿਆ ਕਰਮੀ ਅਤੇ ਇਕ ਕਾਰ ਚਾਲਕ ਦੀ ਮੌਤ

Vivek Sharma

ਟੋਰਾਂਟੋ ‘ਚ ਟਾਇਗਰ ਜੀਤ ਸਿੰਘ ਅਤੇ ਕੇਅਰ ਫਾਰ ਕੌਜ ਸੰਸਥਾਵਾਂ, ਲੋੜਵੰਦਾ ਲਈ ਆਈਆਂ ਅੱਗੇ

team punjabi

Leave a Comment