channel punjabi
International News USA

ਭਾਰਤੀ ਮੂਲ ਦੇ ਡਾ. ਰਾਜ ਅਈਅਰ ਅਮਰੀਕੀ ਫ਼ੌਜ ਦੇ ਪਹਿਲੇ ਮੁੱਖ ਸੂਚਨਾ ਅਧਿਕਾਰੀ ਨਿਯੁਕਤ

ਵਾਸ਼ਿੰਗਟਨ : ਸੱਤ ਸਮੁੰਦਰ ਪਾਰ ਭਾਰਤੀਆਂ ਦਾ ਦਬਦਬਾ ਬਰਕਰਾਰ ਹੈ ।‌ ਅਮਰੀਕੀ ਫ਼ੌਜ ’ਚ ਭਾਰਤੀਆਂ ਦਾ ਸਿਰ ਇੱਕ ਵਾਰ ਫਿਰ ਮਾਣ ਨਾਲ ਉੱਚਾ ਹੋਇਆ ਹੈ, ਕਿਉਂਕਿ ਭਾਰਤੀ ਮੂਲ ਦੇ ਡਾ. ਰਾਜ ਅਈਅਰ ਨੂੰ ਅਮਰੀਕੀ ਫ਼ੌਜ ਦਾ ਪਹਿਲਾ ਮੁੱਖ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਪੈਂਟਾਗਨ ਨੇ ਜੁਲਾਈ 2020 ਵਿੱਚ ਇਸ ਅਹੁਦੇ ਦੀ ਸਥਾਪਨਾ ਕੀਤੀ ਸੀ। ਪੈਂਟਾਗਨ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਅਮਰੀਕੀ ਰੱਖਿਆ ਮੰਤਰਾਲੇ ’ਚ ਇਹ ਉੱਚ ਅਹੁਦਿਆਂ ਵਿੱਚੋਂ ਇੱਕ ਅਹੁਦਾ ਹੈ। ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਕਰਨ ਵਾਲੇ ਰਾਜ ਅਈਅਰ ਫ਼ੌਜ ਦੇ ਸਕੱਤਰ ਦੇ ਮੁੱਖ ਸਲਾਹਕਾਰ ਹਨ ਅਤੇ ਸੂਚਨਾ ਪ੍ਰਬੰਧਨ ਤੇ ਸੂਚਨਾ ਟੈਕਨਾਲੋਜੀ ਵਿੱਚ ਸਕੱਤਰ ਦੀ ਸਿੱਧੇ ਤੌਰ ’ਤੇ ਨੁਮਾਇੰਦਗੀ ਕਰ ਚੁੱਕੇ ਹਨ।

ਅਮਰੀਕੀ ਫ਼ੌਜ ਵਿੱਚ ਤਿੰਨ ਸਿਤਾਰਾ ਜਨਰਲ ਦੇ ਬਰਾਬਰ ਇਸ ਅਹੁਦੇ ਨੂੰ ਗ੍ਰਹਿ ਕਰਨ ਵਾਲੇ ਰਾਜ ਅਈਅਰ ਫ਼ੌਜ ਵਿੱਚ ਸੂਚਨਾ ਟੈਕਨਾਲੋਜੀ ਦੇ 16 ਅਰਬ ਡਾਲਰ ਦੇ ਸਾਲਾਨਾ ਬਜਟ ’ਤੇ ਮਾਰਗਦਰਸ਼ਨ ਕਰਨਗੇ ਅਤੇ 100 ਦੇਸ਼ਾਂ ਵਿੱਚ ਤੈਨਾਤ ਲਗਭਗ 15 ਹਜ਼ਾਰ ਗ਼ੈਰ-ਫ਼ੌਜੀ ਅਤੇ ਫ਼ੌਜ ਕਰਮੀ ਉਨ੍ਹਾਂ ਦੇ ਅਧੀਨ ਕੰਮ ਕਰਨਗੇ। ਉਹ ਚੀਨ ਤੇ ਰੂਸ ਵਿਰੁੱਧ ਅਮਰੀਕੀ ਫ਼ੌਜ ਨੂੰ ਡਿਜੀਟਲ ਪੱਧਰ ’ਤੇ ਮੁਕਾਬਲਾ ਕਰਨ ਲਈ ਆਧੁਨਿਕੀਕਰਨ ਤੇ ਨੀਤੀਆਂ ਲਾਗੂ ਕਰਨ ਵਿੱਚ ਮਾਰਗਦਰਸ਼ਨ ਕਰਨਗੇ।

ਦੱਸ ਦੇਈਏ ਕਿ ਰਾਜ ਅਈਅਰ ਮੁੱਖ ਤੌਰ ’ਤੇ ਤਮਿਲਨਾਡੂ ਦੇ ਤਿਰੂਚਿਰਾਪੱਲੀ ਦੇ ਵਾਸੀ ਹਨ। ਉਨ੍ਹਾਂ ਦਾ ਬਚਪਨ ਬੰਗਲੁਰੂ ਵਿੱਚ ਬੀਤਿਆ ਅਤੇ ਉਨ੍ਹਾਂ ਨੇ ਤਿਰੂਚੀ ਦੀ ਕੌਮੀ ਟੈਕਨਾਲੋਜੀ ਸੰਸਥਾ ਤੋਂ ਗਰੈਜੂਏਸ਼ਨ ਕੀਤੀ ਸੀ ਅਤੇ ਅੱਗੇ ਦੀ ਪੜ੍ਹਾਈ ਲਈ ਅਮਰੀਕਾ ਚਲੇ ਗਏ ਸਨ। ਰਾਜ ਅਈਅਰ ਜਦੋਂ ਅਮਰੀਕਾ ਆਏ ਸਨ ਤਾਂ ਉਨ੍ਹਾਂ ਕੋਲ ਟਿਊਸ਼ਨ ਫੀਸ ਭਰਨ ਲਈ ਵੀ ਪੈਸੇ ਨਹੀਂ ਸਨ ਅਤੇ ਉਨ੍ਹਾਂ ਦੇ ਪਿਤਾ ਦੀ ਜੀਵਨ ਭਰ ਦੀ ਜਮ੍ਹਾ ਪੂੰਜੀ ਸਿਰਫ਼ ਇੱਕ ਸਮੈਸਟਰ ਦੀ ਫੀਸ ਭਰਨ ’ਤੇ ਖਰਚ ਹੋ ਗਈ ਸੀ, ਪਰ ਜਲਦ ਹੀ ਉਨ੍ਹਾਂ ਨੇ ਸਕਾਲਰਸ਼ਿਪ ਹਾਸਲ ਕਰਨ ਮਗਰੋਂ ਆਪਣੀ ਪੜ੍ਹਾਈ ਪੂਰੀ ਕੀਤੀ।

ਉਨ੍ਹਾਂ ਨੇ ਫ਼ੌਜ ਵਿੱਚ ਮੁੱਖ ਸਲਾਹਕਾਰ ਦੇ ਰੂਪ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ। 26 ਸਾਲ ਦੇ ਕਰੀਅਰ ਵਿੱਚ ਉਨ੍ਹਾਂ ਦਾ ਫ਼ੌਜ ਦੇ ਸਬੰਧ ਵਿੱਚ ਚੰਗਾ ਤਜ਼ਰਬਾ ਹੈ

Related News

ਉਂਟਾਰੀਓ ‘ਚ ਨੌਜਵਾਨਾਂ ਨੂੰ ਕੋਰੋਨਾ ਦੀ ਮਾਰ, ਲਗਾਤਾਰ ਦੂਜੇ ਦਿਨ ਪ੍ਰਭਾਵਿਤਾਂ ਦਾ ਅੰਕੜਾ 400 ਤੋਂ ਪਾਰ

Vivek Sharma

ਬੀ.ਸੀ: ਬੱਚਿਆਂ ‘ਚ ਕੋਵਿਡ 19 ਨਾਲ ਜੁੜੇ ਇਨਫਲੇਮੇਟਰੀ ਸਿੰਡਰੋਮ ਦੇ ਪਹਿਲੇ ਕੇਸ ਦੀ ਪੁਸ਼ਟੀ

Rajneet Kaur

BIG NEWS : ਕੈਨੇਡਾ ਨੇ MODERNA ਦੇ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਜਲਦ ਕੈਨੇਡਾ ਪੁੱਜਣਗੀਆਂ ਖੁਰਾਕਾਂ

Vivek Sharma

Leave a Comment