channel punjabi
International News

ਭਾਰਤੀ ਮੂਲ ਦੇ ਭਰਾਵਾਂ ਨੇ ਖਰੀਦੀ 65 ਹਜ਼ਾਰ ਕਰੋੜ ਰੁਪਏ ਦੀ ਕੰਪਨੀ

ਲੰਡਨ : ਆਪਣੀ ਮਿਹਨਤ ਅਤੇ ਲਗਨ ਦੇ ਚਲਦਿਆਂ ਭਾਰਤੀ ਮੂਲ ਦੇ ਲੋਕ ਦੁਨੀਆ ਭਰ ਵਿੱਚ ਨਾਮਣਾ ਖੱਟ ਰਹੇ ਹਨ। ਆਪਣੀ ਹਿੰਮਤ ਦੇ ਚਲਦਿਆਂ ਅੱਜ ਉਹ ਕਰੋੜਾਂ ਡਾਲਰ ਦਾ ਕਾਰੋਬਾਰ ਕਰਦੇ ਹੋਏ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਖਬਰ ਲੰਦਨ ਤੋਂ ਹੈ, ਜਿੱਥੇ ਭਾਰਤੀ ਮੂਲ ਦੇ ਕਾਰੋਬਾਰੀ ਭਰਾ ਮੋਹਸਿਨ ਅਤੇ ਜ਼ੁਬੇਰ ਬ੍ਰਿਟੇਨ ਦੀ ਸੁਪਰ ਮਾਰਟ ਏ.ਐੱਸ.ਡੀ.ਈ. ਨੂੰ ਅਮਰੀਕੀ ਕੰਪਨੀ ਵਾਲਮਾਰਟ ਤੋਂ ਖਰੀਦਣਗੇ। ਇਹ ਸੌਦਾ ਕਰੀਬ 65 ਹਜ਼ਾਰ ਕਰੋੜ ਰੁਪਏ (8.8 ਅਰਬ ਡਾਲਰ) ਵਿਚ ਹੋਣ ਦੀ ਉਮੀਦ ਹੈ। ਇਨ੍ਹਾਂ ਭਰਾਵਾਂ ਦੇ ਮਾਤਾ-ਪਿਤਾ 1970 ਵਿਚ ਗੁਜਰਾਤ ਤੋਂ ਬ੍ਰਿਟੇਨ ਗਏ ਸਨ। ਦੋਵੇਂ ਭਰਾ ਬ੍ਰਿਟੇਨ ਵਿਚ ਪੈਟਰੋਲ ਪੰਪ ਦੀ ਨਾਮਚੀਨ ਚੇਨ ਯੂਰੋ ਗੈਰਾਜ਼ ਦੇ ਮਾਲਕ ਵੀ ਹਨ। 71 ਸਾਲ ਪੁਰਾਣੀ ਇਸ ਸੁਪਰ ਮਾਰਕਿਟ ਚੇਨ ਦੀ ਕਮਾਨ 21 ਸਾਲ ਬਾਅਦ ਫਿਰ ਤੋਂ ਬ੍ਰਿਟੇਨ ਦੇ ਹੱਥਾਂ ਵਿਚ ਆ ਜਾਵੇਗੀ। ਭਾਰਤ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਇਸ ਨੂੰ ਬੇਹੱਦ ਖੁਸ਼ੀ ਦਾ ਪਲ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਨਕ ਇੰਫੋਸਿਸ ਦੇ ਸਹਿ-ਸੰਸਥਾਪਕ ਐੱਨ. ਨਾਰਾਇਣ ਮੂਰਤੀ ਦੇ ਜਵਾਈ ਹਨ। ਈਸਾ ਭਰਾ ਇਸ ਸੁਪਰ ਮਾਰਕਿਟ ਨੂੰ ਟੀ.ਡੀ.ਆਰ. ਕੈਪੀਟਲ ਦੇ ਨਾਲ ਮਿਲ ਕੇ ਖਰੀਦ ਰਹੇ ਹਨ।
ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਇਸ ਦਾ ਸੁਆਗਤ ਕਰਦੇ ਹੋਏ ਟਵੀਟ ਕੀਤਾ ਕਿ ਕਰੀਬ 2 ਦਹਾਕੇ ਤੋਂ ਬਾਅਦ ESDA ਵਿਚ ਫਿਰ ਤੋਂ ਬ੍ਰਿਤਾਨੀ ਮਾਲਕਾਂ ਦੀ ਜ਼ਿਆਦਾ ਹਿੱਸੇਦਾਰੀ ਹੋਵੇਗੀ। ਮੈਂ ਉਨ੍ਹਾਂ ਨੂੰ ਮੁਬਾਰਕਾਂ ਦਿੰਦਾ ਹਾਂ। ਸੁਨਕ ਨੇ ਆਖਿਆ ਕਿ ਐਸਡਾ ਦੇ ਨਵੇਂ ਮਾਲਕਾਂ ਨੇ ਕੰਪਨੀ ਵਿਚ ਅਗਲੇ 3 ਸਾਲ ਦੌਰਾਨ ਇਕ ਅਰਬ ਪਾਉਂਡ ਨਿਵੇਸ਼ ਕਰਨ ਦੀ ਵਚਨਬੱਧਤਾ ਜਤਾਈ ਹੈ ਨਾਲ ਹੀ ਬ੍ਰਿਟੇਨ ਸਥਿਤ ਸਪਲਾਈ ਦਾ ਹਿੱਸਾ ਵਧਾਉਣ ਦੀ ਗੱਲ ਵੀ ਆਖੀ ਹੈ, ਮੈਂ ਉਨ੍ਹਾਂ ਨੂੰ ਇਸ ਦੇ ਲਈ ਵਧਾਈਆਂ ਦਿੰਦਾ ਹਾਂ।

ਸੌਦੇ ਦੀ ਜਾਣਕਾਰੀ ਦਿੰਦੇ ਹੋਏ ਵਾਲਮਾਰਟ ਨੇ ਆਖਿਆ ਕਿ ਐਸਡਾ ਆਪਣਾ ਦਫਤਰ ਉੱਤਰੀ ਇੰਗਲੈਂਡ ਦੇ ਲੀਡਸ ਵਿਚ ਬਣਾਏ ਰੱਖੇਗੀ ਅਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਰ ਬਰਨਲੇ ਕੰਪਨੀ ਦੀ ਅਗਵਾਈ ਕਰਦੇ ਰਹਿਣਗੇ। ਈਸਾ ਭਰਾਵਾਂ ਨੇ ਇਕ ਬਿਆਨ ਵਿਚ ਆਖਿਆ ਕਿ ਐਸਡਾ ਵਿਚ ਨਿਵੇਸ਼ ਕਰਨ ‘ਤੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ।

Related News

64 ਸਾਲਾਂ ਬਾਅਦ ਪਹਿਲੀ ਵਾਰ ਨੌਬਲ ਪੁਰਸਕਾਰ ਨੂੰ ਕੀਤਾ ਗਿਆ ਰੱਦ

Rajneet Kaur

ਓਂਟਾਰੀਓ ਸੂਬੇ ‘ਚ ਪ੍ਰਵਾਸੀ ਖੇਤੀ ਕਾਮਿਆਂ ਨੂੰ ਵੀ ਵੈਕਸੀਨ ਦੇਣ ਦੀ ਉੱਠੀ ਮੰਗ

Vivek Sharma

ਕੈਨੇਡਾ ਦੇ ਕੁਝ ਸੂਬਿਆਂ ਵਿੱਚ ਭਾਰੀ ਬਰਫਬਾਰੀ, ਜ਼ਿੰਦਗੀ ਦੀ ਰਫ਼ਤਾਰ ਹੋਈ ਮੱਧਮ

Vivek Sharma

Leave a Comment